ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਐਲੋਨ ਮਸਕ ਨੇ ਕੀਤਾ ਸਭ ਨੂੰ ਹੈਰਾਨ, 'ਨੌਕਰੀ ਛੱਡਣਾ ਚਾਹੁੰਦਾ ਹਾਂ'
Published : Dec 11, 2021, 1:42 pm IST
Updated : Dec 11, 2021, 1:42 pm IST
SHARE ARTICLE
Elon Musk
Elon Musk

ਆਪਣੀ ਨੌਕਰੀ ਛੱਡਣ ਅਤੇ ਪੂਰੀ ਤਰ੍ਹਾਂ Influencer ਬਣਨ ਬਾਰੇ ਸੋਚ ਰਿਹਾ ਹਾਂ - ਐਲੋਨ ਮਸਕ

 

ਨਵੀਂ ਦਿੱਲੀ - ਦੁਨੀਆਂ ਦੇ ਸਭ ਤੋਂ ਅਮੀਰ ਵਿਅਕਤੀ ਅਤੇ ਟੇਸਲਾ ਇੰਕ ਦੇ ਸੀਈਓ ਐਲੋਨ ਮਸਕ ਨੇ ਅਜਿਹਾ ਟਵੀਟ ਕੀਤਾ ਕਿ ਸਭ ਨੂੰ ਹੈਰਾਨ ਕਰ ਦਿੱਤਾ। ਉਹਨਾਂ ਨੇ ਟਵੀਟ ਕਰ ਕੇ ਕਿਹਾ ਕਿ ਉਹ ਆਪਣੀ ਨੌਕਰੀ ਛੱਡਣ ਅਤੇ ਇੱਕ Influencer ਬਣਨ ਬਾਰੇ ਸੋਚ ਰਹੇ ਹਨ। ਮਸਕ ਨੇ ਟਵੀਟ ਕੀਤਾ ਕਿ “ਆਪਣੀ ਨੌਕਰੀ ਛੱਡਣ ਅਤੇ ਪੂਰੀ ਤਰ੍ਹਾਂ Influencer ਬਣਨ ਬਾਰੇ ਸੋਚ ਰਿਹਾ ਹਾਂ।”

file photo

ਹਾਲਾਂਕਿ, ਸੋਸ਼ਲ ਮੀਡੀਆ ‘ਤੇ ਮਸਕ ਦੇ ਇਸ ਐਕਸ਼ਨ ਤੋਂ ਅਜੇ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਕੀ ਉਹ ਟੇਸਲਾ ‘ਚ ਆਪਣਾ ਅਹੁਦਾ ਛੱਡਣ ਨੂੰ ਲੈ ਕੇ ਗੰਭੀਰ ਹਨ ਜਾਂ ਨਹੀਂ। ਐਲੋਨ ਮਸਕ ਰਾਕੇਟ ਨਿਰਮਾਤਾ ਸਪੇਸਐਕਸ ਦੇ ਸੰਸਥਾਪਕ ਅਤੇ ਸੀਈਓ ਵੀ ਹਨ। ਇਸ ਦੇ ਨਾਲ, ਉਹ ਬ੍ਰੇਨ-ਚਿੱਪ ਸਟਾਰਟਅੱਪ ਨਿਊਰਲਿੰਕ ਅਤੇ ਬੁਨਿਆਦੀ ਢਾਂਚਾ ਫਰਮ ਦਿ ਬੋਰਿੰਗ ਕੰਪਨੀ ਦੀ ਅਗਵਾਈ ਕਰਦੇ ਹਨ। ਮਸਕ ਨੇ ਜਨਵਰੀ ਵਿਚ ਇੱਕ ਕਾਨਫਰੰਸ ਦੌਰਾਨ ਕਿਹਾ ਕਿ ਉਸ ਨੂੰ ਕਈ ਸਾਲਾਂ ਤੱਕ ਟੇਸਲਾ ਦੇ ਸੀਈਓ ਬਣੇ ਰਹਿਣ ਦੀ ਉਮੀਦ ਹੈ।

SpaceX CEO Elon Musk  Elon Musk

ਐਲੋਨ ਮਸਕ ਹੁਣ ਤੱਕ ਕੰਪਨੀ ਦੇ 12 ਬਿਲੀਅਨ ਡਾਲਰ (ਕਰੀਬ 91,000 ਕਰੋੜ ਰੁਪਏ) ਦੇ ਸ਼ੇਅਰ ਵੀ ਵੇਚ ਚੁੱਕੇ ਹਨ। ਬਲੂਮਬਰਗ ਬਿਲੀਨੇਅਰਜ਼ ਇੰਡੈਕਸ ਅਨੁਸਾਰ ਐਲੋਨ ਮਸਕ ਅਜੇ ਵੀ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਹਨ, ਪਰ ਸ਼ੁੱਕਰਵਾਰ ਨੂੰ ਉਨ੍ਹਾਂ ਦੀ ਕੁੱਲ ਜਾਇਦਾਦ ਘੱਟ ਕੇ 266 ਬਿਲੀਅਨ ਡਾਲਰ ਰਹਿ ਗਈ ਹੈ। ਟੇਸਲਾ ਦੇ ਸ਼ੇਅਰ ਟੁੱਟਣ ਕਾਰਨ ਮਸਕ ਦੀ ਸੰਪੱਤੀ ‘ਚ ਇੱਕ ਦਿਨ ‘ਚ 16 ਅਰਬ ਡਾਲਰ (ਕਰੀਬ 1.21 ਲੱਖ ਕਰੋੜ ਰੁਪਏ) ਦੀ ਭਾਰੀ ਗਿਰਾਵਟ ਆਈ ਹੈ।

SHARE ARTICLE

ਏਜੰਸੀ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement