
ਇਸ ਇਕੱਠ ਨੂੰ ਦੇਖ ਕੇ ਸਾਡੇ ਪ੍ਰਧਾਨ ਮੰਤਰੀ ਇਕ ਦਿਨ ਜਰੂਰ ਝੁਕਣਗੇ
ਨਵੀਂ ਦਿੱਲੀ - ਕਿਸਾਨਾਂ ਦਾ ਧਰਨਾ ਦਿੱਲੀ ਬਾਰਡਰ 'ਤੇ ਅੱਜ 16ਵੇਂ ਦਿਨ 'ਚ ਸ਼ਾਮਲ ਹੋ ਗਿਆ ਹੈ ਤੇ ਇਸ ਧਰਨੇ ਵਿਚ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਇਕ ਨੇ ਸ਼ਮੂਲੀਅਤ ਕੀਤੀ ਹੈ। ਹਰ ਇਕ ਵਰਗ ਦਾ ਵਿਅਕਤੀ ਇਸ ਧਰਨੇ ਦਾ ਸਮਰਥਨ ਕਰ ਰਿਹਾ ਹੈ। ਇਸ ਦੌਰਾਨ ਸਪੋਕਸਮੈਨ ਟੀਵੀ ਨਾਲ ਧਰਨੇ 'ਚ ਪਹੁੰਚੇ ਬਜੁਰਗ ਬਾਬਿਆਂ ਨੇ ਖਾਸ ਗੱਲਬਾਤ ਕੀਤੀ ਤੇ ਗੱਲਬਾਤ ਦੌਰਾਨ ਉਹਨਾਂ ਕਿਹਾ ਕਿ ਜਦੋਂ ਮੋਦੀ 99% ਮੰਨ ਗਿਆ ਹੈ ਤਾਂ 1 ਪ੍ਰਤੀਸ਼ਤ ਰਹਿ ਗਿਆ ਉਹ ਵੀ ਮੰਨ ਜਾਵੇਗਾ ਤੇ ਉਸ ਨੂੰ ਮੰਨਣਾ ਹੀ ਪਵੇਗਾ ਕਿਉਂਕਿ ਇੱਥੇ ਵਕੀਲ, ਸਾਬਕਾ ਫੌਜੀ ਬੱਚੇ ਬਜੁਰਗ ਸਭ ਆ ਗਏ ਤੇ ਜੇ ਆਨ ਡਿਊਟੀ ਫੌਜੀ ਵੀ ਧਰਨੇ ਵਿਚ ਆ ਗਏ ਤਾਂ ਮੋਦੀ ਨੂੰ ਭੱਜਣ ਨੂੰ ਥਾਂ ਨਹੀਂ ਲੱਭਣੀ।
Farmer
ਬਾਬੇ ਨੇ ਕਿਹਾ ਕਿ ਉਸ ਦਾ ਇਕ ਹੀ ਪੁੱਤ ਹੈ ਤੇ ਉਸ ਨੇ ਮੈਨੂੰ ਧੱਕੇ ਨਾਲ ਧਰਨੇ 'ਚ ਭੇਜਿਆ ਕਿਉਂਕਿ ਉਹ ਪਹਿਲਾਂ ਫੌਜ ਦੀ ਡਿਊਟੀ ਕਰ ਚੁੱਕਾ ਹੈ ਤੇ ਉਸ ਦੇ ਪੁੱਤ ਨੇ ਕਿਹਾ ਕਿ ਜਦੋਂ ਮੈਂ ਬਾਰਡਰ 'ਤੇ ਖੜ੍ਹ ਕੇ ਫੈਜ ਦੀ ਡਿਊਟੀ ਕਰ ਸਕਦਾ ਹਾਂ ਤਾਂ ਫਿਰ ਹੁਣ ਕਿਉਂ ਨਹੀਂ। ਬਾਬੇ ਨੇ ਕਿਹਾ ਕਿ ਜੇ ਅਸੀਂ ਹੋਰ ਕੁੱਝ ਨਹੀਂ ਕਰ ਸਕਦੇ ਤਾਂ ਧਰਨੇ ਵਿਚ ਹਾਜ਼ਰੀ ਭਰ ਕੇ ਗਿਣਤੀ ਨੂੰ ਤਾਂ ਵਧਾ ਹੀ ਸਕਦੇ ਹਾਂ।
Farmers Protest
ਬਜ਼ੁਰਗ ਬਾਬਿਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਇੱਥੇ ਕੋਈ ਵੀ ਔਕੜ ਨਹੀਂ ਆ ਰਹੀ ਕਿਉਂਕਿ ਇੱਥੇ ਉਹਨਾਂ ਦੀ ਖੂਬ ਸੇਵਾ ਹੋ ਰਹੀ ਹੈ ਕਿਸੇ ਵੀ ਚੀਜ਼ ਦੀ ਕਮੀ ਨਹੀਂ ਹੈ ਤੇ ਉਹਨਾਂ ਨੂੰ ਸਰਕਾਰ ਦੀ ਕਿਸੇ ਵੀ ਸਹੂਲਤ ਦੀ ਲੋੜ ਨਹੀਂ ਹੈ ਕਿਉਂਕਿ ਉਹਨਾਂ ਦੇ ਸੇਵਾਦਾਰਾਂ ਦੇ ਹੌਂਸਲੇ ਵੀ ਬੁਲੰਦ ਹਨ ਉਹ ਸੇਵਾ ਕਰਦੇ ਨਹੀਂ ਥੱਕਦੇ ਤੇ ਜਿੰਨਾ ਸਮਾਂ ਉਹਨਾਂ ਨੂੰ ਉਹਨਾਂ ਦੇ ਹੱਕ ਨਹੀਂ ਮਿਲਦੇ ਉਹ ਵਾਪਸ ਨਹੀਂ ਜਾਣਗੇ।
Balwinder Kaur
ਉੱਥੇ ਹੀ ਇਕ ਬੀਬੀ ਬਲਵਿੰਦਰ ਕੌਰ ਢਾਡੀ ਜੱਥਾ ਭਾਈ ਨੱਥਾ ਭਾਈ ਅਬਦੁੱਲਾ ਦੇ ਜੱਥੇ ਦੀ ਮੀਤ ਪ੍ਰਧਾਨ ਹੈ ਉਹਨਾਂ ਦਾ ਕਹਿਣਾ ਹੈ ਕਿ ਇਸ ਸੰਘਰਸ਼ ਨੇ ਏਕਤਾ ਲਿਆ ਦਿੱਤੀ ਹੈ ਤੇ ਮੋਦੀ ਵੀ ਇਸ ਏਕਤਾ ਨੂੰ ਦੇਖ ਕੇ ਇਸ ਇਕੱਠ ਨੂੰ ਦੇਖ ਕੇ ਸਾਡੇ ਪ੍ਰਧਾਨ ਮੰਤਰੀ ਇਕ ਦਿਨ ਜਰੂਰ ਝੁਕਣਗੇ। ਇਸ ਦੇ ਨਾਲ ਇਸੇ ਜੱਥੇ ਦੇ ਮੀਤ ਪ੍ਰਧਾਨ ਲਸ਼ਕਰ ਸਿੰਘ ਦਾ ਕਹਿਣਾ ਹੈ ਕਿ ਸਾਡੇ ਕਿਸਾਨ ਵੀਰ ਪੂਰੀ ਸ਼ਾਂਤੀ ਨਾਲ ਤੇ ਪਿਆਰ ਨਾਲ ਆਪਣਾ ਧਰਨਾ ਪ੍ਰਦਰਸ਼ਨ ਕਰ ਰਹੇ ਹਨ
Farmer
ਪਰ ਫਿਰ ਵੀ ਸਰਕਾਰ ਦੀਆਂ ਚਾਲਾਂ ਅਜਿਹੀਆਂ ਕੋਝੀਆਂ ਹੁੰਦੀਆਂ ਹਨ ਕਿ ਕੋਈ ਨਾ ਕੋਈ ਇਹੋ ਜਿਹੀ ਸ਼ਰਾਰਤ ਕਰਵਾ ਹੀ ਦਿਦੀ ਹੈ ਜਿਸ ਨਾਲ ਉਹ ਮਾਹੌਲ ਖਰਾਬ ਕਰ ਸਕੇ ਪਰ ਸਾਡੇ ਕਿਸਾਨ ਵੀਰਾਂ ਵੱਲੋਂ ਹਰ ਇਕ ਮਿੰਟ ਧਰਨੇ 'ਤੇ ਨਿਗਾਹ ਰੱਖੀ ਜਾ ਰਹੀ ਹੈ ਤਾਂ ਜੋ ਕਿਸੇ ਵੀ ਘਟਨਾ ਕਰ ਕੇ ਕਿਸਾਨ ਦਾ ਨਾਮ ਖਰਾਬ ਨਾ ਹੋਵੇ। ਉੱਥੇ ਹੀ ਹਰਿਆਣਾ ਦੇ ਇਕ ਕਿਸਾਨ ਦਾ ਕਹਿਣਾ ਹੈ ਕਿ ਮੋਦੀ ਜਿੰਨੀ ਜਲਦੀ ਹੋ ਸਕੇ ਕਾਨੂੰਨ ਵਾਪਸ ਲੈ ਲਵੇ ਤੇ ਆਪਣੇ ਦੇਸ਼ ਨਾਲ ਗੱਦਾਰੀ ਨਾ ਕਰੇ।