
ਮਾਲਦਾ ਡਿਵੀਜ਼ਨ ਦੀ ਰੇਲਵੇ ਡਿਵੀਜ਼ਨ ਦੀ ਪ੍ਰਬੰਧਕ ਔਰਤ ਹੋਣ ਕਾਰਨ ਉਹਨਾਂ ਨੇ ਔਰਤਾਂ ਨੂੰ ਵੱਡੀ ਜਿੰਮ੍ਹੇਵਾਰੀ ਦਿਤੀ ਹੈ।
ਭਾਗਲਪੁਰ, ( ਪੀਟੀਆਈ ) : ਅੱਜ ਦੇ ਇਸ ਆਧੁਨਿਕ ਸਮੇਂ ਵਿਚ ਅਜਿਹਾ ਕੋਈ ਕੰਮ ਨਹੀਂ ਹੈ ਜਿਸ ਨੂੰ ਅੋਰਤਾਂ ਨਹੀਂ ਕਰ ਸਕਦੀਆਂ। ਔਰਤਾਂ ਨੇ ਅਪਣੇ ਹੁਨਰ ਨਾਲ ਲਗਭਗ ਹਰ ਖੇਤਰ ਵਿਚ ਅਪਣੇ ਮੁਕਾਮ ਕਾਇਮ ਕੀਤੇ ਹਨ। ਹੁਣ ਔਰਤਾਂ ਰੇਲਵੇ ਸਟੇਸ਼ਨ ਨੂੰ ਵੀ ਸੰਭਾਲ ਰਹੀਆਂ ਹਨ। ਰੇਲਵੇ ਦੀ ਮਾਲਦਾ ਡਿਵੀਜ਼ਨ ਵੱਲੋਂ ਮਹਿਲਾ ਸ਼ਕਤੀਕਰਨ ਹਿੱਤ ਵਿਚ ਇਕ ਵੱਖਰੀ ਕੋਸ਼ਿਸ਼ ਕੀਤੀ ਗਈ ਹੈ। ਡਿਵੀਜ਼ਨ ਦੇ ਭਾਗਲਪੁਰ ਰੇਲਵੇ ਸਟੇਸ਼ਨ 'ਤੇ ਰੇਲਗੱਡੀਆਂ ਨੂੰ ਚਲਾਉਣ ਲਈ ਸਟੇਸ਼ਨ ਮਾਸਟਰ ਪੈਨਲ ਵਿਚ ਚਾਰ ਮਹਿਲਾ ਅਧਿਕਾਰੀਆਂ ਦੀ ਚੋਣ ਕੀਤੀ ਗਈ ਹੈ।
Bhagalpur Station
ਇਹ ਸਾਰੀਆਂ ਮਹਿਲਾਵਾਂ ਟ੍ਰੇਨ ਚਲਾਉਣ ਦੇ ਕੰਮ ਵਿਚ ਪੂਰੀ ਤਰ੍ਹਾਂ ਮਾਹਰ ਹਨ। ਇਹਨਾਂ ਔਰਤਾਂ ਨੂੰ ਟ੍ਰੇਨ ਚਲਾਉਣ ਲਈ ਆਧੁਨਿਕ ਟੈਕਨੋਲਿਜੀ ਪੈਨਲ ਪ੍ਰਣਾਲੀ 'ਤੇ ਤੈਨਾਤ ਕੀਤਾ ਗਿਆ ਹੈ। ਉਹ ਪੈਨਲ ਬਟਨ ਨੂ ਚਲਾਉਣ, ਰੇਲਵੇ ਸਿਗਨਲ ਤੋਂ ਲੈ ਕੇ ਰੇਲਵੇ ਟ੍ਰੈਕ ਬਦਲਣ ਤੱਕ ਦਾ ਕੰਮ ਕਰ ਰਹੀਆਂ ਹਨ। ਮਾਲਦਾ ਡਿਵੀਜ਼ਨ ਦੀ ਰੇਲਵੇ ਡਿਵੀਜ਼ਨ ਦੀ ਪ੍ਰਬੰਧਕ ਔਰਤ ਹੋਣ ਕਾਰਨ ਉਹਨਾਂ ਨੇ ਔਰਤਾਂ ਨੂੰ ਵੱਡੀ ਜਿੰਮ੍ਹੇਵਾਰੀ ਦਿਤੀ ਹੈ। ਸ਼ਵੇਤਾ ਭਾਰਤੀ, ਸ਼ਵੇਤਾ ਸ਼ਰਮਾ, ਪੂਜਾ ਕੁਮਾਰੀ ਅਤੇ ਸੋਨਾਲੀ ਹੁਣ ਟ੍ਰੇਨ ਚਲਾਉਣ ਦਾ ਕੰਮ ਪੂਰੀ ਮੁਸਤੈਦੀ ਨਾਲ ਸੰਭਾਲ ਰਹੀਆਂ ਹਨ।
Bhagalpur Railway Station
ਸਾਰੀਆਂ ਮਹਿਲਾ ਅਧਿਕਾਰੀ ਪੁਰਸ਼ਾਂ ਵਾਂਗ ਹੀ ਨਿਰਧਾਰਤ ਮਾਪਦੰਡਾਂ ਮੁਤਾਬਕ ਅਪਣੀ ਡਿਊਟੀ ਨਿਭਾ ਰਹੀਆਂ ਹਨ। ਮਹਿਲਾ ਅਧਿਕਾਰੀਆਂ ਨੇ ਕਿਹਾ ਕਿ ਸ਼ੁਰੂਆਤ ਵਿਚ ਉਹਨਾਂ ਨੂੰ ਪਰੇਸ਼ਾਨੀ ਹੋਈ ਸੀ ਪਰ ਸਮੇਂ ਦੇ ਨਾਲ-ਨਾਲ ਉਹ ਅਪਣੇ ਕੰਮ ਵਿਚ ਮਾਹਰ ਹੋ ਗਈਆਂ ਹਨ। ਇਹਨਾਂ ਮਹਿਲਾ ਅਧਿਕਾਰੀਆਂ ਨੂੰ ਇਸ ਕੰਮ ਸਬੰਧੀ ਵਿਸ਼ੇਸ਼ ਸਿਖਲਾਈ ਦਿਤੀ ਗਈ ਹੈ ਤਾਂ ਕਿ ਉਹ ਡਿਊਟੀ ਦੌਰਾਨ ਆਉਣ ਵਾਲੀਆਂ ਚੁਣੌਤੀਆਂ ਦਾ ਸਾਹਮਣਾ ਕਰ ਸਕਣ। ਵੱਖ-ਵੱਖ ਵਿਭਾਗਾਂ ਵਿਚ 60 ਤੋਂ ਵੱਧ ਔਰਤਾਂ ਹਨ। ਦੱਸ ਦਈਏ ਕਿ ਭਾਗਲਪੁਰ ਰੇਲਵੇ ਸਟੇਸ਼ਨ 'ਤੇ
Trains at Bhagalpur Railway Station
ਰੋਜ਼ਾਨਾ ਔਸਤਨ 90 ਹਜ਼ਾਰ ਯਾਤਰੀ ਆਵਾਜਾਈ ਕਰਦੇ ਹਨ। ਇਥੇ 42 ਜੋੜੀ ਐਕਸਪ੍ਰੈਸ ਅਤੇ ਯਾਤਰੀ ਟ੍ਰੇਨਾਂ ਚਲਦੀਆਂ ਹਨ। ਪੂਰਬ ਰੇਲਵੇ ਜ਼ੋਨ ਦੇ ਤਿੰਨ ਮਹੱਤਵਪੂਰਨ ਰੇਲਵੇ ਸਟੇਸ਼ਨਾਂ ਵਿਚੋਂ ਭਾਗਲਪੁਰ ਇਕ ਹੈ। ਔਰਤਾਂ ਇਥੇ ਸਟੇਸ਼ਨ ਮਾਸਟਰ ਤੋਂ ਇਲਾਵਾ ਬੁਕਿੰਗ ਕਲਰਕ, ਟਿਕਟ ਚੈਕਿੰਗ ਸਟਾਫ ਅਤੇ ਟ੍ਰੇਨਾਂ ਦੀ ਸੰਭਾਲ ਦਾ ਕੰਮ ਕਰ ਰਹੀਆਂ ਹਨ। ਮਹਿਲਾਵਾਂ ਦੀ ਸੁਰੱਖਿਆ ਲਈ ਵੀ ਆਰਪੀਐਫ ਅਤੇ ਜੀਆਰਪੀ ਵਿਚ ਹਵਲਦਾਰ ਦੇ ਅਹੁਦੇ 'ਤੇ ਦੋ ਮਹਿਲਾ ਇੰਸਪੈਕਟਰ ਤੈਨਾਤ ਹਨ। ਦਰਜਾ ਚਾਰ ਕਰਮਚਾਰੀਆਂ ਦੇ ਤੌਰ 'ਤੇ ਵੀ ਮਹਿਲਾਵਾਂ ਹੀ ਕੰਮ ਕਰ ਰਹੀਆਂ ਹਨ।