
ਉਹਨਾਂ ਕਿਹਾ ਕਿ ਪੁਲਿਸ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਦੁਬਾਰਾ ਅਜਿਹਾ ਕਰਨ ਦੀ ਕਿਸੇ ਦੀ ਹਿੰਮਤ ਨਾ ਹੋਵੇ।
ਨਵੀਂ ਦਿੱਲੀ: ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਦਿੱਲੀ ਪੁਲਿਸ ਨੂੰ ਨੋਟਿਸ ਜਾਰੀ ਕੀਤਾ ਹੈ। ਇਸ ਵਿਚ ਉਹਨਾਂ ਨੇ ਕ੍ਰਿਕਟਰ ਮਹਿੰਦਰ ਸਿੰਘ ਧੋਨੀ ਅਤੇ ਵਿਰਾਟ ਕੋਹਲੀ ਦੀਆਂ ਧੀਆਂ ਖਿਲਾਫ ਸੋਸ਼ਲ ਮੀਡੀਆ 'ਤੇ ਕੀਤੀਆਂ ਜਾ ਰਹੀਆਂ 'ਅਸ਼ਲੀਲ' ਟਿੱਪਣੀਆਂ ਦੇ ਸਬੰਧ 'ਚ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ: ਭਾਰਤ ਜੋੜੋ ਯਾਤਰਾ ਦੌਰਾਨ ਬੋਲੇ ਰਾਹੁਲ ਗਾਂਧੀ, ‘ਨੋਟਬੰਦੀ ਅਤੇ GST ਨੇ ਲੁਧਿਆਣਾ ਨੂੰ ਪਹੁੰਚਾਇਆ ਨੁਕਸਾਨ’
ਮਾਲੀਵਾਲ ਨੇ ਟਵੀਟ ਕੀਤਾ, “ਕੁਝ ਅਕਾਊਂਟ ਟਵਿੱਟਰ 'ਤੇ ਦੇਸ਼ ਦੇ ਦੋ ਚੋਟੀ ਦੇ ਖਿਡਾਰੀਆਂ ਵਿਰਾਟ ਕੋਹਲੀ ਅਤੇ ਧੋਨੀ ਦੀਆਂ ਬੇਟੀਆਂ ਦੀਆਂ ਤਸਵੀਰਾਂ ਪੋਸਟ ਕਰਕੇ ਅਸ਼ਲੀਲ ਟਿੱਪਣੀਆਂ ਕਰ ਰਹੇ ਹਨ । 2 ਸਾਲ ਦੀ ਅਤੇ 7 ਸਾਲ ਦੀ ਬੱਚੀ ਬਾਰੇ ਇਹੋ ਜਿਹੀਆਂ ਘਟੀਆ ਗੱਲਾਂ? ਜੇਕਰ ਤੁਸੀਂ ਕਿਸੇ ਖਿਡਾਰੀ ਨੂੰ ਪਸੰਦ ਨਹੀਂ ਕਰਦੇ ਤਾਂ ਕੀ ਤੁਸੀਂ ਉਸ ਦੀ ਧੀ ਨਾਲ ਦੁਰਵਿਵਹਾਰ ਕਰੋਗੇ?”
ਇਹ ਵੀ ਪੜ੍ਹੋ: ਸਿੱਖ ਫੌਜੀਆਂ ਲਈ ਹੈਲਮੇਟ ਲਾਗੂ ਕਰਨ ਦੇ ਫ਼ੈਸਲੇ ’ਤੇ ਜਥੇਦਾਰ ਨੇ ਜਤਾਇਆ ਵਿਰੋਧ, ਕਿਹਾ- ਮੁੜ ਗੌਰ ਕਰੇ ਕੇਂਦਰ ਸਰਕਾਰ
ਉਹਨਾਂ ਕਿਹਾ ਕਿ ਪੁਲਿਸ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਦੁਬਾਰਾ ਅਜਿਹਾ ਕਰਨ ਦੀ ਕਿਸੇ ਦੀ ਹਿੰਮਤ ਨਾ ਹੋਵੇ। ਇਸ ਤੋਂ ਬਾਅਦ ਇਕ ਹੋਰ ਟਵੀਟ ਕਰਦਿਆਂ ਸਵਾਤੀ ਮਾਲੀਵਾਲ ਨੇ ਦੱਸਿਆ ਕਿ ਜਿਸ ਤਰ੍ਹਾਂ ਕੋਹਲੀ ਅਤੇ ਧੋਨੀ ਦੀਆਂ ਧੀਆਂ ਬਾਰੇ ਅਸ਼ਲੀਲ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ, ਉਸੇ ਤਰ੍ਹਾਂ ਰੋਹਿਤ ਸ਼ਰਮਾ ਦੀ ਪਤਨੀ ਅਤੇ ਬੱਚੀ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਹ ਚੱਲ ਕੀ ਰਿਹਾ ਹੈ? ਆਪਣੀ ਇਸ ਪੋਸਟ ਨਾਲ ਉਹਨਾਂ ਨੇ ਦਿੱਲੀ ਪੁਲਿਸ ਅਤੇ ਮੁੰਬਈ ਪੁਲਿਸ ਨੂੰ ਵੀ ਟੈਗ ਕੀਤਾ।