
ਤੇਲੰਗਾਨਾ ਵਿਧਾਨਸਭਾ ਚੋਣ 'ਚ ਸੱਤਾਧਾਰੀ ਤੇਲੰਗਾਨਾ ਰਾਸ਼ਟਰ ਕਮੇਟੀ (ਆਈਆਰਐਸ) ਨੇ ਰੁਝਾਨਾਂ 'ਚ ਬਹੁਮਤ ਵੱਲ ਵੱਡਾ ਕਦਮ ਵਧਾ ਲਿਆ ਹੈ। ਦੱਸ ਦਈਏ ਕਿ ਹੁਣ ...
ਹੈਦਰਾਬਾਦ (ਭਾਸ਼ਾ): ਤੇਲੰਗਾਨਾ ਵਿਧਾਨਸਭਾ ਚੋਣ 'ਚ ਸੱਤਾਧਾਰੀ ਤੇਲੰਗਾਨਾ ਰਾਸ਼ਟਰ ਕਮੇਟੀ (ਆਈਆਰਐਸ) ਨੇ ਰੁਝਾਨਾਂ 'ਚ ਬਹੁਮਤ ਵੱਲ ਵੱਡਾ ਕਦਮ ਵਧਾ ਲਿਆ ਹੈ। ਦੱਸ ਦਈਏ ਕਿ ਹੁਣ ਤੱਕ 119 ਸੀਟਾਂ ਦੇ ਆਏ ਰੁਝਾਨਾਂ 'ਚ ਟੀਆਰਐਸ ਨੂੰ 95, ਕਾਂਗਰਸ+ ਨੂੰ 17 ਅਤੇ ਬੀਜੇਪੀ ਦੀ 3 ਸੀਟਾਂ 'ਤੇ ਵੜ੍ਹਤ ਬਣੀ ਹੋਈ ਹੈ, ਜਦੋਂ ਕਿ 4 ਸੀਟਾਂ 'ਤੇ ਹੋਰ ਦੀ ਵਾਧੇ ਹੈ।
Chandrasekhar Rao
ਟੀਆਰਐਸ ਦੀ ਇਸ ਵੱਡੀ ਜਿੱਤ ਦਾ ਫਲ ਮੁੱਖ ਮੰਤਰੀ ਦੇ ਚੰਦਰਸ਼ੇਖਰ ਰਾਓ (ਕੇਸੀਆਰ) ਦੀ ਰਣਨੀਤੀ ਨੂੰ ਦਿਤਾ ਜਾ ਰਿਹਾ ਹੈ। ਆਂਧ੍ਰ ਪ੍ਰਦੇਸ਼ ਤੋਂ ਵੱਖ ਹੋਣ ਤੋਂ ਬਾਅਦ ਤੇਲੰਗਾਨਾ 'ਚ ਇਹ ਪਹਿਲਾ ਚੋਣ ਹੈ, ਜਿਸ 'ਚ ਟੀਆਰਐਸ ਬਾਜ਼ੀ ਮਾਰਦੀ ਵਿੱਖ ਰਹੀ ਹੈ। ਆਓ ਤੁਹਾਨੂੰ ਉਨ੍ਹਾਂ 5 ਕਾਰਨਾ 'ਤੇ ਨਜ਼ਰ ਪਾਉਂਦੇ ਹਾਂ। ਜਿਸ ਕਾਰਨ ਤੇਲੰਗਾਨਾ ਵਿਚ ਟੀਆਰਐਸ ਨੂੰ ਇੰਨੀ ਵੱਡੀ ਜਿੱਤ ਮਿਲੀ ਹੈ।
Chandrasekhar Rao
ਤੇਲੰਗਾਨਾ ਦੀ ਮੌਜੂਦਾ ਸਰਕਾਰ ਦਾ ਕਾਰਜਕਾਲ ਅਪ੍ਰੈਲ 2019 ਤੱਕ ਦਾ ਸੀ, ਪਰ ਮੁੱਖ ਮੰਤਰੀ ਦੇ ਚੰਦਰਸ਼ੇਖਰ ਰਾਓ ਨੇ ਕਰੀਬ ਅੱਠ ਮਹੀਨੇ ਪਹਿਲਾਂ ਹੀ ਵਿਧਾਨ ਸਭਾ ਭੰਗ ਕਰਨ ਦਾ ਐਲਾਨ ਕਰ ਦਿਤਾ। ਉਨ੍ਹਾਂ ਦਾ ਇਹ ਦਾਅ ਠੀਕ ਸਾਬਤ ਹੋਇਆ ਹੈ। ਕੇਸੀਆਰ ਦਾ ਮੰਨਣਾ ਹੈ ਕਿ ਲੋਕਸਭਾ ਚੋਣਾਂ ਦੇ ਦੌਰਾਨ ਵਿਧਾਨ ਸਭਾ ਚੋਣ ਹੋਣ 'ਤੇ ਰਾਜ ਵਿਚ ਪ੍ਰਚਾਰ ਦੌਰਾਨ ਰਾਸ਼ਟਰੀ ਮੁੱਦੇ ਹਾਵੀ ਹੋ ਜਾਣਗੇ।
Chandrasekhar Rao
ਨਾਲ ਹੀ ਜੇਕਰ ਕਿਸੇ ਰਾਸ਼ਟਰੀ ਪਾਰਟੀ ਦੀ ਲਹਿਰ ਦੀ ਨੌਬਤ ਆਈ ਤਾਂ ਵੀ ਟੀਆਰਐਸ ਨੂੰ ਇਸ ਦਾ ਨੁਕਸਾਨ ਹੋ ਸਕਦਾ ਸੀ। ਇਨ੍ਹਾਂ ਦੋਨਾਂ ਸੰਭਾਵਨਾਵਾਂ ਤੋਂ ਖੁਦ ਨੂੰ ਬਚਾਉਣ ਲਈ ਕੇਸੀਆਰ ਨੇ ਸਮੇਂ ਤੋਂ ਪਹਿਲਾਂ ਚੋਣ ਦਾ ਐਲਾਨ ਕਰ ਦਿਤਾ ਜੋ ਉਨ੍ਹਾਂ ਲਈ ਫਾਇਦੇਮੰਦ ਸਾਬਤ ਹੋਇਆ। ਮੁੱਖ ਮੰਤਰੀ ਕੇਸੀਆਰ ਨੇ ਵਿਧਾਨ ਸਭਾ ਭੰਗ ਕਰਨ ਦੇ ਨਾਲ ਹੀ 119 ਵਿਚੋਂ 104 ਸੀਟਾਂ 'ਤੇ ਉਮੀਦਾਰ ਐਲਾਨ ਕਰ ਦਿਤੇ ਸਨ।
ਜਿਸ ਕਾਰਨ ਟੀਆਰਐਸ ਦੇ ਉਮੀਦਵਾਰਾ ਨੂੰ ਪ੍ਰਚਾਰ ਕਰਨ ਦੇ ਸਮਰੱਥ ਮੌਕੇ ਮਿਲੇ। ਪਹਿਲੀ ਵਾਰ ਚੋਣ ਹੋਣ ਦੇ ਚਲਦੇ ਉਮੀਦਵਾਰਾਂ ਨੂੰ ਅਪਣੇ ਇਲਾਕੀਆਂ ਵਿਚ ਜਾਣ ਦੇ ਕਾਫ਼ੀ ਮੌਕੇ ਮਿਲੇ। ਟੀਆਰਐਸ ਦੇ ਨੇਤਾ ਅਪਣੀ ਸਰਕਾਰ ਦੇ ਕੰਮਾਂ ਨੂੰ ਜਨਤਾ ਤੱਕ ਪਹੁੰਚਾਣ ਵਿਚ ਸਫਲ ਰਹੇ। ਤੇਲੰਗਾਨਾ ਚੋਣ 'ਚ ਪੂਰੇ ਪ੍ਰਚਾਰ 'ਤੇ ਧਿਆਨ ਦਿਤਾ ਜਾਵੇ ਤਾਂ ਮੁੱਖ ਮੰਤਰੀ ਕੇਸੀਆਰ ਅਤੇ ਉਨ੍ਹਾਂ ਦੀ ਪਾਰਟੀ ਟੀਆਰਐਸ ਹਰ ਰੈਲੀ 'ਚ ਇਹ ਕਹਿੰਦੇ ਵਿਖੇ ਕਿ ਕਾਂਗਰਸ ਅਤੇ ਤੋਂ ਵੱਖ ਨਹੀਂ ਹੋਣ ਦੇਣਾ ਚਾਹੁੰਦੀ ਸੀ।
ਤੇਲੰਗਾਨਾ ਦੀ ਰਾਜਨੀਤੀ 'ਤੇ ਨਜ਼ਰ ਰੱਖਣ ਵਾਲੇ ਲੋਕ ਦੱਸ ਦੇ ਹਨ ਕਿ ਕੇਸੀਆਰ ਸਰਕਾਰ ਨੇ ਸ਼ੁਰੂ ਤੋਂ ਹੀ ਕਿਸਾਨਾਂ ਨੂੰ ਧਿਆਨ ਵਿੱਚ ਰੱਖਕੇ ਯੋਜਨਾਵਾਂ ਲਾਗੂ ਕਰਦੇ ਰਹੇ। ਸੀਐਮ ਕੇਸੀਆਰ ਨੇ ਕਿਸਾਨਾਂ ਨੂੰ 24 ਘੰਟੇ ਬਿਜਲੀ ਉਪਲੱਬਧ ਕਰਾਉਣ 'ਚ ਸਫਲ ਰਹੇ। ਆਲਮ ਇਹ ਵਿਖਿਆ ਸੀ ਕਿ ਕਿਸਾਨਾਂ ਨੇ 24 ਘੰਟੇ ਬਿਜਲੀ ਮਿਲਣ ਦਾ ਵਿਰੋਧ ਤੱਕ ਕੀਤਾ ਸੀ।