
ਪਟੀਸ਼ਨਰ ਸ਼੍ਰੀਕਾਂਤ ਸਬਨੀਸ ਅਨੁਸਾਰ ਉਸ ਨੂੰ ਜਾਣ-ਬੁੱਝ ਕੇ ਅਣਜਾਨ ਸ਼ਹਿਰ ਵਿਚ ਛੱਡੇ ਜਾਣ ਦੇ ਚੱਲਦੇ ਉਸ ਦਾ ਜੀਵਨ ਪੂਰੀ ਤਰ੍ਹਾਂ ਦੁੱਖਾਂ ਅਤੇ ਮਾਨਸਿਕ ਤਸੀਹੇ ਵਿਚ ਬਿਤਿਆ
ਮੁੰਬਈ : ਬੋਮਬੇ ਹਾਈਕੋਰਟ ਵਿਚ 40 ਸਾਲਾਂ ਇਕ ਵਿਅਕਤੀ ਨੇ ਪਟੀਸ਼ਨ ਦਾਖਲ ਕਰ 2 ਸਾਲ ਦੀ ਉਮੱਰ ਵਿਚ ਉਸ ਨੂੰ ਮੁੰਬਈ ਵਿਚ ਇੱਕਲਾ ਛੱਡਣ ਅਤੇ ਬਾਅਦ ਵਿਚ ਬੇਟੇ ਦੇ ਤੌਰ 'ਤੇ ਅਪਨਾਉਣ ਤੋਂ ਇਨਕਾਰ ਕਰਨ ਦੇ ਲਈ ਆਪਣੀ ਮਾਂ ਤੋਂ ਡੇਢ ਕਰੋੜ ਰੁਪਏ ਦੇ ਮੁਆਵਜ਼ਾ ਮੰਗਿਆ ਹੈ।
File Photo
ਪੇਸ਼ੇ ਤੋਂ ਮੇਕਅੱਪ ਆਰਟੀਸਟ ਪਟੀਸ਼ਨਰ ਸ਼੍ਰੀਕਾਂਤ ਸਬਨੀਸ ਨੇ ਕਿਹਾ ਕਿ ਉਸ ਨੂੰ ਜਾਣ-ਬੁੱਝ ਕੇ ਅਣਜਾਨ ਸ਼ਹਿਰ ਵਿਚ ਛੱਡੇ ਜਾਣ ਦੇ ਚੱਲਦੇ ਉਸ ਦਾ ਜੀਵਨ ਪੂਰੀ ਤਰ੍ਹਾਂ ਦੁੱਖਾਂ ਅਤੇ ਮਾਨਸਿਕ ਤਸੀਹੇ ਵਿਚ ਬਿਤਿਆ ਜਿਸ ਦੇ ਲਈ ਉਸ ਦੀ ਮਾਂ ਆਰਤੀ ਮਹਾਸਕਰ ਅਤੇ ਉਸਦੇ ਪਤੀ (ਸਬਨੀਸ ਦਾ ਮਤਰੇਆ ਪਿਤਾ) ਨੂੰ ਮੁਆਵਜ਼ਾ ਦੇਣਾ ਹੋਵੇਗਾ।
File Photo
ਪਟੀਸ਼ਨ ਦੇ ਅਨੁਸਾਰ ਆਰਤੀ ਮਹਾਸਕਰ ਦਾ ਪਹਿਲਾ ਵਿਆਹ ਦੀਪਕ ਸਬਨੀਸ ਨਾਲ ਹੋਇਆ ਅਤੇ ਫਰਵਰੀ 1979 ਵਿਚ ਸ਼੍ਰੀਕਾਂਤ ਦਾ ਜਨਮ ਹੋਇਆ ਸੀ ਉਦੋਂ ਦੋਵੇਂ ਪੁਣੇ ਵਿਚ ਰਹਿੰਦੇ ਸਨ। ਇਸ ਵਿਚ ਕਿਹਾ ਗਿਆ ਕਿ ਮਹਿਲਾ ਬਹੁਤ ਉਤਸ਼ਾਹੀ ਸੀ ਅਤੇ ਫਿਲਮ ਉਦਯੋਗ ਵਿਚ ਕੰਮ ਕਰਨ ਦੇ ਲਈ ਮੁੰਬਈ ਆਉਣਾ ਚਾਹੁੰਦੀ ਸੀ। ਸਤੰਬਰ 1981 ਵਿਚ ਉਸ ਨੇ ਬੱਚਿਆਂ ਨੂੰ ਨਾਲ ਲਿਆ ਅਤੇ ਮੁੰਬਈ ਦੇ ਲਈ ਰਵਾਨਾ ਹੋ ਗਏ।
File Photo
ਪਟੀਸ਼ਨ ਵਿਚ ਆਰੋਪ ਲਗਾਇਆ ਗਿਆ ਕਿ ਮੁੰਬਈ ਪਹੁੰਚਣ ਤੋਂ ਬਾਅਦ ਮਹਿਲਾ ਨੇ ਬੱਚੇ ਨੂੰ ਟਰੇਨ ਵਿਚ ਛੱਡੀਆ ਅਤੇ ਉੱਥੋਂ ਚੱਲੀ ਗਈ ਨਾਲ ਹੀ ਇਸ ਵਿਚ ਕਿਹਾ ਗਿਆ ਕਿ ਰੇਲਵੇ ਦੇ ਇਕ ਅਧਿਕਾਰੀ ਨੇ ਬੱਚੇ ਨੂੰ ਇਕ ਬਾਲ ਘਰ ਵਿਚ ਭੇਜ ਦਿੱਤਾ। ਪਟੀਸ਼ਨ ਵਿਚ ਹਾਈਕੋਰਟ ਤੋਂ ਸ਼੍ਰੀਕਾਂਤ ਸਬਨੀਸ ਦੀ ਮਾਂ ਨੂੰ ਨਿਰਦੇਸ਼ ਦੇਣ ਦੀ ਅਪੀਲ ਕੀਤੀ ਗਈ ਹੈ ਕਿ ਉਹ ਸਵੀਕਾਰ ਕਰਨ ਕਿ ਸਬਨੀਸ ਉਸ ਦਾ ਲੜਕਾ ਹੈ ਅਤੇ ਉਸ ਨੇ ਦੋ ਸਾਲ ਦੀ ਉੱਮਰ ਵਿਚ ਉਸ ਨੂੰ ਇੱਕਲਾ ਛੱਡ ਦਿੱਤਾ ਸੀ। ਇਸ ਪਟੀਸ਼ਨ 'ਤੇ ਜੱਜ ਏ ਕੇ ਮੇਨਨ 13 ਜਨਵਰੀ ਨੂੰ ਸੁਣਵਾਈ ਕਰਨਗੇ।