
ਯੂਪੀ ਵਿਚ ਬੀਐਸਪੀ ਅਤੇ ਐਸਪੀ ਦੇ ਗਠਬੰਧਨ ਨੂੰ ਲੈ ਕੇ ਅੱਜ ਐਲਾਨ ਹੋ ਸਕਦਾ ਹੈ। ਰਿਪੋਰਟ ਅਨੁਸਾਰ ਗਠਬੰਧਨ ਵਿਚ ਕਾਂਗਰਸ ਨੂੰ ਜਗ੍ਹਾਂ ਨਹੀਂ ਮਿਲੇਗੀ, ਸਿਰਫ਼...
ਨਵੀਂ ਦਿੱਲੀ : ਯੂਪੀ ਵਿਚ ਬੀਐਸਪੀ ਅਤੇ ਐਸਪੀ ਦੇ ਗਠਬੰਧਨ ਨੂੰ ਲੈ ਕੇ ਅੱਜ ਐਲਾਨ ਹੋ ਸਕਦਾ ਹੈ। ਰਿਪੋਰਟ ਅਨੁਸਾਰ ਗਠਬੰਧਨ ਵਿਚ ਕਾਂਗਰਸ ਨੂੰ ਜਗ੍ਹਾਂ ਨਹੀਂ ਮਿਲੇਗੀ, ਸਿਰਫ਼ ਗਾਂਧੀ ਪਰਵਾਰ ਦੇ ਗੜ੍ਹ ਅਮੇਠੀ ਅਤੇ ਰਾਏ ਬਰੇਲੀ ਵਿਚ ਗਠਬੰਧਨ ਵਿਚ ਅਪਣਾ ਉਮੀਦਵਾਰ ਨਹੀਂ ਉਤਾਰੇਗਾ। ਇਸ ਨੂੰ ਦੇਖਦੇ ਹੋਏ ਕਾਂਗਰਸ ਨੇ ਪਲਾਨ-ਬੀ ਤਿਆਰ ਕੀਤਾ ਹੈ। ਇਸ ਦੇ ਅਧੀਨ ਉਤਰ ਪ੍ਰਦੇਸ਼ ਦੀ 25 ਉਹਨਾਂ ਸੰਸਦੀ ਸੀਟਾਂ ਉਤੇ ਫੋਕਸ ਕਰੇਗੀ, ਜਿਥੇ ਉਸ ਦੇ ਜਿੱਤ ਦੀ ਜ਼ਿਆਦਾ ਸੰਭਾਵਨਾ ਹੈ। ਕਾਂਗਰਸ ਸੂਤਰਾਂ ਨੇ ਦੱਸਿਆ ਕਿ ਘੱਟ ਫ਼ਰਕ ਨਾਲ ਹਾਰਨ ਵਾਲੀ 25 ਸੀਟਾਂ ਉਤੇ ਜਿੱਤਣੇ ਦੀ ਸੰਭਾਵਨਾ ਚੰਗੀ ਹੈ।
BSP & CONGRESS
ਇਕ ਲਈ ਉਹ ਇਹਨਾਂ ਸੀਟਾਂ ਉਤੇ ਧਿਆਨ ਦਵੇਗੀ। ਯੂਪੀ ਵਿਚ ਕਾਂਗਰਸ ਦੇ ਇਕ ਨੇਤਾ ਨੇ ਕਿਹਾ, 2009 ਵਿਚ ਲੋਕ ਸਭਾ ਚੁਣਾਂ ਵਿਚ ਅਸੀਂ ਯੂਪੀ ਵਿਚ 21 ਸੀਟਾਂ ਜਿੱਤੀਆਂ ਸੀ। ਅਸੀਂ ਧਿਆਨ ਵਿਚ ਰੱਖ ਕੇ ਅੱਗੇ ਵਧ ਰਹੇ ਹਾਂ। ਉਹਨਾਂ ਨੇ ਕਿਹਾ,ਇਹਨਾਂ ਵਿਚ ਕੁਝ ਅਜਿਹੀਆਂ ਸੀਟਾਂ ਹਨ ਜਿਹੜੀਆਂ 2014 ਵਿਚ ਅਸੀਂ ਹਾਰ ਗਏ ਸੀ, ਪਰ 2014 ਵਚਿ ਤਾਂ ਬੀਜੇਪੀ ਨੂੰ ਛੱਡ ਕੇ ਸਾਰੀਆਂ ਪਾਰਟੀਆਂ ਨੇ ਸੀਟਾਂ ਗਵਾਈਆਂ ਸੀ। ਸਾਡਾ ਧਿਆਨ ਇਹਨਾਂ 25 ਚੋਣ ਖੇਤਰਾਂ ਤੇ ਹੋਣਾ ਚਾਹੀਦੈ ਅਤੇ ਅਸੀਂ ਇਥੇ ਖੜ੍ਹੇ ਹੋਣ ਵਾਲੇ ਉਮੀਦਵਾਰਾਂ ਦੇ ਪੱਖ ਵਿਚ ਪੂਰੀ ਤਾਕਤ ਲਗਾਉਣ ਨੂੰ ਤਿਆਰ ਹਾਂ।
SP, BSP with Congress
ਸੂਤਰਾਂ ਨਾ ਦੱਸਿਆ ਕਿ ਬਾਕੀ ਸਾਰੀਆਂ ਸੀਟਾਂ ਉਤੇ ਪਾਰਟੀ ਬੀਐਸਪੀ-ਐਸਪੀ ਗਠਬੰਧਨ ਨਾਲ ਦੋਸਤੀ ਲਈ ਤਿਆਰ ਹੈ। ਇਸ ਸਥਿਤੀ ਵਿਚ ਕਾਂਗਰਸ ਬੀਐਸਪੀ ਅਤੇ ਐਸਪੀ ਨਾਲ ਸਲਾਹ-ਮਸ਼ਵਿਰਾ ਕਰ ਕੇ ਕੁਝ ਅਜਿਹੇ ਉਮੀਦਵਾਰ ਮੈਦਾਨ ਵਿਚ ਉਤਾਰ ਸਕਦੀ ਹੈ। ਜਿਥੋਂ ਚੋਣਾਂ ਜਿੱਤਣ ਵਿਚ ਇਹਨਾਂ ਦੋਨਾਂ ਪਾਰਟੀਆਂ ਨੂੰ ਮੱਦਦ ਮਿਲੇ। ਇਹਨਾਂ ਸੀਟਾਂ ਉਤੇ ਕਾਂਗਰਸ ਜ਼ਿਆਦਾ ਪ੍ਰਚਾਰ ਵੀ ਨਹੀਂ ਕਰੇਗੀ। ਨੇਤਾ ਨੇ ਕਿਹਾ, ਇਸ ਤਰੀਕੇ ਨਾਲ ਬੀਜੇਪੀ ਵਿਰੋਧੀ ਵੋਟ ਬੈਂਕ ਵੰਡੇਗਾ ਨਹੀਂ ਅਤੇ ਜੇਕਰ ਐਸਪੀ ਜਾਂ ਬੀਐਸਪੀ ਦੇ ਉਮੀਦਵਾਰ ਚੰਗੀ ਸਥਿਤੀ ਵਿਚ ਹਨ, ਤਾਂ ਉਹਨਾਂ ਨੂੰ ਜਿੱਤਣਾ ਚਾਹੀਦੈ।
Rahul-Sonia Gandhi
ਸੀਟ ਵਟਵਾਰੇ ਨੂੰ ਲੈ ਕੇ ਕਾਂਗਰਸ, ਬੀਐਸਪੀ ਅਤੇ ਐਸਪੀ ਨਾਲ ਗੱਲ ਕਰ ਰਹੀ ਹੈ। ਕਾਂਗਰਸ ਮੁੱਖ ਸੈਕਟਰੀ ਅਤੇ ਯੂਪੀ ਦੇ ਮੁਖੀ ਗੁਲਾਮ ਨਬੀ ਆਜ਼ਾਦ ਦੋਨਾਂ ਪਾਰਟੀਆਂ ਦੇ ਸੰਪਰਕ ਵਿਚ ਹਨ। ਇਕ ਵਾਰ ਸਥਿਤੀ ਸਪੱਸ਼ਟ ਹੋ ਜਾਵੇਗੀ ਤਾਂ ਕਾਂਗਰਸ ਪ੍ਰੈਡੀਡੈਂਟ ਰਾਹੁਲ ਗਾਂਧੀ ਨੂੰ ਇਸ ਤੋਂ ਜਾਗਰੂਕ ਕਰਵਾਇਆ ਜਾਵੇਗਾ। ਯੂਪੀ ਵਿਚ ਕਾਂਗਰਸ ਨੇਤਾ ਨੇ ਕਿਹਾ, ਜੇਕਰ ਉਹ ਸਾਡਾ ਸਾਥ ਦੇਣਗੇ ਤਾਂ ਇਹ ਚੰਗਾ ਹੋਵੇਗਾ ਅਤੇ ਇਸ ਨਾਲ ਸਾਡੀ ਅਨੂਸੂਚਿਤ ਸੀਟਾਂ ਦੀ ਸੂਚੀ ਮਜਬੂਤ ਹੋਵੇਗੀ। ਉਹਨਾਂ ਨੇ ਕਿਹਾ, ਆਰਐਲਡੀ ਪਹਿਲਾਂ ਵੀ ਕਾਂਗਰਸ ਦੇ ਨਾਲ ਗਠਬੰਧਨ ਕਰ ਚੁੱਕੀ ਹੈ।
Congress
ਅਤੇ ਇਸ ਵਿਚ ਉਸ ਨੂੰ ਕੋਈ ਸਮੱਸਿਆ ਨਹੀਂ ਹੋਣੀ ਚਾਹੀਦੀ। ਉਹ ਰਾਜਸਥਾਨ ਵਿਚ ਗਠਬੰਧਨ ਅਤੇ ਸਰਕਾਰ ਦਾ ਹਿੱਸਾ ਹੈ। 2014 ਵਿਚ ਕਾਂਗਰਸ ਨੇ ਯੂਪੀ ਵਿਚ 21 ਸੀਟਾਂ ਜਿੱਤੀਆਂ ਸੀ, ਜਿਹੜੀਆਂ ਪਿਛਲੇ ਸਾਲ 20 ਸਾਲ ਵਿਚ ਉਹਨਾਂ ਦੀ ਸਭ ਤੋਂ ਵੱਡੀ ਸਫ਼ਲਤਾ ਹੈ। 2004 ਵਿਚ ਕਾਂਗਰਸ ਨੇ ਯੂਪੀ ਵਿਚ 9 ਸੀਟਾਂ ਜਿੱਤੀਆਂ ਸੀ।