
ਨਿਹੰਗ ਸਿੰਘ ਨੇ ਮੋਦੀ ਸਰਕਾਰ ਦੇ ਖਿਲਾਫ ਵਰਦਿਆਂ ਕਿਹਾ ਕਿ ਅਸੀਂ ਅਡਾਨੀ ਅਬਾਨੀਆਂ ਨੂੰ ਇਕ ਇੰਚ ਵੀ ਜ਼ਮੀਨ ਨਹੀਂ ਦੇਣ ਦੇਵਾਂਗੇ ।
ਨਵੀਂ ਦਿੱਲੀ , ( ਅਰਪਨ ਕੌਰ ) : ਦਿੱਲੀ ਬਾਰਡਰ ‘ਤੇ ਪਹੁੰਚੇ ਨਿਹੰਗ ਸਿੰਘ ਨੇ ਮੋਦੀ ਸਰਕਾਰ ਦੇ ਖਿਲਾਫ ਵਰਦਿਆਂ ਕਿਹਾ ਕਿ ਅਸੀਂ ਅਡਾਨੀ ਅਬਾਨੀਆਂ ਨੂੰ ਇਕ ਇੰਚ ਵੀ ਜ਼ਮੀਨ ਨਹੀਂ ਦੇਣ ਦੇਵਾਂਗੇ । ਇਸ ਲਈ ਜਿਹੜੀ ਜਿੰਨੀਆਂ ਵੀ ਕੁਰਬਾਨੀਆਂ ਦੇਣ ਦੀ ਲੋੜ ਪਈ ਅੱਗੇ ਹੋ ਕੇ ਕੁਰਬਾਨੀਆਂ ਕਰਾਂਗੇ ।
PM Modiਸਪੋਕਸਮੈਨ ਨਾਲ ਵਿਸ਼ੇਸ਼ ਗੱਲ ਬਾਤ ਕਰਦਿਆਂ ਨਿਹੰਗ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੇ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਅਡਾਨੀਆਂ ਅੰਬਾਨੀਆਂ ਨੂੰ ਇਕ ਸਾਜ਼ਿਸ਼ ਤਹਿਤ ਕਿਸਾਨਾਂ ਦੀਆਂ ਜ਼ਮੀਨਾਂ ਖੋਹ ਕੇ ਦੇਣਾ ਚਾਹੁੰਦੀ ਹੈ । ਨਿਹੰਗ ਸਿੰਘ ਨੇ ਕਿਹਾ ਕਿ ਕਿਸਾਨੀ ਅੰਦੋਲਨ ਦੀ ਹਮਾਇਤ ਕਰਨ ਵਾਲੇ ਹਜ਼ਾਰਾਂ ਵਕੀਲ ਅਤੇ ਹਿੰਦੂ ਭਾਈਚਾਰੇ ਦੇ ਲੋਕ ਜੇਕਰ ਅਤਿਵਾਦੀ ਹਨ ਤਾਂ ਮੋਦੀ ਸਰਕਾਰੀ ਐਲਾਨ ਕਰੇ ਕਿ ਉਹ ਅਤਿਵਾਦੀ ਹਨ ।
photo ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਿਸਾਨੀ ਅੰਦੋਲਨ ਨੂੰ ਅਤਿਵਾਦ ਨਾਲ ਜੋੜ ਕੇ ਬਦਨਾਮ ਕਰਨਾ ਚਾਹੁੰਦੀ ਹੈ ਤਾਂ ਜੋ ਦੇਸ਼ ਦੀ ਲੋਕ ਕਿਸਾਨੀ ਅੰਦੋਲਨ ਤੋਂ ਡਰ ਕੇ ਇਸ ਦੀ ਹਮਾਇਤ ਕਰਨਾ ਬੰਦ ਕਰ ਦੇਣ । ਨਿਹੰਗ ਸਿੰਘ ਨੇ ਕਿਹਾ ਕਿ ਕਿਸਾਨੀ ਅੰਦੋਲਨ ਇਕੱਲੇ ਪੰਜਾਬ ਤੇ ਹਰਿਆਣਾ ਦੇ ਸਿੱਖਾਂ ਦਾ ਨਹੀਂ ਹੈ , ਇਹ ਅੰਦੋਲਨ ਪੂਰੇ ਦੇਸ਼ ਦੇ ਕਿਸਾਨਾਂ ਦਾ ਬਣ ਚੁੱਕਿਆ ਹੈ ਇਸ ਕਿਸਾਨੀ ਅੰਦੋਲਨ ਵਿੱਚ ਹਰ ਧਰਮ ਦੇ ਲੋਕ ਸ਼ਾਮਲ ਹੋ ਰਹੇ ਹਨ, ਇਹ ਕਿਸਾਨੀ ਅੰਦੋਲਨ ਸਾਰੇ ਧਰਮਾਂ ਦਾ ਸਾਂਝਾ ਬਣ ਗਿਆ ਹੈ ।
photoਉਨ੍ਹਾਂ ਕਿਹਾ ਕਿ ਮਾਘੀ ਦਾ ਤਿਉਹਾਰ ਵੀ ਕਿਸਾਨੀ ਸੰਘਰਸ਼ ਵਿਚ ਰਹਿ ਕੇ ਮਨਾਵਾਂਗੇ ਤਾਂ ਜੋ ਹਾਕਮਾਂ ਨੂੰ ਦੱਸ ਸਕੀਏ ਕਿ ਅਸੀਂ ਸੰਘਰਸ਼ਾਂ ਵਿੱਚ ਵੀ ਆਪਣੇ ਦਿਨ ਤਿਉਹਾਰ ਮਨਾ ਸਕਦੇ ਹਾਂ । ਉਨ੍ਹਾਂ ਕਿਹਾ ਕਿ ਦੇਸ਼ ਦੇ ਕਿਸਾਨ ਦਿੱਲੀ ਦੇ ਬਾਰਡਰਾਂ ‘ਤੇ ਡਟ ਚੁੱਕੇ ਹਨ ਅਤੇ ਕਾਨੂੰਨਾਂ ਨੂੰ ਰੱਦ ਕਰਾ ਕੇ ਵਾਪਸ ਕਰਾ ਕੇ ਹੀ ਘਰਾਂ ਨੂੰ ਮੁੜਨਗੇ ।