
ਆਪਣੀਆਂ ਮੰਗਾਂ ਮਨਵਾਉਣ ਲਈ ਸ਼ਾਂਤੀਪੂਰਵਕ ਸੰਘਰਸ਼ ਕਰ ਰਹੇ ਹਾਂ
ਨਵੀਂ ਦਿੱਲੀ -(ਨਿਮਰਤ ਕੌਰ )-ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਵੱਲੋਂ ਦਿੱਲੀ ਵਿਚ ਅੰਦੋਲਨ ਜਾਰੀ ਹੈ। ਸਪੋਕਸਮੈਨ ਦੀ ਪੂਰੀ ਟੀਮ ਵੱਲੋਂ ਦਿੱਲੀ ਮੋਰਚੇ ਦੀ ਛੋਟੀ ਤੋਂ ਛੋਟੀ ਖਬਰ ਦਰਸ਼ਕਾਂ ਤੱਕ ਪਹੁੰਚਾਈ ਜਾ ਰਹੀ ਹੈ। ਸਪੋਕਸਮੈਨ ਦੀ ਮੈਨੇਜਿੰਗ ਡਾਇਰੈਕਟਰ ਨੇ ਦਿੱਲੀ ਵਿਚ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨਾਲ ਖੁਦ ਗੱਲਬਾਤ ਕੀਤੀ।
Farmer
ਕਿਸਾਨਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਹਨਾਂ ਨੂੰ ਇਥੇ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲ ਨਹੀਂ ਆ ਰਹੀ। ਬਹੁਤ ਵਧੀਆਂ ਅੰਜ਼ਾਮ ਕੀਤੇ ਗਏ ਹਨ। ਹਰਿਆਣਾ ਦੇ ਕਿਸਾਨ ਨੇ ਕਿਹਾ ਕਿ ਇਸ ਅੰਦੋਲਨ ਦੀ ਜ਼ਰੂਰਤ ਸੀ ਕਿਉਂਕਿ ਅੱਜ ਨਹੀਂ ਤਾਂ ਕੱਲ੍ਹ ਸਥਿਤੀ ਇਹ ਹੋ ਜਾਵੇਗੀ ਕਿ ਕਿਸਾਨ ਆਪਣੇ ਹੀ ਖੇਤਾਂ ਵਿਚ ਮਜ਼ਦੂਰਾਂ ਵਾਂਗੂ ਕੰਮ ਕਰਨ ਲਈ ਮਜ਼ਬੂਰ ਹੋ ਜਾਣਗੇ।
Farmer
ਉਹਨਾਂ ਕਿਹਾ ਕਿ ਪੰਜਾਬ ਹਰਿਆਣਾ ਦੇ ਕਿਸਾਨ ਇਕੱਠੇ ਹੋ ਗਏ ਹੁਣ ਇਹਨਾਂ ਦੋਵਾਂ ਦਾ ਮੁਕਾਬਲਾ ਨਹੀਂ ਕਰ ਸਕਦੀ ਸਰਕਾਰ। ਪੰਜਾਬ ਦੇ ਕਿਸਾਨ ਨੇ ਕਿਹਾ ਕਿ ਅਸੀਂ ਅੱਤਵਾਦੀ ਨਹੀਂ ਹਾਂ ,ਕਿਸਾਨ ਹਾਂ ਸਰਕਾਰ ਸਾਨੂੰ ਅੱਤਵਾਦੀ ਬਣਾ ਰਹੀ ਹੈ।
Farmer and Nimrat kaur
ਅੰਦੋਲਨ ਨੂੰ ਬਦਨਾਮ ਕਰਨ ਲਈ ਸਰਕਾਰ ਕਦੇ ਵੱਖਵਾਦੀ ਅਤੇ ਕਦੇ ਅੱਤਵਾਦੀ ਬਣਾ ਰਹੀ ਹੈ। ਹਰਿਆਣਾ ਦੇ ਕਿਸਾਨ ਨੇ ਕਿਹਾ ਕਿ ਖੱਟਰ ਸਰਕਾਰ ਕਹਿ ਰਹੀ ਹੈ ਕਿ ਹਰਿਆਣਾ ਦੇ ਕਿਸਾਨ ਨਹੀਂ ਆਏ ਹਰਿਆਣਾ ਦੇ ਕਿਸਾਨਾਂ ਨੇ ਆਪਣੇ ਆਈਡੀ ਪਰੂਫ ਵਿਖਾਏ ਵੀ ਅਸੀਂ ਹਰਿਆਣਾ ਤੋਂ ਹੀ ਆਏ ਹਾਂ।
Farmer and Nimrat kaur
ਉਹਨਾਂ ਕਿਹਾ ਕਿ ਵੱਡੇ ਭਰਾ ਪੰਜਾਬ ਨਾਲ ਛੋਟਾ ਭਰਾ ਹਰਿਆਣਾ ਖੜਾ ਹੈ। ਸਰਕਾਰ ਨੂੰ ਹੰਕਾਰ ਛੱਡ ਕੇ ਕਿਸਾਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਕਿਸਾਨ ਸਾਰਾ ਕੁੱਝ ਬਹੁਤ ਚੰਗੀ ਤਰ੍ਹਾਂ ਸਮਝ ਰਿਹਾ ਹੈ ਉਹ ਕਿਸੇ ਵੀ ਰਾਜਨੀਤੀ ਪਾਰਟੀ ਨੂੰ ਆਪਣੇ ਵਿਚ ਦਖਲ ਨਹੀਂ ਲੈਣ ਦੇਣਗੇ।
Farmer and Nimrat kaur
ਉਹ ਸ਼ਾਂਤੀਪੂਰਵਕ ਆਪਣੀਆਂ ਮੰਗਾਂ ਮੰਗ ਰਹੇ ਹਨ ਜਿਹਨਾਂ ਸਮਾਂ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਹ ਧਰਨੇ ਤੇ ਬੈਠੇ ਰਹਿਣਗੇ ਅਤੇ ਉਹਨਾਂ ਦੀ ਤਾਕਤ ਵਧਦੀ ਰਹੇਗੀ। ਉਹਨਾਂ ਕਿਹਾ ਕਿ ਮੋਦੀ ਚੁੱਪ ਚਪੀਤੇ ਉਹਨਾਂ ਦੀਆਂ ਮੰਗਾਂ ਮੰਨ ਲਵੇ ਨਹੀਂ ਤਾਂ ਉਸਦੇ ਕੋਠੀ ਬਗਲੇ ਜੋ ਅਸੀਂ ਦਿੱਤੇ ਨਹੀਂ ਉਹਨਾਂ ਨੇ ਕਬਜ਼ਾ ਕਰਨ ਦਾ ਕੰਮ ਕਰਾਂਗੇ।