ਭਾਜਪਾ 2019 ਦੀ ਚੋਣ ਨਿਤੀਸ਼ ਤੋਂ ਬਿਨਾਂ ਨਹੀਂ ਜਿੱਤ ਸਕਦੀ : ਜੇਡੀਯੂ ਨੇਤਾ ਸੰਜੇ ਸਿੰਘ
Published : Jun 25, 2018, 5:09 pm IST
Updated : Jun 25, 2018, 5:09 pm IST
SHARE ARTICLE
sanjay singh jdu leader bihar
sanjay singh jdu leader bihar

ਜੇਡੀਯੂ ਦੇ ਨੇਤਾ ਸੰਜੇ ਸਿੰਘ ਨੇ ਕਿਹਾ ਹੈ ਕਿ ਬਿਹਾਰ ਵਿਚ ਭਾਜਪਾ ਦੇ ਜੋ ਨੇਤਾ ਹੈਡਲਾਈਨਸ ਚਾਹੁੰਦੇ ਹਨ, ਉਨ੍ਹਾਂ ਨੂੰ ਕਾਬੂ ਵਿਚ ਰਖਿਆ ਜਾਣਾ ਚਾਹੀਦਾ ਹੈ।

ਨਵੀਂ ਦਿੱਲੀ : ਜੇਡੀਯੂ ਦੇ ਨੇਤਾ ਸੰਜੇ ਸਿੰਘ ਨੇ ਕਿਹਾ ਹੈ ਕਿ ਬਿਹਾਰ ਵਿਚ ਭਾਜਪਾ ਦੇ ਜੋ ਨੇਤਾ ਹੈਡਲਾਈਨਸ ਚਾਹੁੰਦੇ ਹਨ, ਉਨ੍ਹਾਂ ਨੂੰ ਕਾਬੂ ਵਿਚ ਰਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ 2014 ਅਤੇ 2019 ਵਿਚ ਬਹੁਤ ਫ਼ਰਕ ਹੈ। ਭਾਜਪਾ ਨੂੰ ਪਤਾ ਹੈ ਕਿ ਉਹ ਬਿਹਾਰ ਵਿਚ ਬਿਨਾ ਨਿਤੀਸ਼ ਕੁਮਾਰ ਦੇ ਸਾਥ ਚੋਣ ਜਿੱਤਣ ਵਿਚ ਸਮਰੱਥ ਨਹੀਂ ਹੋਵੇਗੀ। ਜੇਕਰ ਭਾਜਪਾ ਨੂੰ ਸਹਿਯੋਗੀਆਂ ਦੀ ਲੋੜ ਨਹੀਂ ਹੈ, ਤਾਂ ਉਹ ਬਿਹਾਰ ਵਿਚ ਸਾਰੀਆਂ 40 ਸੀਟਾਂ 'ਤੇ ਲੜਨ ਲਈ ਆਜ਼ਾਦ ਹੈ। 

nitish kumar cm biharnitish kumar cm biharਉਥੇ ਅਗਲੀਆਂ ਲੋਕ ਸਭਾ ਚੋਣਾਂ ਲਈ ਰਾਸ਼ਟਰੀ ਜਨਤੰਤਰਿਕ ਗਠਜੋੜ (ਐਨਡੀਏ) ਦੀ ਅਗਵਾਈ ਕਰਨ ਵਾਲੀ ਭਾਜਪਾ ਸਮੇਤ ਬਿਹਾਰ ਦੀਆਂ ਚਾਰ ਸਹਿਯੋਗੀ ਪਾਰਟੀਆਂ ਵਿਚ ਸੀਟਾਂ ਦੇ ਬਟਵਾਰੇ ਲਈ ਜੇਡੀਯੂ 2015 ਦੀਆਂ ਰਾਜ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੂੰ ਆਧਾਰ ਬਣਾਉਣਾ ਚਾਹੁੰਦਾ ਹੈ। ਜੇਡੀਯੂ ਨੇ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਤੋਂ ਕਿਤੇ ਬਿਹਤਰ ਪ੍ਰਦਰਸ਼ਨ ਕੀਤਾ ਸੀ।

ਭਾਜਪਾ ਅਤੇ ਉਸ ਦੀਆਂ ਦੋ ਸਹਿਯੋਗੀ ਪਾਰਟੀਆਂ ਰਾਮ ਵਿਲਾਸ ਪਾਸਵਾਨ ਦੀ ਅਗਵਾਈ ਵਾਲੀ ਲੋਜਪਾ ਅਤੇ ਉਪੇਂਦਰ ਕੁਸ਼ਵਾਹਾ ਦੀ ਅਗਵਾਈ ਵਾਲੀ ਰਾਲੋਸਪਾ ਵਲੋਂ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਅਗਵਾਈ ਵਾਲੇ ਜੇਡੀਯੂ ਦੀ ਮੰਗ 'ਤੇ ਸਹਿਮਤੀ ਦੇ ਆਸਾਰ ਨਾਂਹ ਦੇ ਬਰਾਬਰ ਹਨ ਪਰ ਜੇਡੀਯੂ ਨੇਤਾਵਾਂ ਦਾ ਦਾਅਵਾ ਹੈ ਕਿ 2015 ਦੀਆਂ ਵਿਧਾਨ ਸਭਾ ਚੋਣਾਂ ਰਾਜ ਵਿਚ ਸਭ ਤੋਂ ਤਾਜ਼ਾ ਸ਼ਕਤੀ ਪ੍ਰੀਖਣ ਸੀ।

nitish kumar cm nitish kumar cmਇਸ ਲਈ ਆਮ ਚੋਣਾਂ ਲਈ ਸੀਟ ਬਟਵਾਰੇ ਵਿਚ ਇਸ ਦੇ ਨਤੀਜਿਆਂ ਦੀ ਅਣਦੇਖੀ ਨਹੀਂ ਕੀਤੀ ਜਾ ਸਕਦੀ ਹੈ। ਐਨਡੀਏ ਦੇ ਸਾਂਝੀਦਾਰਾਂ ਵਿਚ ਸੀਟ ਬਟਵਾਰੇ ਨੂੰ ਲੈ ਕੇ ਗੱਲਬਾਤ ਅਜੇ ਸ਼ੁਰੂ ਨਹੀਂ ਹੋਈ ਹੈ ਪਰ ਜੇਡੀਯੂ ਦੇ ਨੇਤਾਵਾਂ ਨੇ ਨਾਮ ਦਾ ਖ਼ੁਲਾਸਾ ਨਾ ਕਰਨ ਦੀ ਸ਼ਰਤ 'ਤੇ ਦਸਿਆ ਕਿ ਭਾਜਪਾ ਨੂੰ ਇਹ ਯਕੀਨੀ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ ਕਿ ਸੀਟ ਬਟਵਾਰੇ 'ਤੇ ਫ਼ੈਸਲਾ ਜਲਦ ਹੋਵੇ ਤਾਕਿ ਚੋਣਾਂ ਦੇ ਸਮੇਂ ਕੋਈ ਗੰਭੀਰ ਮਤਭੇਦ ਪੈਦਾ ਨਾ ਹੋਣ।

jdu leader sanjay singhjdu leader sanjay singhਸਾਲ 2015 ਦੀਆਂ ਵਿਧਾਨ ਸਭਾ ਚੋਣਾਂ ਵਿਚ ਜੇਡੀਯੂ ਨੂੰ ਰਾਜ ਦੀਆਂ 243 ਸੀਟਾਂ ਵਿਚੋਂ 71 ਸੀਟਾਂ ਹਾਸਲ ਹੋਈਆਂ ਸਨ, ਜਦਕਿ ਭਾਜਪਾ ਨੂੰ 53 ਅਤੇ ਲੋਜਪਾ-ਰਾਲੋਸਪਾ ਨੂੰ ਦੋ-ਦੋ ਸੀਟਾਂ ਮਿਲੀਆਂ ਸਨ। ਜੇਡੀਯੂ ਉਸ ਸਮੇਂ ਰਾਜਦ ਅਤੇ ਕਾਂਗਰਸ ਦੀ ਸਹਿਯੋਗੀ ਸੀ ਪਰ ਪਿਛਲੇ ਸਾਲ ਉਹ ਇਨ੍ਹਾਂ ਦੋਵਾਂ ਪਾਰਟੀਆਂ ਤੋਂ ਨਾਤਾ ਤੋੜ ਕੇ ਐਨਡੀਏ ਵਿਚ ਸ਼ਾਮਲ ਹੋ ਗਈ ਅਤੇ ਰਾਜ ਵਿਚ ਭਾਜਪਾ ਦੇ ਨਾਲ ਸਰਕਾਰ ਬਣਾ ਲਈ।

shushil modi and nitish kumarshushil modi and nitish kumarਭਾਜਪਾ ਦੇ ਇਕ ਨੇਤਾ ਨੇ ਜੇਡੀਯੂ ਦੀ ਦਲੀਲ ਨੂੰ ਅਵਾਸਤਵਿਕ ਕਰਾਰ ਦਿੰਦੇ ਹੋਏ ਦਾਅਵਾ ਕੀਤਾ ਕਿ 2015 ਵਿਚ ਲਾਲੂ ਪ੍ਰਸਾਦ ਦੀ ਅਗਵਾਈ ਵਾਲੇ ਆਰਜੇਡੀ ਨਾਲ ਗਠਜੋੜ ਦੇ ਕਾਰਨ ਜੇਡੀਯੂ ਨੂੰ ਫ਼ਾਇਦਾ ਹੋਇਆ ਸੀ ਅਤੇ ਨਿਤੀਸ਼ ਕੁਮਾਰ ਦੀ ਪਾਰਟੀ ਦੀ ਅਸਲ ਹੈਸੀਅਤ ਦਾ ਅੰਦਾਜ਼ਾ 2014 ਦੀਆਂ ਲੋਕ ਸਭਾ ਚੋਣਾਂ ਤੋਂ ਲਗਾਇਆ ਜਾ ਸਕਦਾ ਹੈ ਜਦੋਂ ਉਹ ਇਕੱਲੇ ਅਪਣੇ ਦਮ 'ਤੇ ਚੋਣ ਲੜੀ ਸੀ ਅਤੇ ਉਸ ਨੂੰ 40 ਵਿਚੋਂ ਮਹਿਜ਼ ਦੋ ਸੀਟਾਂ 'ਤੇ ਜਿੱਤ ਮਿਲੀ ਸੀ। ਜ਼ਿਆਦਾਤਰ ਸੀਟਾਂ 'ਤੇ ਉਸ ਦੇ ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋ ਗਈ ਸੀ। 

narender modi and nitish kumarnarender modi and nitish kumarਸਾਲ 2014 ਦੀਆਂ ਆਮ ਚੋਣਾਂ ਵਿਚ ਭਾਜਪਾ ਨੂੰ ਬਿਹਾਰ ਦੀਆਂ 40 ਲੋਕ ਸਭਾ ਸੀਟਾਂ ਵਿਚੋਂ 22 'ਤੇ ਜਿੱਤ ਮਿਲੀ ਸੀ ਜਦਕਿ ਇਸ ਦੀ ਸਹਿਯੋਗੀ ਲੋਜਪਾ ਅਤੇ ਰਾਲੋਸਪਾ ਨੂੰ ਕ੍ਰਮਵਾਰ ਛੇ ਅਤੇ ਤਿੰਨ ਸੀਟਾਂ ਮਿਲੀਆਂ ਸਨ। ਜੇਡੀਯੂ 2013 ਤਕ ਭਾਜਪਾ ਦੀ ਸਹਿਯੋਗੀ ਸੀ। ਉਸ ਸਮੇਂ ਉਹ ਰਾਜ ਵਿਚ ਬਿਨਾਂ ਕਿਸੇ ਵਿਵਾਦ ਸੀਨੀਅਰ ਗਠਜੋੜ ਸਾਂਝੀਦਾਰ ਸੀ ਅਤੇ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਵਿਚ ਉਹ ਹਮੇਸ਼ਾ ਜ਼ਿਆਦਾ ਸੀਟਾਂ 'ਤੇ ਚੋਣ ਲੜਦੀ ਸੀ। ਫਿਲਹਾਲ 2014 ਵਿਚ ਭਾਜਪਾ ਦੀ ਜ਼ੋਰਦਾਰ ਜਿੱਤ ਨੇ ਸਮੀਕਰਨ ਬਦਲ ਦਿਤੇ ਹਨ ਅਤੇ ਐਨਡੀਏ ਵਿਚ ਹੋਰ ਪਾਰਟੀਆਂ ਦੇ ਦਾਖ਼ਲੇ ਦਾ ਮਤਲਬ ਹੈ ਕਿ ਪੁਰਾਣੇ ਸਮੀਕਰਨ ਹੁਣ ਪ੍ਰਸੰਗਕ ਨਹੀਂ ਰਹਿ ਗਏ। 

narender modi and nitish kumarnarender modi and nitish kumarਜੇਡੀਯੂ ਪਾਰਟੀ ਨੇ ਕਿਹਾ ਕਿ ਉਹ ਇਸ ਸਾਲ ਦੇ ਆਖ਼ਰ ਵਿਚ ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਵਰਗੇ ਰਾਜਾਂ ਵਿਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਵਿਚ ਅਪਣੇ ਉਮੀਦਵਾਰ ਉਤਾਰੇਗੀ। ਜੇਡੀਯੂ ਨੇ ਅਗਲੇ ਮਹੀਨੇ ਦਿੱਲੀ ਵਿਚ ਅਪਣੀ ਰਾਸ਼ਟਰੀ ਕਾਰਜਕਾਰਨੀ ਦੀ ਮੀਟਿੰਗ ਬੁਲਾਈ ਹੈ, ਜਿਸ ਵਿਚ ਕਈ ਮੁੱਦਿਆਂ 'ਤੇ ਪਾਰਟੀ ਅਪਣਾ ਰੁਖ਼ ਸਾਫ਼ ਕਰੇਗੀ।

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਬਾਬਾ ਤਰਸੇਮ ਸਿੰਘ ਦੇ ਕਤਲ ਦਾ CCTV, ਦੇਖੋ ਕਿਵੇਂ ਕੁਰਸੀ 'ਤੇ ਬੈਠੇ ਬਾਬਾ ਤਰਸੇਮ ਸਿੰਘ ਨੂੰ ਬਦਮਾਸ਼ਾਂ ਨੇ ਮਾਰੀਆਂ..

28 Mar 2024 4:40 PM

'ਸਾਈਕਲ ਦਾ ਵੀ ਸਟੈਂਡ ਹੁੰਦਾ, ਆਹ ਰਿੰਕੂ ਦਾ ਕੋਈ ਸਟੈਂਡ ਹੀ ਨਹੀਂ, ਮੈਂ ਤਾਂ ਹੈਰਾਨ ਹਾਂ'

28 Mar 2024 3:17 PM

Debate: BJP ਨੇ ਪੰਜਾਬ 'ਚ ਮਚਾਈ ਤਰਥੱਲੀ, ਪੱਟ ਲਏ ਵੱਡੇ ਲੀਡਰ! ਚੱਲਦੀ ਡਿਬੇਟ 'ਚ ਭਿੜ ਗਏ AAP ਤੇ BJP ਆਗੂ, ਰੱਜ ਕੇ

28 Mar 2024 3:09 PM

ਬੱਸ ਤੇ ਕਾਰ ਦੀ ਸਿੱਧੀ ਟੱਕਰ ਮਚ ਗਿਆ ਚੀਕ-ਚਿਹਾੜਾ ਫਿਰੋਜ਼ਪੁਰ ਦੇ ਜੀਰਾ ’ਚ ਵਾਪਰਿਆ ਦਰਦਨਾਕ ਹਾਦਸਾ

28 Mar 2024 1:08 PM

Punjab 'ਚ ਵਿਕ ਰਿਹਾ ਨਕਲੀ ਸੀਮਿੰਟ! Ambuja ਤੇ ACC ਸੀਮਿੰਟ ਦੇ ਗੱਟਿਆਂ ਨਾਲ ਭਰਿਆ ਟਰੱਕ Police ਨੇ ਫੜਿਆ

28 Mar 2024 12:50 PM
Advertisement