ਇਸ ਸਿੱਖ ਦਾ ਸਿੱਖੀ ਸਰੂਪ ਹੋਣ ਕਾਰਨ ਨਹੀਂ ਮਿਲੀ ਨੌਕਰੀ, ਹੁਣ ਮਿਲਿਆ 7000 ਪੌਂਡ ਦਾ ਮੁਆਵਜ਼ਾ
Published : Dec 5, 2019, 5:22 pm IST
Updated : Dec 5, 2019, 5:22 pm IST
SHARE ARTICLE
London raman sethi
London raman sethi

ਭਾਵੇਂ ਕਿ ਜੱਜ ਹੋਲੀ ਸਟਾਊਟ ਨੇ ਪਾਇਆ ਕਿ ਇਹ ਫੈਸਲਾ ਕਰਨ ਲਈ ਖੁਦ ਹੋਟਲਾਂ...

ਲੰਡਨ: ਸਿੱਖਾਂ ਨੂੰ ਹਮੇਸ਼ਾ ਕਿਸੇ ਨਾ ਕਿਸੇ ਮੁਸੀਬਤ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹਾ ਹੀ ਇਕ ਮਾਮਲਾ ਲੰਡਨ ਤੋਂ ਆਇਆ ਹੈ। ਜਿਥੇ ਕਿ ਇਕ ਸਿੱਖ ਵਿਅਕਤੀ ਨੂੰ 'no-beards' ਪਾਲਿਸੀ ਦੇ ਤਹਿਤ ਲਗਜ਼ਰੀ ਕਲੇਰਿਜ ਹੋਟਲ ਵਿਚ ਕੰਮ ਕਰਨ ਦੇ ਮੌਕੇ ਤੋਂ ਵਾਂਝੇ ਕਰਨ ਲਈ 7,000 ਪੌਂਡ ਤੋਂ ਵੱਧ ਦਾ ਮੁਆਵਜ਼ਾ ਦਿੱਤਾ ਗਿਆ।

PhotoPhotoਯੂਕੇ ਦੇ ਇਕ ਰੁਜ਼ਗਾਰ ਟ੍ਰਿਬਿਊਨਲ ਨੇ ਸੁਣਿਆ ਕਿ ਨਿਊਜ਼ੀਲੈਂਡ ਦੇ ਇਕ ਦਸਤਾਰਧਾਰੀ ਸਿੱਖ ਰਮਨ ਸੇਠੀ ਨੂੰ ਕੁਝ ਸਾਲ ਪਹਿਲਾਂ ਭਰਤੀ ਏਜੰਸੀ ਐਲੀਮੈਂਟਸ ਪਰਸਨੇਲ ਸਰਵਿਸਿਜ਼ ਲਿਮੀਟਿਡ ਨੇ ਇਕ ਸਧਾਰਨ 'no pony tails or facial hair' ਪਾਲਿਸੀ ਕਾਰਨ ਕੰਮ ਦੇਣ ਤੋਂ ਇਨਕਾਰ ਕਰ ਦਿੱਤਾ ਸੀ। 

PhotoPhotoਭਾਵੇਂ ਕਿ ਜੱਜ ਹੋਲੀ ਸਟਾਊਟ ਨੇ ਪਾਇਆ ਕਿ ਇਹ ਫੈਸਲਾ ਕਰਨ ਲਈ ਖੁਦ ਹੋਟਲਾਂ ਨੇ ਵਿਚਾਰ ਵਟਾਂਦਰੇ ਨਹੀਂ ਕੀਤੇ ਸਨ ਕੀ ਸਿੱਖਾਂ ਦੇ ਧਾਰਮਿਕ ਚਿੰਨ੍ਹਾਂ 'ਤੇ ਇਕ ਅਪਵਾਦ ਬਣਾਇਆ ਗਿਆ ਹੈ। ਜੱਜ ਸਟਾਊਟ ਨੇ ਕਿਹਾ,''ਏਜੰਸੀ ਨੇ ਆਪਣੇ ਗਾਹਕਾਂ ਦੇ ਬਾਰੇ ਵਿਚ ਅਜਿਹਾ ਕੋਈ ਸਬੂਤ ਨਹੀਂ ਦਿੱਤਾ ਹੈ, ਜਿਸ ਵਿਚ ਉਨ੍ਹਾਂ ਕੋਲੋਂ ਪੁੱਛਿਆ ਹੋਵੇ ਕਿ ਉਹ ਆਪਣੇ ਕੰਮਾਂ ਲਈ ਸਿੱਖ ਵਰਕਰ ਨੂੰ ਸਵੀਕਾਰ ਕਰਨਗੇ ਜੋ ਧਾਰਮਿਕ ਕਾਰਨਾਂ ਕਾਰਨ ਦਾੜ੍ਹੀ ਨਹੀਂ ਬਣਾ ਸਕਦੇ।''

PhotoPhotoਉਨ੍ਹਾਂ ਨੇ ਸਿੱਟਾ ਕੱਢਿਆ,''ਗਾਹਕਾਂ ਵੱਲੋਂ ਧਾਰਮਿਕ ਕਾਰਨਾਂ ਕਰ ਕੇ ਸਿੱਖ ਵਰਕਰ ਦੀ ਸੇਵਾ ਲੈਣ ਤੋਂ ਇਨਕਾਰ ਕਰਨ ਵਾਲੇ ਕੋਈ ਵੀ ਸਬੂਤ ਸਾਡੇ ਸਾਹਮਣੇ ਨਹੀਂ ਹਨ।'' ਉਨ੍ਹਾਂ ਨੇ ਫੈਸਲਾ ਸੁਣਾਇਆ, ਜਿਸ ਮਗਰੋਂ ਸੇਠੀ ਨੂੰ 7,102.17 ਪੌਂਡ ਦਾ ਮੁਆਵਜ਼ਾ ਦਿੱਤਾ ਗਿਆ, ਜਿਸ ਵਿਚੋਂ 5,000 ਪੌਂਡ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਸੀ।

PhotoPhoto 'ਦੀ ਡੇਲੀ ਟੇਲੀਗ੍ਰਾਫ' ਅਖਬਾਰ  ਮੁਤਾਬਕ ਸੇਠੀ ਨੇ ਮੁਆਵਜ਼ਾ ਰਾਸ਼ੀ ਬ੍ਰਿਟੇਨ ਦੇ ਹੈੱਡਕੁਆਰਟਰ ਵਾਲੀ ਸਿੱਖ ਚੈਰਿਟੀ ਖਾਲਸਾ ਏਡ ਨੂੰ ਦਾਨ ਕਰਨ ਦੀ ਯੋਜਨਾ ਬਣਾਈ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ

Location: Canada, Ontario, London

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦਿਲਜੀਤ ਦੋਸਾਂਝ ਅਤੇ ਨੀਰੂ ਬਾਜਵਾ ਨਾਲ ਵੱਡਾ ਪਰਦਾ ਸਾਂਝਾ ਕਰਨ ਵਾਲੇ Soni Crew ਦੇ ਗੁਰਪ੍ਰੀਤ ਨੇ ਛੱਡਿਆ ਫ਼ਾਨੀ ਸੰਸਾਰ

08 May 2024 5:16 PM

Punjab ਸਣੇ ਦੇਸ਼ ਦੁਨੀਆ ਦੀਆਂ ਵੱਡੀਆਂ ਤੇ ਤਾਜ਼ਾ ਖ਼ਬਰਾਂ ਦੇਖਣ ਲਈ ਜੁੜੇ ਰਹੋ SPOKESMAN ਨਾਲ |

08 May 2024 5:12 PM

ਬਿਨਾ IELTS, ਕੰਮ ਦੇ ਅਧਾਰ ਤੇ Canada ਜਾਣਾ ਹੋਇਆ ਸੌਖਾ।, ਖੇਤੀਬਾੜੀ ਤੇ ਹੋਰ ਕੀਤੇ ਵਾਲਿਆਂ ਦੀ ਹੈ Canada ਨੂੰ ਲੋੜ।

08 May 2024 4:41 PM

Sukhbir Badal ਨੇ ਸਾਡੀ ਸੁਣੀ ਕਦੇ ਨਹੀਂ, ਭਾਵੁਕ ਹੁੰਦੇ ਬੋਲੇ ਅਕਾਲੀਆਂ ਦੇ ਉਮੀਦਵਾਰ, ਛੱਡ ਗਏ ਪਾਰਟੀ !

08 May 2024 3:47 PM

'ਆਓ! ਇਸ ਵਾਰ ਆਪਣੀ ਵੋਟ ਦੀ ਤਾਕਤ ਦਾ ਸਹੀ ਇਸਤੇਮਾਲ ਕਰੀਏ'

08 May 2024 3:42 PM
Advertisement