ਸ਼ਹਿਰ ਵਿਚ ਮੌਜੂਦ ਚੀਤਾ ਦਸ ਦਿਨ ਬਾਅਦ ਜੰਗਲ ਵਿਭਾਗ....
ਸਾਰਨੀ (ਭਾਸ਼ਾ): ਸ਼ਹਿਰ ਵਿਚ ਮੌਜੂਦ ਚੀਤਾ ਦਸ ਦਿਨ ਬਾਅਦ ਜੰਗਲ ਵਿਭਾਗ ਦੀ ਪਕੜ ਵਿਚ ਆਇਆ ਹੈ। ਸਾਰਨੀ ਦੇ ਰਾਖ ਡੈਮ ਵਿਚ 2 ਦਿਨਾਂ ਦੇ ਮੇਗਾ ਆਪਰੇਸ਼ਨ ਵਿਚ ਇਹ ਸਫ਼ਲਤਾ ਮਿਲੀ। 4 ਹਾਥੀ, 3 ਜੇਸੀਬੀ ਅਤੇ 150 ਤੋਂ ਜ਼ਿਆਦਾ ਲੋਕਾਂ ਦੀ ਟੀਮ ਨੇ ਆਪਰੇਸ਼ਨ ਨੂੰ ਅੰਜਾਮ ਦਿਤਾ।
ਸਾਰਨੀ ਵਿਚ 1 ਦਸੰਬਰ ਨੂੰ ਕੌਲ ਹੇਂਡਲਿੰਗ ਪਲਾਂਟ ਦੇ ਕੋਲ ਚੀਤਾ ਦਿਖਾਈ ਦਿਤਾ ਸੀ। 10 ਦਿਨਾਂ ਤੋਂ ਚੀਤੇ ਦੀ ਹਾਜ਼ਰੀ ਨਾਲ ਲੋਕਾਂ ਵਿਚ ਦਹਿਸ਼ਤ ਸੀ। ਨਗਰ ਪਾਲਿਕਾ ਸੂਬੇ ਵਿਚ ਧਾਰਾ 144 ਲਾਗੂ ਸੀ। ਐਸਟੀਆਰ 8 ਦਿਨ ਤੋਂ ਰੈਸਕਿਊ ਕਰ ਰਹੇ ਸਨ। ਜੰਗਲ ਵਿਭਾਗ ਅਤੇ ਸਤਪੁੜਾ ਟਾਈਗਰ ਰਿਜਰਵ ਦੀ ਟੀਮ ਦਾ 2 ਦਿਨਾਂ ਤੋਂ ਰਾਖ ਬੰਨ੍ਹ ਵਿਚ ਮੇਗਾ ਰੈਸਕਿਊ ਆਪਰੇਸ਼ਨ ਚੱਲ ਰਿਹਾ ਸੀ।
ਸੋਮਵਾਰ ਸ਼ਾਮ 4.30 ਵਜੇ ਟੀਮ ਨੂੰ ਚੀਤੇ ਨੂੰ ਫੜਨ ਵਿਚ ਸਫ਼ਲਤਾ ਮਿਲੀ। ਟੀਕਾ ਲੱਗਣ ਦੇ 15 ਮਿੰਟ ਬਾਅਦ ਚੀਤਾ ਬੇਹੋਸ਼ ਹੋਇਆ। ਇਸ ਤੋਂ ਬਾਅਦ ਉਸ ਨੂੰ ਪਿੰਜਰੇ ਵਿਚ ਬੰਦ ਕਰ ਦਿਤਾ।