
ਕਿਹਾ-‘ਭਾਰਤ ਜੋੜੋ ਯਾਤਰਾ’ ਨੇ ਨਫ਼ਰਤ ਦੇ ਬਾਜ਼ਾਰ ’ਚ ਮੁਹੱਬਤ ਦੀ ਦੁਕਾਨ ਖੋਲ੍ਹੀ
ਲੁਧਿਆਣਾ: ਪੰਜਾਬ 'ਚ ਦੂਜੇ ਦਿਨ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਲੁਧਿਆਣਾ ਦੇ ਸਮਰਾਲਾ ਚੌਕ 'ਚ ਆਪਣੇ ਆਖਰੀ ਪੜਾਅ 'ਤੇ ਪਹੁੰਚ ਗਈ ਹੈ। ਉਹਨਾਂ ਨਾਲ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਸੰਸਦ ਮੈਂਬਰ ਰਵਨੀਤ ਬਿੱਟੂ ਸਣੇ ਕਈ ਸੀਨੀਅਰ ਆਗੂ ਵੀ ਨਜ਼ਰ ਆ ਰਹੇ ਹਨ। ਰਾਹੁਲ ਗਾਂਧੀ ਇਸ ਤੋਂ ਬਾਅਦ ਦਿੱਲੀ ਪਰਤਣਗੇ, ਕੱਲ੍ਹ ਲੋਹੜੀ ਕਾਰਨ ਯਾਤਰਾ ਨਹੀਂ ਹੋਵੇਗੀ।
ਇਹ ਵੀ ਪੜ੍ਹੋ: ਸਿੱਖ ਫੌਜੀਆਂ ਲਈ ਹੈਲਮੇਟ ਲਾਗੂ ਕਰਨ ਦੇ ਫ਼ੈਸਲੇ ’ਤੇ ਜਥੇਦਾਰ ਨੇ ਜਤਾਇਆ ਵਿਰੋਧ, ਕਿਹਾ- ਮੁੜ ਗੌਰ ਕਰੇ ਕੇਂਦਰ ਸਰਕਾਰ
ਰਾਹੁਲ ਗਾਂਧੀ ਨੇ ਸਮਰਾਲਾ ਚੌਕ ਵਿਖੇ ਆਪਣੇ ਸਮਰਥਕਾਂ ਨੂੰ ਸੰਬੋਧਨ ਕੀਤਾ। ਉਹਨਾਂ ਕਿਹਾ ਭਾਰਤ ਜੋੜੋ ਯਾਤਰਾ’ ਨੇ ਨਫ਼ਰਤ ਦੇ ਬਾਜ਼ਾਰ ’ਚ ਮੁਹੱਬਤ ਦੀ ਦੁਕਾਨ ਖੋਲ੍ਹੀ ਹੈ। ਜੇ ਕੋਈ ਡਿੱਗਦਾ ਹੈ ਤਾਂ ਹਰ ਕੋਈ ਮਦਦ ਕਰਦਾ ਹੈ। ਕੋਈ ਤੁਹਾਡਾ ਧਰਮ ਜਾਂ ਜਾਤ ਨਹੀਂ ਪੁੱਛਦਾ। ਇਹ ਪੰਜਾਬ ਦਾ ਸੱਭਿਆਚਾਰ ਹੈ। ਗੁਰੂ ਨਾਨਕ ਦੇਵ ਜੀ ਨੇ ਪੂਰੀ ਦੁਨੀਆ ਨੂੰ ਇਹੀ ਸੰਦੇਸ਼ ਦਿੱਤਾ ਸੀ।
ਇਹ ਵੀ ਪੜ੍ਹੋ: Voice of Global South Summit: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, ‘ਦੁਨੀਆ ਸੰਕਟ ਦੀ ਸਥਿਤੀ ਵਿਚ’
ਰਾਹੁਲ ਗਾਂਧੀ ਨੇ ਲੁਧਿਆਣਾ ਦੀ ਛੋਟੀ ਇੰਡਸਟਰੀ ਨੂੰ ਲੈ ਕੇ ਕੇਂਦਰ 'ਤੇ ਹਮਲਾ ਬੋਲਿਆ। ਉਹਨਾਂ ਕਿਹਾ ਕਿ ਲੋਕ ਲੁਧਿਆਣਾ ਨੂੰ ਮਾਨਚੈਸਟਰ ਵਰਗਾ ਕਹਿੰਦੇ ਹਨ ਪਰ ਅਸਲ ਵਿਚ ਮਾਨਚੈਸਟਰ ਲੁਧਿਆਣਾ ਵਰਗਾ ਹੈ। ਮਾਨਚੈਸਟਰ ਦਾ ਕੋਈ ਭਵਿੱਖ ਨਹੀਂ ਹੈ, ਪਰ ਲੁਧਿਆਣਾ ਦਾ ਹੈ। ਉਹਨਾਂ ਕਿਹਾ ਕਿ ਨੋਟਬੰਦੀ ਅਤੇ ਗਲਤ ਜੀਐਸਟੀ ਕਾਰਨ ਲੁਧਿਆਣਾ ਨੂੰ ਨੁਕਸਾਨ ਹੋਇਆ ਹੈ।
ਇਹ ਵੀ ਪੜ੍ਹੋ: ਨੂਪੁਰ ਸ਼ਰਮਾ ਨੂੰ ਦਿੱਲੀ ਪੁਲਿਸ ਨੇ ਦਿੱਤਾ ਅਸਲਾ ਲਾਇਸੈਂਸ, ਪੈਗੰਬਰ ਮੁਹੰਮਦ 'ਤੇ ਟਿੱਪਣੀ ਮਗਰੋਂ ਮਿਲੀ ਸੀ ਧਮਕੀ
ਰਾਹੁਲ ਗਾਂਧੀ ਨੇ ਕਿਹਾ ਕਿ ਕੇਂਦਰ ਦਾ ਧਿਆਨ ਸਿਰਫ਼ ਦੋ-ਤਿੰਨ ਪਰਿਵਾਰਾਂ ’ਤੇ ਹੈ। ਲਘੂ ਉਦਯੋਗ ਵੱਲ ਕੋਈ ਧਿਆਨ ਨਹੀਂ ਦੇ ਰਿਹਾ। ਵੱਡੇ ਘਰਾਣੇ ਦੇਸ਼ ਨੂੰ ਰੁਜ਼ਗਾਰ ਨਹੀਂ ਦੇ ਸਕਦੇ, ਪਰ ਛੋਟੇ ਉਦਯੋਗ ਦੇ ਸਕਦੇ ਹਨ। ਕੇਂਦਰ ਛੋਟੇ ਉਦਯੋਗ ਲਈ ਕੁਝ ਨਹੀਂ ਕਰ ਰਿਹਾ। ਜੇਕਰ ਲਘੂ ਉਦਯੋਗ ਨੂੰ ਮਦਦ ਮਿਲਦੀ ਹੈ ਤਾਂ ਅਸੀਂ ਚੀਨ ਨਾਲ ਮੁਕਾਬਲਾ ਕਰ ਸਕਦੇ ਹਾਂ। ਰਾਹੁਲ ਗਾਂਧੀ ਨੇ ਕਿਹਾ ਕਿ ਕੇਂਦਰ ਸਰਕਾਰ ਦੇਸ਼ 'ਚ ਡਰ, ਨਫਰਤ ਅਤੇ ਅਹਿੰਸਾ ਫੈਲਾ ਰਹੀ ਹੈ। ਇਕ ਧਰਮ ਨੂੰ ਦੂਜੇ ਧਰਮ ਨਾਲ, ਦੋਸਤ ਨੂੰ ਦੋਸਤ ਦਾਸ ਅਤੇ ਭਰਾ ਨੂੰ ਭਰਾ ਨਾਲ ਲੜਾ ਰਹੀ ਹੈ। ਅੰਤ ਵਿਚ ਉਹਨਾਂ ਨੇ ਸਾਰਿਆਂ ਨੂੰ ਲੋਹੜੀ ਦੀਆਂ ਵਧਾਈਆਂ ਦਿੱਤੀਆਂ।