ਦਿੱਲੀ 'ਚ NCB ਦੀ ਵੱਡੀ ਕਾਰਵਾਈ, ਚਾਂਦਨੀ ਚੌਕ 'ਚੋਂ ਹਵਾਲੇ ਦੇ 4 ਕਰੋੜ ਰੁਪਏ ਸਮੇਤ ਇਕ ਵਿਅਕਤੀ ਨੂੰ ਕੀਤਾ ਗ੍ਰਿਫਤਾਰ
Published : Dec 11, 2024, 9:47 am IST
Updated : Dec 11, 2024, 10:24 am IST
SHARE ARTICLE
Big operation of NCB in Delhi
Big operation of NCB in Delhi

ਇਹ ਬਰਾਮਦਗੀ ਹਾਲ ਹੀ 'ਚ ਕੋਕੀਨ ਦੀ ਸਭ ਤੋਂ ਵੱਡੀ ਖੇਪ 82.5 ਕਿਲੋਗ੍ਰਾਮ ਜ਼ਬਤ ਕਰਨ ਦੇ ਮਾਮਲੇ 'ਚ ਕੀਤੀ ਗਈ

Big operation of NCB in Delhi News: ਨਾਰਕੋਟਿਕਸ ਕੰਟਰੋਲ ਬਿਊਰੋ (NCB) ਨੇ ਦਿੱਲੀ 'ਚ ਵੱਡੀ ਕਾਰਵਾਈ ਕੀਤੀ ਹੈ। ਨਾਰਕੋਟਿਕਸ ਕੰਟਰੋਲ ਬਿਊਰੋ ਦੀ ਟੀਮ ਨੇ ਚਾਂਦਨੀ ਚੌਕ 'ਚ ਤਿੰਨ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕਰਕੇ ਇਕ ਹਵਾਲਾ ਆਪਰੇਟਰ ਤੋਂ 4.64 ਕਰੋੜ ਰੁਪਏ ਬਰਾਮਦ ਕੀਤੇ। ਜਾਂਚ ਏਜੰਸੀ ਮੁਤਾਬਕ ਇਹ ਬਰਾਮਦਗੀ ਦਿੱਲੀ 'ਚ ਹਾਲ ਹੀ 'ਚ ਕੋਕੀਨ ਦੀ ਸਭ ਤੋਂ ਵੱਡੀ ਖੇਪ 82.5 ਕਿਲੋਗ੍ਰਾਮ ਜ਼ਬਤ ਕਰਨ ਦੇ ਮਾਮਲੇ 'ਚ ਕੀਤੀ ਗਈ ਹੈ।

ਦਰਅਸਲ, ਦਿੱਲੀ ਯੂਨਿਟ ਐਨਸੀਬੀ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਚਾਂਦਨੀ ਚੌਕ ਵਿੱਚ ਹਵਾਲਾ ਆਪਰੇਟਰ ਕੋਲ ਵੱਡੀ ਰਕਮ ਰੱਖੀ ਹੋਈ ਹੈ। ਇਹ ਪੈਸਾ ਨਸ਼ਾ ਤਸਕਰੀ ਗਰੋਹ ਦਾ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਲਈ ਕਈ ਟੀਮਾਂ ਦਾ ਗਠਨ ਕੀਤਾ ਹੈ। ਜਾਂਚ ਟੀਮਾਂ ਨੇ ਚਾਂਦਨੀ ਚੌਕ ਵਿੱਚ ਹੀ ਤਿੰਨ ਵੱਖ-ਵੱਖ ਥਾਵਾਂ ਦੀ ਤਲਾਸ਼ੀ ਲਈ। ਤਲਾਸ਼ੀ ਦੌਰਾਨ ਇਹ ਨਕਦੀ ਬਰਾਮਦ ਹੋਈ ਹੈ।

ਜਾਣਕਾਰੀ ਅਨੁਸਾਰ ਐਨਸੀਬੀ ਨੇ ਛਾਪਾ ਮਾਰ ਕੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਤੋਂ ਇਲਾਵਾ ਜਾਂਚ ਟੀਮ ਨੇ ਮੌਕੇ ਤੋਂ ਕਈ ਡਿਜੀਟਲ ਡਿਵਾਈਸ ਅਤੇ ਕੁਝ ਦਸਤਾਵੇਜ਼ ਬਰਾਮਦ ਕੀਤੇ ਹਨ। ਐਨਸੀਪੀ ਮੌਕੇ 'ਤੇ ਮਿਲੇ ਦਸਤਾਵੇਜ਼ਾਂ ਅਤੇ ਇਸ ਦੇ ਵੇਰਵਿਆਂ ਦੀ ਜਾਂਚ ਕਰ ਰਹੀ ਹੈ।

ਦੱਸ ਦੇਈਏ ਕਿ ਕੋਕੀਨ ਮਾਮਲੇ ਦੀ ਜਾਂਚ ਦੌਰਾਨ ਐੱਨਸੀਪੀ ਨੂੰ ਵਿਦੇਸ਼ਾਂ 'ਚ ਰਹਿਣ ਵਾਲੇ ਲੋਕਾਂ ਦੇ ਇੱਕ ਗੈਂਗ ਬਾਰੇ ਪਤਾ ਲੱਗਾ ਸੀ। ਜਿਸ ਤੋਂ ਪਤਾ ਲੱਗਾ ਕਿ ਉਹ ਚਾਂਦਨੀ ਚੌਕ ਦੇ ਹਵਾਲਾ ਚਾਲਕਾਂ ਨਾਲ ਪੈਸਿਆਂ ਦਾ ਲੈਣ-ਦੇਣ ਕਰਦਾ ਹੈ। ਜਾਂਚ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਇਹ ਸਿੰਡੀਕੇਟ ਕੋਰੀਅਰ, ਛੋਟੀਆਂ ਕਾਰਗੋ ਸੇਵਾਵਾਂ ਰਾਹੀਂ ਵਿਦੇਸ਼ਾਂ ਵਿਚ ਬੈਠੇ ਲੋਕਾਂ ਦਾ ਗਰੋਹ ਚਲਾਉਂਦਾ ਹੈ, ਇਸ ਮਾਮਲੇ ਵਿਚ ਸ਼ਾਮਲ ਲੋਕ ਮੁੱਖ ਤੌਰ 'ਤੇ 'ਹਵਾਲਾ ਸੰਚਾਲਕ' ਹਨ ਅਤੇ ਇਕ ਦੂਜੇ ਤੋਂ ਗੁੰਮਨਾਮ ਰਹਿੰਦੇ ਹਨ।

ਦੱਸ ਦਈਏ ਕਿ ਇਸ ਮਾਮਲੇ 'ਚ 14 ਨਵੰਬਰ ਨੂੰ ਦਿੱਲੀ ਦੇ ਜਨਕਪੁਰੀ ਅਤੇ ਨਾਂਗਲੋਈ ਇਲਾਕੇ 'ਚੋਂ 82.53 ਕਿਲੋ ਹਾਈ ਗ੍ਰੇਡ ਕੋਕੀਨ ਬਰਾਮਦ ਕੀਤੀ ਗਈ ਸੀ ਅਤੇ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement