
ਕਰਮ ਗਿੱਲ ਵੱਲੋਂ ਸਿੱਖਾਂ ਨੂੰ ਦਿੱਤਾ ਗਿਆ ਸੀ ਸਮਾਂ
ਅੰਮ੍ਰਿਤਸਰ: ਪਿਛਲੇ ਦਿਨੀਂ ਕਰਮ ਗਿੱਲ ਵੱਲੋਂ ਜਗਦੀਸ਼ ਟਾਇਟਲਰ ਦੇ ਅੰਮ੍ਰਿਤਸਰ ਵਿਚ ਬੋਰਡ ਲਗਾਏ ਗਏ ਸਨ। ਜਦੋਂ ਇਹਨਾਂ ਬੋਰਡਾਂ ਬਾਰੇ ਸਿੱਖ ਜੱਥੇਬੰਦੀਆਂ ਨੂੰ ਪਤਾ ਚੱਲਿਆ ਤਾਂ ਸਿੱਖ ਬੰਦੀਆਂ ਵੱਲੋਂ ਇਹ ਬੋਰਡ ਲਹਾ ਦਿੱਤੇ ਗਏ ਸਨ। ਪਰ ਕਰਮ ਗਿੱਲ ਨੇ ਬਹੁਤ ਹੀ ਭੜਕਾਊ ਬਿਆਨ ਦਿੱਤਾ ਸੀ ਕਿ ਉਹ ਵੀ ਸੰਤ ਭਿੰਡਰਾਂਵਾਲੇ ਦੇ ਬੋਰਡ ਹਟਾਉਣਗੇ।
Sikh
ਉਸ ਨੇ ਇਹ ਵੀ ਕਿਹਾ ਸੀ ਕਿ ਉਹ ਸਿੱਖਾਂ ਨੂੰ ਚੁਣੌਤੀ ਦਿੰਦਾ ਹੈ ਕਿ 12 ਤੋਂ 2 ਵਜੇ ਦੇ ਸਮੇਂ ਵਿਚਕਾਰ ਉਹ ਮਜੀਠਾ ਰੋਡ ਤੇ ਪਹੁੰਚੇਗਾ ਪਰ ਉਸ ਦਾ ਅਜੇ ਤਕ ਕੋਈ ਪਤਾ ਨਹੀਂ। ਉੱਥੇ ਹੀ ਮੌਜੂਦ ਸਿੰਘਾਂ ਦਾ ਕਹਿਣਾ ਸੀ ਕਿ ਉਹ ਇਕ ਭੇਡ ਹੈ ਤੇ ਭੇਡ ਕਦੇ ਸ਼ੇਰ ਦਾ ਸਾਹਮਣਾ ਨਹੀਂ ਕਰਦੀ। ਅਜਿਹੇ ਲੋਕ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਕੋਝੀਆਂ ਚਾਲਾਂ ਚਲਦੇ ਹਨ।
Jagdish Tytler
ਸਿੱਖਾਂ ਨੂੰ ਲੈ ਕੇ ਕੋਈ ਵੀ ਗ਼ਲਤ ਬਿਆਨ ਦੇਵੇਗਾ ਤਾਂ ਉਹ ਉਸ ਨੂੰ ਬਰਦਾਸ਼ ਨਹੀਂ ਕਰਨਗੇ ਤੇ ਉਸ ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕਰਨਗੇ। ਸਰਕਾਰ ਨੇ ਕਿਹਾ ਹੈ ਕਿ ਉਹ ਕਰਮ ਗਿੱਲ ਤੇ ਠੋਸ ਕਾਰਵਾਈ ਕਰਨਗੇ ਪਰ ਅਜਿਹਾ ਕਹਿਣ ਨਾਲ ਕੁੱਝ ਨਹੀਂ ਹੋਣਾ ਸਗੋਂ ਸਖ਼ਤ ਕਾਰਵਾਈ ਕਰਨੀ ਪੈਣੀ ਹੈ। ਕਰਮ ਗਿੱਲ ਨੇ ਬੋਰਡ ਨਹੀਂ ਲਗਾਇਆ ਸਗੋਂ ਪੂਰੀ ਸਿੱਖ ਕੌਮ ਨੂੰ ਵੰਗਾਰਿਆ ਹੈ।
Sikh
ਜੇ ਉਸ ਨੇ ਸਿੱਖਾਂ ਨੂੰ ਵੰਗਾਰਿਆ ਸੀ ਤਾਂ ਉਹ ਅਪਣੇ ਦਿੱਤੇ ਸਮੇਂ ਤੇ ਪਹੁੰਚਿਆ ਕਿਉਂ ਨਹੀਂ, ਜੇ ਉਹ ਨਹੀਂ ਆ ਸਕਦਾ ਤਾਂ ਸ਼੍ਰੀ ਦਰਬਾਰ ਸਾਹਿਬ ਜਾ ਕੇ ਪੂਰੀ ਸਿੱਖ ਕੌਮ ਤੋਂ ਮੁਆਫ਼ੀ ਮੰਗ ਲਵੇ। ਦਸ ਦਈਏ ਕਿ ਅੰਮ੍ਰਿਤਸਰ 'ਚ ਕਾਂਗਰਸੀ ਨੇਤਾ ਵੱਲੋਂ ਜਗਦੀਸ਼ ਟਾਈਟਲਰ ਦੇ ਜਨਮਦਿਨ 'ਤੇ ਉਸ ਦੇ ਸਨਮਾਨ 'ਚ ਪੋਸਟਰ ਲਾ ਦਿੱਤੇ ਗਏ ਹਨ, ਜਿਸ 'ਤੇ ਸਿੱਖ ਜੱਥੇਬੰਦੀਆਂ ਭੜਕ ਗਈਆਂ ਅਤੇ ਉਨ੍ਹਾਂ ਨੇ ਜਗਦੀਸ਼ ਟਾਈਟਲਰ ਦੇ ਪੋਸਟਰਾਂ 'ਤੇ ਕਾਲਖ਼ ਮਲ ਦਿੱਤੀ।
Sikh
ਸਿੱਖ ਜੱਥੇਬੰਦੀਆਂ ਵੱਲੋਂ ਇਸ ਦਾ ਸਖ਼ਤ ਵਿਰੋਧ ਕੀਤਾ ਗਿਆ। ਜੱਥੇਬੰਦੀਆਂ ਨੇ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਜਗਦੀਸ਼ ਟਾਈਟਲਰ ਸਿੱਖ ਕੌਮ ਦਾ ਦੋਸ਼ੀ ਹੈ ਅਤੇ ਸਿੱਖ ਕੌਮ ਦੇ ਦੋਸ਼ੀ ਦੇ ਪੋਸਟਰ ਉਹ ਅੰਮ੍ਰਿਤਸਰ 'ਚ ਨਹੀਂ ਲੱਗਣ ਦੇਣਗੇ। ਇਸ ਮੌਕੇ ਸਿੱਖ ਜੱਥੇਬੰਦੀਆਂ ਨੇ ਪੁਲਿਸ ਨੂੰ ਅਪੀਲ ਕੀਤੀ ਕਿ ਜਿਸ ਕਾਂਗਰਸੀ ਨੇਤਾ ਨੇ ਇਹ ਪੋਸਟਰ ਲਾਏ ਹਨ, ਉਸ ਖਿਲਾਫ਼ ਅਪਰਾਧਿਕ ਮਾਮਲਾ ਦਰਜ ਕੀਤਾ ਜਾਵੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।