
ਕਿਸਾਨੀ ਮੋਰਚਾ ਲੋਕ ਲਹਿਰ ਬਣ ਚੁੱਕਿਆ ਹੈ ਤੇ ਕਿਸਾਨ ਅੰਦੋਲਨ ‘ਚ ਸੇਵਾ ਦੀਆਂ...
ਨਵੀਂ ਦਿੱਲੀ (ਅਰਪਨ ਕੌਰ): ਕਿਸਾਨੀ ਮੋਰਚਾ ਲੋਕ ਲਹਿਰ ਬਣ ਚੁੱਕਿਆ ਹੈ ਤੇ ਕਿਸਾਨ ਅੰਦੋਲਨ ‘ਚ ਸੇਵਾ ਦੀਆਂ, ਭਾਈਚਾਰੇ ਦੀਆਂ ਮਿਸਾਲਾਂ ਇੱਥੇ ਦੇਖਣ ਨੂੰ ਮਿਲ ਰਹੀਆਂ ਹਨ। ਗੁਰੂ ਨਾਨਕ ਦੇਵ ਜੀ ਦੇ ਵਚਨ ‘ਸਭ ਕੁਝ ਤੇਰਾ-ਤੇਰਾ’ ਦੀ ਰਾਹ ‘ਤੇ ਚਲਦਿਆਂ ਜਦੋਂ ਅਸੀਂ ਇਸ ਅੰਦੋਲਨ ਨੂੰ ਨੇੜਿਓ ਦੇਖਦੇ ਹਾਂ ਤਾਂ ਇੱਥੇ ਵੀ ਸਾਰੇ ਲੋਕ ਤੇਰਾ-ਤੇਰਾ ਕਹਿੰਦੇ ਨਜ਼ਰ ਆ ਰਹੇ ਹਨ ਕਿਉਂਕਿ ਹਰ ਕੋਈ ਇੱਕ ਦੂਜੇ ਲਈ ਸਹਿਯੋਗ ਕਰਨਾ ਚਾਹੁੰਦੇ ਹਨ।
ਇਸ ਦੌਰਾਨ ਮੁੰਬਈ ਤੋਂ ਮੁਹੰਮਦ ਰਿਜ਼ਵਾਨ ਆਏ ਹਨ ਜੋ ਕਿ ਇਸ ਏਕਤਾ ਅਤੇ ਅੰਦੋਲਨ ਵਿਚ ਆਪਣਾ ਰੰਗ ਭਰਨਾ ਚਾਹੁੰਦੇ ਹਨ। ਮੁਹੰਮਦ ਰਿਜ਼ਵਾਨ ਮੁੰਬਈ ਤੋਂ ਲਗਾਤਾਰ 22 ਘੰਟਿਆਂ ਦਾ ਸਫ਼ਰ ਤੈਅ ਕਰਕੇ ਆਏ ਹਨ ਤੇ ਉਨ੍ਹਾਂ ਨੂੰ ਇੱਥੇ ਪਹੁੰਚਣ ਲਈ ਦੋ ਦਿਨ ਦਾ ਸਮਾਂ ਲੱਗਿਆ ਹੈ। ਇਸ ਦੌਰਾਨ ਮੁਹੰਮਦ ਰਿਜ਼ਵਾਨ ਨੇ ਕਿਸਾਨਾਂ ਦੇ ਹੱਕ ‘ਚ ਬੋਲਦਿਆ ਕਿਹਾ ਕਿ ਕਿਸਾਨ ਪੂਰੇ ਦੇਸ਼ ਯਾਨੀ ਹਿੰਦੁਸਤਾਨ ਲਈ ਬਹੁਤ ਮਹੱਤਵਪੂਰਨ ਹਨ। ਉਨ੍ਹਾਂ ਕਿਹਾ ਕਿ ਜਦੋਂ ਇੱਕ ਥਾਂ ‘ਤੇ ਜਬਰ-ਜ਼ੁਲਮ ਵਿਰੁੱਧ ਪੂਰੀ ਕੌਮ ਖੜ੍ਹੀ ਹੋ ਜਾਵੇ ਤਾਂ ਸਾਨੂੰ ਉਨ੍ਹਾਂ ਦੀ ਸਹਾਇਤਾ ਲਈ ਖੜ੍ਹਨਾ ਚਾਹੀਦਾ ਹੈ।
Mohammad Rizwan with Arpan Kaur
ਰਿਜ਼ਵਾਨ ਨੇ ਕਿਹਾ ਕਿ ਅਸੀਂ ਤਨ,ਮਨ, ਤੇ ਧਨ ਦੇ ਨਾਲ ਸਾਡੀ ਪੂਰੀ ਕੌਮ ਸਿੱਖਾਂ ਲਈ ਖੜ੍ਹੀ ਹੈ ਤੇ ਖੜ੍ਹੀ ਰਹੇਗੀ ਤੇ ਜਦੋਂ ਤੱਕ ਇਨ੍ਹਾਂ ਦੇ ਮਸਲੇ ਦਾ ਹੱਲ ਨਹੀਂ ਹੋ ਜਾਂਦਾ ਉਦੋਂ ਤੱਕ ਅਸੀਂ ਇਨ੍ਹਾਂ ਦੇ ਨਾਲ ਖੜ੍ਹੇ ਰਹਾਂਗੇ। ਰਿਜ਼ਵਾਨ ਨੇ ਕਿਹਾ ਕਿ ਸਿੱਖ ਅਤੇ ਮੁਸਲਮਾਨ ਵੀਰ ਤਾਂ ਕਦੇ ਵੀ ਵੱਖੋ-ਵੱਖ ਨਹੀਂ ਸੀ ਤੇ ਨਾ ਹੀ ਕਰਦੇ ਵੱਖ ਹੋ ਸਕਦੇ ਹਨ, ਵੈਸੇ ਥੋੜਾ ਜਿਹਾ ਇੱਕ ਦੂਜੇ ਨੂੰ ਦੇਖਣ ਵਿਚ ਫ਼ਰਕ ਹੈ ਕਿਉਂਕਿ ਸ਼੍ਰੀ ਅੰਮ੍ਰਿਤਸਰ ਦੀ ਨੀਂਹ ਵੀ ਇਕ ਮੁਸਲਮਾਨ ਯਾਨੀ ਮੀਆਂ ਮੀਰ ਵੱਲੋਂ ਰੱਖੀ ਗਈ ਸੀ।
Kissan
ਹਿੰਦੁਸਤਾਨ ਵਿਚ ਸਿੱਖ, ਮੁਸਲਮਾਨ, ਹਿੰਦੂ ਸਭ ਇੱਕ ਹਨ ਅਤੇ ਇਹ ਕਿਸਾਨੀ ਅੰਦੋਲਨ ਕਿਸੇ ਹਿੰਦੂ-ਸਿੱਖ ਦਾ ਨਹੀਂ ਹੈ ਸਗੋਂ ਪੂਰੇ ਹਿੰਦੁਸਤਾਨ ਦੇ ਕਿਸਾਨਾਂ ਦਾ ਅੰਦੋਲਨ ਹੈ ਜਿਹੜੇ ਪੂਰੇ ਦੇਸ਼ ਦਾ ਢਿੱਡ ਭਰਦੇ ਹਨ। ਰਿਜ਼ਵਾਨ ਨੇ ਕਿਹਾ ਕਿ ਪੰਜਾਬ ਪੂਰੇ ਹਿੰਦੁਸਤਾਨ ਦਾ ਅੰਨਦਾਤਾ ਹੈ ਜੇਕਰ ਪੰਜਾਬ ਤਬਾਹ ਹੋਇਆ ਤਾਂ ਪੂਰਾ ਹਿੰਦੁਸਤਾਨ ਤਬਾਹ ਹੋ ਜਾਵੇਗਾ। ਮੁਹੰਮਦ ਰਿਜ਼ਵਾਨ ਨੇ ਦੱਸਿਆ ਕਿ ਅਸੀਂ ਇਕ ਹਜਾਰ ਲੀਟਰ ਸਰੋਂ ਦਾ ਤੇਲ, ਇਕ ਹਜਾਰ ਲੀਟਰ ਦੁੱਧ ਅਤੇ 500 ਟੈਂਟ ਦੀ ਸੇਵਾ ਲੈ ਕੇ ਇੱਥੇ ਪਹੁੰਚੇ ਹਾਂ।
Kissan
ਰਿਜ਼ਵਾਨ ਨੇ ਕਿਹਾ ਕਿ ਗੋਦੀ ਮੀਡੀਆ ਇਸ ਅੰਦੋਲਨ ਨੂੰ ਧਰਮ ਦੇ ਨਾਂ ‘ਤੇ ਵੰਡਣਾ ਚਾਹੁੰਦੀ ਹੈ ਕਿ ਇਹ ਸਿੱਖਾਂ ਦਾ ਅੰਦੋਲਨ ਹੈ ਪਰ ਨਹੀਂ ਇਹ ਅੰਦੋਲਨ ਪੂਰੇ ਹਿੰਦੁਸਤਾਨ ਦਾ ਅੰਦੋਲਨ ਹੈ ਕਿਉਂਕਿ ਇਸ ਅੰਦੋਲਨ ਵਿਚ ਗੁਜ਼ਰ, ਸਿੱਖ, ਮੁਸਲਮਾਨ, ਹਿੰਦੂ ਸਾਰਾ ਭਾਈਚਾਰਾ ਇਸ ਦਾ ਹਿੱਸਾ ਹੈ। ਰਿਜ਼ਵਾਨ ਨੇ ਮੋਦੀ ਨੂੰ ਸਬਕਾ ਸਾਥ, ਸਬਕਾ ਵਿਕਾਸ ਦੇ ਨਾਅਰੇ ਅਨੁਸਾਰ ਚੱਲਣ ਦੀ ਸਲਾਹ ਵੀ ਦਿੱਤੀ ਕਿ ਕਿਸਾਨ ਦਾ ਵਿਕਾਸ ਕਰੋ ਨਾ ਕਿ ਕਿਸਾਨ ਨੂੰ ਤਬਾਹ ਕਰੋ।