
ਲਖਨਊ ਦੇ ਬਾਹਰੀ ਇਲਾਕੇ ਕਾਕੋਰੀ ਵਿਚ ਸੜਕ ਕੰਢੇ ਸਥਿਤ ਇਕ ਢਾਬੇ ਦੇ ਰਸੋਈਏ ਨੂੰ ਰੋਟੀਆਂ ਬਣਾਉਣ ਲਈ ਆਟੇ 'ਤੇ ਥੁੱਕਦੇ ਹੋਏ ਫੜਿਆ ਗਿਆ ਹੈ।
ਲਖਨਊ: ਹੇਅਰ ਸਟਾਈਲਿਸਟ ਜਾਵੇਦ ਹਬੀਬ ਤੋਂ ਬਾਅਦ ਹੁਣ ਲਖਨਊ ਦੇ ਬਾਹਰੀ ਇਲਾਕੇ ਕਾਕੋਰੀ ਵਿਚ ਸੜਕ ਕੰਢੇ ਸਥਿਤ ਇਕ ਢਾਬੇ ਦੇ ਰਸੋਈਏ ਨੂੰ ਰੋਟੀਆਂ ਬਣਾਉਣ ਲਈ ਆਟੇ 'ਤੇ ਥੁੱਕਦੇ ਹੋਏ ਫੜਿਆ ਗਿਆ ਹੈ। ਵਿਅਕਤੀ ਨੂੰ ਉਸ ਦੇ ਪੰਜ ਹੈਲਪਰ ਦਾਨਿਸ਼, ਹਾਫਿਜ਼, ਮੁਖਤਾਰ, ਫਿਰੋਜ਼ ਅਤੇ ਅਨਵਰ ਸਣੇ ਗ੍ਰਿਫਤਾਰ ਕੀਤਾ ਗਿਆ ਹੈ, ਜੋ ਕਿ ਵੀਡੀਓ ਵਿਚ ਉਸ ਨੂੰ ਦੇ ਕੋਲ ਖੜ੍ਹੇ ਦਿਖਾਈ ਦੇ ਰਹੇ ਹਨ।
ਘਟਨਾ ਦੀ 22 ਸੈਕਿੰਡ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੇ ਇਹ ਕਾਰਵਾਈ ਕੀਤੀ ਹੈ। ਕਾਕੋਰੀ ਦੇ ਸਹਾਇਕ ਪੁਲਿਸ ਕਮਿਸ਼ਨਰ ਆਸ਼ੂਤੋਸ਼ ਕੁਮਾਰ ਨੇ ਦੱਸਿਆ ਕਿ ਰਸੋਈਏ ਦੇ ਨਾਲ ਢਾਬਾ ਮਾਲਕ ਯਾਕੂਬ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
#Lucknow A cook along with five others was arrested from Kakori area after a video showing him spitting on food went viral. pic.twitter.com/aEaZhlmMYa
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਖਿਲਾਫ ਮਹਾਂਮਾਰੀ ਐਕਟ ਤਹਿਤ ਬਿਮਾਰੀ ਜਾਂ ਲਾਗ ਫੈਲਾਉਣ ਦੀ ਸੰਭਾਵਨਾ ਅਤੇ ਸੰਕਰਮਣ ਫੈਲਾਉਣ ਲਈ ਘਾਤਕ ਕਾਰਵਾਈ ਕਰਨ ਲਈ ਲਾਪਰਵਾਹੀ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਅਧਿਕਾਰੀਆਂ ਨੇ ਖੁਲਾਸਾ ਕੀਤਾ ਕਿ ਇਹ ਵੀਡੀਓ ਸੁਸ਼ੀਲ ਰਾਜਪੂਤ ਨਾਮ ਦੇ ਵਿਅਕਤੀ ਨੇ ਸੋਸ਼ਲ ਮੀਡੀਆ 'ਤੇ ਅਪਲੋਡ ਕੀਤੀ ਸੀ।
Eatery Cook Caught Spitting on Dough For Making Rotis in UP's Kakori
ਵੀਡੀਓ ਦੂਰੋਂ ਬਣਾਈ ਗਈ ਹੈ, ਜਿਸ ਕਾਰਨ ਇਹ ਸਪੱਸ਼ਟ ਨਹੀਂ ਹੈ ਕਿ ਰਸੋਈਆ ਅਸਲ ਵਿਚ ਥੁੱਕ ਰਿਹਾ ਹੈ ਜਾਂ ਨਹੀਂ। ਪੁਲਿਸ ਦੋਸ਼ਾਂ ਦਾ ਪਤਾ ਲਗਾਉਣ ਲਈ ਤਕਨੀਕੀ ਸਹਾਇਤਾ ਲੈ ਰਹੀ ਹੈ। ਦੱਸ ਦੇਈਏ ਕਿ ਪਿਛਲੇ ਸਾਲ ਫਰਵਰੀ ਵਿਚ ਪੁਲਿਸ ਨੇ ਮੇਰਠ ਵਿਚ ਨੌਸ਼ਾਦ ਨਾਮ ਦੇ ਇੱਕ ਵਿਅਕਤੀ ਨੂੰ ਆਟੇ 'ਤੇ ਥੁੱਕਣ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਸੀ। ਉਸ ਨੇ ਪੁਲੀਸ ਨੂੰ ਦੱਸਿਆ ਕਿ ਉਹ 10-15 ਸਾਲਾਂ ਤੋਂ ਰੋਟੀਆਂ ਬਣਾ ਰਿਹਾ ਹੈ ਅਤੇ ਸ਼ੁਰੂ ਤੋਂ ਹੀ ਰੋਟੀਆਂ ’ਤੇ ਥੁੱਕਦਾ ਆ ਰਿਹਾ ਹੈ।