
ਪਾਕਿਸਤਾਨੀ ਸਾਇਬਰ ਅਪਰਾਧ ਸਿੰਡੀਕੇਟ ਨਾਲ ਜੁੜੇ ਸਨ ਮੁਲਜ਼ਮ
Fraud News: ਹਜ਼ਾਰੀਬਾਗ਼ (ਝਾਰਖੰਡ) : ਝਾਰਖੰਡ ਦੇ ਹਜ਼ਾਰੀਬਾਗ਼ ਜ਼ਿਲ੍ਹੇ ’ਚ ਪੁਲਿਸ ਨੇ ਪਾਕਿਸਤਾਨ ਦੇ ਸਾਇਬਰ ਅਪਰਾਧ ਸਿੰਡੀਕੇਟ ਨਾਲ ਜੁੜੇ ਹੋਣ ਦੇ ਦੋਸ਼ ’ਚ ਚਾਰ ਨੌਜੁਆਨਾਂ ਨੂੰ ਗ੍ਰਿਫ਼ਤਾਰ ਕੀਤਾ। ਇਕ ਅਧਿਕਾਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿਤੀ। ਉਨ੍ਹਾਂ ਕਿਹਾ ਕਿ ਚਾਰੇ ਨੌਜੁਆਨਾਂ ਨੇ ਪੰਜਾਬ ਦੇ ਇਕ ਵਿਅਕਤੀ ਤੋਂ 1.63 ਲੱਖ ਰੁਪਏ ਦੀ ਕਥਿਤ ਤੌਰ ’ਤੇ ਧੋਖਾਧੜੀ ਕੀਤੀ। ਉਨ੍ਹਾਂ ਕਿਹਾ ਕਿ ਅਪਰਾਧ ’ਚ ਪ੍ਰਯੋਗ ਕੀਤੇ ਗਏ ਇਕ ਫ਼ੋਨ ਨੰਬਰ ਕਾਰਨ ਜਾਂਚਕਰਤਾ ਹਜ਼ਾਰੀਬਾਗ਼ ਤਕ ਪਹੁੰਚ ਗਏ।
ਪੁਲਿਸ ਨੇ ਕਿਹਾ ਕਿ ਪੁਲਿਸ ਨੇ ਉਨ੍ਹਾਂ ਕੋਲੋਂ 10 ਮੋਬਾਈਲ ਫ਼ੋਨ, 36 ਸਿਮ ਕਾਰਡ, 37 ਡੈਬਿਟ ਕਾਰਡ ਅਤੇ 12 ਪਾਸਬੁਕ ਅਤੇ ਚੈੱਕ ਬੁਕ, ਇਕ ਦੁਪਹੀਆ ਗੱਡੀ, ਚਾਰ ਪਹੀਆ ਗੱਡੀ ਅਤੇ ਹੋਰ ਸਮਾਨ ਬਰਾਮਦ ਕੀਤਾ। ਹਜ਼ਾਰੀਬਾਗ਼ ਦੇ ਪੁਲਿਸ ਸੂਪਰਡੈਂਟ ਮਨੋਜ ਰਤਨ ਚੌਥੇ ਨੇ ਕਿਹਾ ਕਿ ਪੁੱਛ-ਪੜਤਾਲ ਦੌਰਾਨ ਮੁਲਜ਼ਮਾਂ ਨੇ ਮੰਨਿਆ ਕਿ ਉਹ ਇਕ ਪਾਕਿਸਤਾਨੀ ਸਰਗਣੇ ਲਈ ਕੰਮ ਕਰ ਰਹੇ ਸਨ।
ਉਨ੍ਹਾਂ ਕਿਹਾ, ‘‘ਕਿਉਂਕਿ ਇਹ ਇਕ ਗੰਭੀਰ ਮਾਮਲਾ ਹੈ, ਇਸ ਲਈ ਅਸੀਂ ਇਹ ਪਤਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕੀ ਇਹ ਪੈਸਾ ਸਾਇਬਰ ਅਪਰਾਧ ਲਈ ਸੀ ਜਾਂ ਦੇਸ਼ਹਿੱਤ ਵਿਰੁਧ ਵਰਗੇ ਕਿਸੇ ਨਾਪਾਕ ਇਰਾਦੇ ਲਈ ਸੀ।’’
(For more news apart from Fraud News, stay tuned to Rozana Spokesman)