
ਭੀੜ ਵਿਚੋਂ ਇਕ ਵਿਅਕਤੀ ਨਿਕਲਦਾ ਹੈ ਅਤੇ ਹੱਥ ਵਿਚ ਫੁੱਲਾਂ ਦਾ ਹਾਰ ਲੈ ਕੇ ਪ੍ਰਧਾਨ ਮੰਤਰੀ ਵੱਲ ਦੌੜਦਾ ਹੈ।
ਹੁਬਲੀ: ਕਰਨਾਟਕਾ ਵਿਚ ਰੋਡ ਸ਼ੋਅ ਕਰ ਰਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਵਿਚ ਕੁਤਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਹੁਬਲੀ ਵਿਚ ਇਕ ਰੋਡ ਸ਼ੋਅ ਦੌਰਾਨ ਇਕ ਵਿਅਕਤੀ ਪ੍ਰਧਾਨ ਮੰਤਰੀ ਦੇ ਕਰੀਬ ਪਹੁੰਚਿਆ, ਜਿਸ ਨੂੰ ਐਸਪੀਜੀ ਨੇ ਤੁਰੰਤ ਹਟਾ ਦਿੱਤਾ।
ਇਸ ਘਟਨਾ ਦਾ ਇਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ਵਿਚ ਦੇਖਿਆ ਜਾ ਸਕਦਾ ਹੈ ਕਿ ਭੀੜ ਵਿਚੋਂ ਇਕ ਵਿਅਕਤੀ ਨਿਕਲਦਾ ਹੈ ਅਤੇ ਹੱਥ ਵਿਚ ਫੁੱਲਾਂ ਦਾ ਹਾਰ ਲੈ ਕੇ ਪ੍ਰਧਾਨ ਮੰਤਰੀ ਵੱਲ ਦੌੜਦਾ ਹੈ। ਹਾਲਾਂਕਿ ਇਹ ਵਿਅਕਤੀ ਪ੍ਰਧਾਨ ਮੰਤਰੀ ਤੱਕ ਪਹੁੰਚਣ ਵਿਚ ਸਫਲ ਨਹੀਂ ਹੁੰਦਾ। ਸੁਰੱਖਿਆ ਕਰਮਚਾਰੀ ਉਸ ਨੂੰ ਪਾਸੇ ਕਰ ਦਿੰਦੇ ਹਨ।
ਇਸ ਦੌਰਾਨ ਪੀਐਮ ਮੋਦੀ ਉਸ ਵਿਅਕਤੀ ਕੋਲੋਂ ਹਾਰ ਲੈਣ ਦਾ ਨਿਰਦੇਸ਼ ਦਿੰਦੇ ਹਨ, ਅਜਿਹੇ ਵਿਚ ਗਾਰਡ ਵਿਅਕਤੀ ਕੋਲੋਂ ਹਾਰ ਲੈ ਕੇ ਪੀਐਮ ਮੋਦੀ ਨੂੰ ਸੌਂਪ ਦਿੰਦੇ ਹਨ। ਦੱਸ ਦੇਈਏ ਕਿ 29ਵੇਂ ਰਾਸ਼ਟਰੀ ਯੂਥ ਫੈਸਟੀਵਲ ਦਾ ਉਦਘਾਟਨ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨਾਟਕਾ ਦੇ ਹੁਬਲੀ ਵਿਚ ਹਨ।
#WATCH | Karnataka: A young man breaches security cover of PM Modi to give him a garland, pulled away by security personnel, during his roadshow in Hubballi.
(Source: DD) pic.twitter.com/NRK22vn23S— ANI (@ANI) January 12, 2023