
15 ਅਗੱਸਤ ਦੇ ਮੱਦੇਨਜਰ ਸੁਰੱਖਿਆ ਦੇ ਲਈ ਮੋਰਿੰਡਾ ਸ਼ਹਿਰ ਅੰਦਰ ਰੂਪਨਗਰ ਤੋਂ ਆਈ ਸਪੈਂਸਲ ਪੁਲਸ ਟੀਮ ਵਲੌਂ ਸਥਾਨਕ ਬੱਸ ਸਟੈਡ ਅਤੇ ਰੇਲਵੇ ਸਟੇਸ਼ਨ............
ਮੋਰਿੰਡਾ : 15 ਅਗੱਸਤ ਦੇ ਮੱਦੇਨਜਰ ਸੁਰੱਖਿਆ ਦੇ ਲਈ ਮੋਰਿੰਡਾ ਸ਼ਹਿਰ ਅੰਦਰ ਰੂਪਨਗਰ ਤੋਂ ਆਈ ਸਪੈਂਸਲ ਪੁਲਸ ਟੀਮ ਵਲੌਂ ਸਥਾਨਕ ਬੱਸ ਸਟੈਡ ਅਤੇ ਰੇਲਵੇ ਸਟੇਸ਼ਨ ਤੇ ਵਿਸ਼ੇਸ ਚੈਕਿੰਗ ਕੀਤੀ ਗਈ । ਇਸ ਟੀਮ ਦੀ ਅਗਵਾਹੀ ਕਰ ਰਹੇ ਏ.ਐਸ.ਆਈ ਕਰਮਜੀਤ ਸਿੰਘ ਨੇ ਦੱਸਿਆ ਕਿ ਇਸ ਮੌਕੇ ਤੇ ਡਾਂਗ ਸੁਕੈਅਡ ਦੀ ਮੱਦਦ ਨਾਲ ਸਥਾਨਕ ਰੇਲਵੇ ਸਟੇਸ਼ਨ ਤੇ ਬਰੀਕੀ ਨਾਲ ਜਾਚ ਕੀਤੀ ।ਇਸ ਇਲਾਵਾ ਯਾਤਰੀਆਂ ਦੇ ਸਮਾਨ ਦੀ ਵੀ ਚੈਕਿੰਗ ਕੀਤੀ ਗਈ। ਇਸ ਮੌਕੇ ਹੋਰਨਾ ਤੋਂ ਇਲਾਵਾ ਹੌਲਦਾਰ ਸ਼ਸੀ ਭੂਸ਼ਣ , ਬਲਵੀਰ ਚੰਦ ਤੇ ਅਵਤਾਰ ਸਿੰਘ ਹਾਜਰ ਸਨ।