
ਧਮਾਕੇ ਤੋਂ ਬਾਅਦ ਗੋਲ਼ੀਆਂ ਵੀ ਚੱਲੀਆਂ
ਝਾਰਖੰਡ - ਚਾਈਬਾਸਾ ਦੇ ਟੋਂਟੋ 'ਚ ਲਗਾਤਾਰ ਦੂਜੇ ਦਿਨ ਲੈਂਡਮਾਈਨ ਧਮਾਕੇ 'ਚ ਦੋ ਜਵਾਨ ਜ਼ਖ਼ਮੀ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਜ਼ਖ਼ਮੀ ਜਵਾਨਾਂ ਨੂੰ ਰਾਂਚੀ ਲਿਆਂਦਾ ਗਿਆ ਹੈ ਅਤੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਧਮਾਕੇ ਤੋਂ ਬਾਅਦ ਗੋਲ਼ੀਆਂ ਚੱਲੀਆਂ।
ਪਿਛਲੇ ਕੁਝ ਦਿਨਾਂ ਤੋਂ ਚਾਈਬਾਸਾ ਪੁਲਿਸ, ਸੀ.ਆਰ.ਪੀ.ਐੱਫ., ਕੋਬਰਾ ਬਟਾਲੀਅਨ ਇਲਾਕੇ ਵਿਚ ਤਲਾਸ਼ੀ ਮੁਹਿੰਮ ਚਲਾ ਰਹੀ ਸੀ। ਜ਼ਖ਼ਮੀ ਜਵਾਨ ਅਮਰੇਸ਼ ਸਿੰਘ, ਸੌਰਵ ਕੁਮਾਰ, ਸੰਤੋਸ਼ ਸਿੰਘ ਕੋਬਰਾ ਬਟਾਲੀਅਨ ਦੇ ਦੱਸੇ ਜਾ ਰਹੇ ਹਨ। ਨਕਸਲੀਆਂ ਖ਼ਿਲਾਫ਼ ਤਲਾਸ਼ੀ ਮੁਹਿੰਮ ਦੌਰਾਨ ਅਚਾਨਕ ਆਈ.ਈ.ਡੀ. ਵਿਚ ਧਮਾਕਾ ਹੋ ਗਿਆ।