ਦੇਸ਼ ਦੀ ਨਵੀਂ ਕਿਸਮਤ ਲਿਖੇਗਾ ਇਹ ਕਿਸਾਨੀ ਅੰਦੋਲਨ- ਗੁਰਨਾਮ ਸਿੰਘ ਚੜੂਨੀ
Published : Dec 11, 2020, 2:41 pm IST
Updated : Dec 11, 2020, 2:41 pm IST
SHARE ARTICLE
Gurnam Singh Charuni
Gurnam Singh Charuni

ਗੁਰਨਾਮ ਸਿੰਘ ਚੜੂਨੀ ਸਿੰਘ ਨੇ ਕਿਹਾ ਪ੍ਰਮਾਤਮਾ ਦੇ ਇਸ਼ਾਰੇ ਨੂੰ ਨਹੀਂ ਸਮਝ ਰਹੀ ਮੋਦੀ ਸਰਕਾਰ

ਨਵੀਂ ਦਿੱਲੀ: ਹਰਿਆਣਾ ਤੋਂ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਦਿੱਲੀ ਦੇ ਸਿੰਘੂ ਬਾਰਡਰ ‘ਤੇ ਜਾਰੀ ਕਿਸਾਨੀ ਮੋਰਚੇ ਵਿਚ ਸ਼ਮੂਲੀਅਤ ਕੀਤੀ। ਇਸ ਮੌਕੇ ਉਹਨਾਂ ਕਿਹਾ ਕਿ ਇਹ ਅੰਦੋਲਨ ਪੂਰੇ ਦੇਸ਼ ਵਿਚ ਗੂੰਜ ਰਿਹਾ ਹੈ ਤੇ ਦੇਸ਼ ਦਾ ਹਰ ਵਰਗ ਇਸ ਦਾ ਸਮਰਥਨ ਕਰ ਰਿਹਾ ਹੈ। ਗੁਰਨਾਮ ਸਿੰਘ ਨੇ ਕਿਹਾ ਕਿ ਸਾਡੇ ਦੇਸ਼ ਨੂੰ ਅੰਗਰੇਜ਼ਾਂ ਨੇ ਨਹੀਂ ਬਲਕਿ ਦੇਸ਼ ਦੇ ਨੀਤੀਕਾਰਾਂ ਨੇ ਬਰਬਾਦ ਕੀਤਾ ਹੈ, ਜਿਸ ਦੇ ਚਲਦਿਆਂ ਬਹੁਤ ਹੀ ਗੰਭੀਰ ਸਥਿਤੀ ਪੈਦਾ ਹੋ ਚੁੱਕੀ ਹੈ।

Gurnam Singh CharuniGurnam Singh Charuni

ਸਰਕਾਰ ਨੂੰ ਸਮਝਣਾ ਚਾਹੀਦਾ ਹੈ ਕਿ ਇਹ ਮੁੱਦ ਸਿਰਫ ਕਿਸਾਨਾਂ ਦਾ ਨਹੀਂ ਹੈ। ਦੇਸ਼ ਦੇ ਹਰ ਨਾਗਰਿਕ ਵਿਚ ਗੁੱਸਾ ਹੈ ਤੇ ਭਾਰਤ ਬੰਦ ਦੌਰਾਨ ਇਹ ਗੁੱਸਾ ਦੇਖਣ ਨੂੰ ਵੀ ਮਿਲਿਆ। ਜਿਨ੍ਹਾਂ ਦਾ ਖੇਤੀ ਨਾਲ ਕੋਈ ਸਬੰਧ ਨਹੀਂ ਹੈ, ਉਹ ਵੀ ਕਿਸਾਨੀ ਅੰਦੋਲਨ ਦਾ ਸਮਰਥਨ ਕਰ ਰਹੇ ਹਨ। ਇਸ ਦਾ ਕਾਰਨ ਇਹੀ ਹੈ ਕਿ ਸਾਡਾ ਦੇਸ਼ ਅੱਜ ਭੁੱਖਮਰੀ ਦੀ ਸਥਿਤੀ ਵਿਚ 94ਵੇਂ ਨੰਬਰ ‘ਤੇ ਪਹੁੰਚ ਗਿਆ ਹੈ।

Farmers ProtestFarmers Protest

ਗੁਰਨਾਮ ਸਿੰਘ ਨੇ ਕਿਹਾ ਕਿ ਦੇਸ਼ ਦੇ ਸਾਰੇ ਕਿਸਾਨਾਂ ਦੇ ਕੁੱਲ ਕਰਜ਼ੇ ਦੇ ਬਰਾਬਰ ਦੇਸ਼ ਦੇ ਇਕ ਹੀ ਵਿਅਕਤੀ ਦੀ ਆਮਦਨ ਹੈ। ਇਹੀ ਦੇਸ਼ ਵਿਚ ਮੰਦੀ ਦਾ ਕਾਰਨ ਹੈ। ਉਹਨਾਂ ਕਿਹਾ ਜਦੋਂ ਕਿਸਾਨ ਨੂੰ ਘੱਟੋ ਘੱਟ ਸਮਰਥਨ ਮੁੱਲ ਦੇਣ ਦੀ ਗੱਲ ਆਉਂਦੀ ਹੈ ਤਾਂ ਸਰਕਾਰ ਕਹਿੰਦੀ ਹੈ ਕਿ ਉਹਨਾਂ ਕੋਲ ਪੈਸੇ ਨਹੀਂ ਹਨ।

Gurnam Singh CharuniGurnam Singh Charuni

ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਸਰਕਾਰ ਵਾਰ-ਵਾਰ ਕਹਿ ਰਹੀ ਹੈ ਕਿ ਕਿਸਾਨਾਂ ਨੂੰ ਕਾਨੂੰਨ ਸਮਝ ਨਹੀਂ ਆ ਰਿਹਾ ਪਰ ਕਿਸਾਨ ਕਹਿ ਰਹੇ ਨੇ ਕਿ ਮੋਦੀ ਸਰਕਾਰ ਨੂੰ ਕਿਸਾਨਾਂ ਦਾ ਅੰਦੋਲਨ ਸਮਝ ਨਹੀਂ ਆ ਰਿਹਾ।   ਉਹਨਾਂ ਕਿਹਾ ਕਿ ਇਹ ਸਾਡੇ ਵੱਲੋਂ ਚੁੱਕਿਆ ਗਿਆ ਅੰਦੋਲਨ ਨਹੀਂ ਹੈ ਬਲਕਿ ਇਹ ਪ੍ਰਮਾਤਮਾ ਦੀ ਬਖਸ਼ਿਸ਼ ਹੈ, ਅੱਜ ਇਸ ਅੰਦੋਲਨ ਨੂੰ ਦੇਸ਼ਾਂ-ਵਿਦੇਸ਼ਾਂ ਤੋਂ ਸਹਿਯੋਗ ਮਿਲ ਰਿਹਾ ਹੈ।

Farmers ProtestFarmers Protest

ਇਹ ਸਭ ਉਸ ਮਾਲਕ ਦੀ ਰਹਿਮਤ ਹੈ। ਪਰ ਸਰਕਾਰ ਪ੍ਰਮਾਤਮਾ ਦੇ ਇਸ਼ਾਰੇ ਨੂੰ ਨਹੀਂ ਸਮਝ ਰਹੀ। ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਇਹ ਅੰਦੋਲਨ ਲੰਬਾ ਚੱਲੇਗਾ, ਕਿਉਂਕਿ ਸਰਕਾਰ ਅਪਣੀ ਗੱਲ ਤੋਂ ਅੱਗੇ ਨਹੀਂ ਵਧੀ, ਹਾਲੇ ਵੀ ਜ਼ਿੱਦ ‘ਤੇ ਬੈਠੀ ਹੈ। ਉਹਨਾਂ ਨੇ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਕੇ ਵਧ ਚੜ ਕੇ ਇਸ ਅੰਦੋਲਨ ਵਿਚ ਸਹਿਯੋਗ ਦੇਣ।

Gurnam Singh CharuniGurnam Singh Charuni

ਉਹਨਾਂ ਨੇ ਸੰਘਰਸ਼ ਵਿਚ ਸ਼ਾਮਲ ਨੌਜਵਾਨਾਂ ਨੂੰ ਕਿਹਾ ਕਿ ਅੰਦੋਲਨ ਨੂੰ ਆਪ ਮੁਹਾਰਾ ਨਾ ਬਣਇਆ ਜਾਵੇ, ਜੋ ਸੰਦੇਸ਼ ਸੰਯੁਕਤ ਕਮੇਟੀ ਵੱਲੋਂ ਜਾਰੀ ਕੀਤੇ ਜਾਣ, ਉਸ ਤੱਕ ਹੀ ਸੀਮਤ ਰਿਹਾ ਜਾਵੇ, ਉਸ ਤੋਂ ਅੱਗੇ ਨਾ ਵਧਿਆ ਜਾਵੇ। ਜੇਕਰ ਅੰਦੋਲਨ ਆਪ ਮੁਹਾਰਾ ਹੁੰਦਾ ਹੈ ਤਾਂ ਅੰਦੋਲਨ ਟੁੱਟ ਜਾਵੇਗਾ, ਜਿਵੇਂ ਜਾਟ ਅੰਦੋਲਨ ਟੁੱਟਿਆ ਸੀ। ਉਹਨਾਂ ਕਿਹਾ ਅਸੀਂ ਇੱਥੇ ਅੱਤਿਆਚਾਰ ਸਹਾਂਗੇ ਕਿਸੇ ‘ਤੇ ਅੱਤਿਆਚਾਰ ਕਰਾਂਗੇ ਨਹੀਂ। ਅੰਦੋਲਨ ਦਾ ਇਹੀ ਅਰਥ ਹੈ ਕਿ ਇੰਨਾ ਅੱਤਿਆਚਾਰ ਸਹੋ ਕੇ ਸਾਹਮਣੇ ਵਾਲੇ ਦੀ ਆਤਮਾ ਹਿੱਲ ਜਾਵੇ

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮੋਹਾਲੀ ਦੇ GD Goenka Public ਸਕੂਲ 'ਚ ਕਰਵਾਇਆ ਜਾ ਰਿਹਾ ਕਾਰਪੋਰੇਟ ਕ੍ਰਿਕੇਟ ਚੈਲੇਂਜ - ਸੀਜ਼ਨ 3

22 Jun 2025 2:53 PM

Trump Bombs Iran LIVE: Trump's Address to Nation | Trump Attacks Iran | U.S Attacks Iran

22 Jun 2025 2:52 PM

Baba Shankranand Bhuri Video Viral | Baba Shankranand Bhuri Dera | Ludhiana Baba Shankranand Bhauri

21 Jun 2025 12:24 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 21/06/2025

21 Jun 2025 12:18 PM

Goldy Brar Call Audio Viral | Lawrence Bishnoi and brar friendship broken now | Lawrence vs Brar

20 Jun 2025 3:14 PM
Advertisement