Voice of Global South Summit: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, ‘ਦੁਨੀਆ ਸੰਕਟ ਦੀ ਸਥਿਤੀ ਵਿਚ’
Published : Jan 12, 2023, 12:07 pm IST
Updated : Jan 12, 2023, 12:07 pm IST
SHARE ARTICLE
World is in state of crisis: PM Modi at Voice of Global South summit
World is in state of crisis: PM Modi at Voice of Global South summit

ਉਹਨਾਂ ਨੇ ਸੰਮੇਲਨ 'ਚ ਸ਼ਾਮਲ ਦੇਸ਼ਾਂ ਨੂੰ ਨਵੀਂ ਗਲੋਬਲ ਵਿਵਸਥਾ ਬਣਾਉਣ ਲਈ ਮਿਲ ਕੇ ਕੰਮ ਕਰਨ ਅਤੇ ਇਕ ਦੂਜੇ ਦੇ ਵਿਕਾਸ 'ਚ ਸਹਿਯੋਗ ਕਰਨ ਦੀ ਅਪੀਲ ਕੀਤੀ।

 

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਦੋ ਰੋਜ਼ਾ ਵਰਚੁਅਲ ਗਲੋਬਲ ਸਾਊਥ ਸਮਿਟ ਨੂੰ ਸੰਬੋਧਨ ਕੀਤਾ। ਉਹਨਾਂ ਨੇ ਸੰਮੇਲਨ 'ਚ ਸ਼ਾਮਲ ਦੇਸ਼ਾਂ ਨੂੰ ਨਵੀਂ ਗਲੋਬਲ ਵਿਵਸਥਾ ਬਣਾਉਣ ਲਈ ਮਿਲ ਕੇ ਕੰਮ ਕਰਨ ਅਤੇ ਇਕ ਦੂਜੇ ਦੇ ਵਿਕਾਸ 'ਚ ਸਹਿਯੋਗ ਕਰਨ ਦੀ ਅਪੀਲ ਕੀਤੀ। ਨਵੇਂ ਸਾਲ ਦੀ ਸ਼ੁਭਕਾਮਨਾਵਾਂ ਦਿੰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, "ਅਸੀਂ ਇਕ ਹੋਰ ਚੁਣੌਤੀਪੂਰਨ ਸਾਲ ਵਿਚ ਦਾਖਲ ਹੋ ਗਏ ਹਾਂ, ਜਿਸ ਵਿਚ ਯੁੱਧ, ਸੰਘਰਸ਼, ਅੱਤਵਾਦ ਅਤੇ ਭੂ-ਰਾਜਨੀਤਿਕ ਤਣਾਅ ਵਰਗੀਆਂ ਚੁਣੌਤੀਆਂ ਸਾਹਮਣੇ ਹਨ। ਭੋਜਨ ਅਤੇ ਕੀਟਨਾਸ਼ਕਾਂ ਦੀਆਂ ਵਧਦੀਆਂ ਕੀਮਤਾਂ ਅਤੇ ਕੋਵਿਡ ਮਹਾਮਾਰੀ ਦੇ ਆਰਥਿਕ ਪ੍ਰਭਾਵ ਕਾਰਨ ਵਿਸ਼ਵ ਸੰਕਟ ਵਿਚੋਂ ਗੁਜ਼ਰ ਰਿਹਾ ਹੈ”।

ਇਹ ਵੀ ਪੜ੍ਹੋ: ਨੂਪੁਰ ਸ਼ਰਮਾ ਨੂੰ ਦਿੱਲੀ ਪੁਲਿਸ ਨੇ ਦਿੱਤਾ ਅਸਲਾ ਲਾਇਸੈਂਸ, ਪੈਗੰਬਰ ਮੁਹੰਮਦ 'ਤੇ ਟਿੱਪਣੀ ਮਗਰੋਂ ਮਿਲੀ ਸੀ ਧਮਕੀ

ਉਹਨਾਂ ਅੱਗੇ ਕਿਹਾ, “ਇਕ ਗਲੋਬਲ ਆਵਾਜ਼ ਦੇ ਰੂਪ ਵਿਚ ਅਸੀਂ ਭਵਿੱਖ ਵਿਚ ਅਹਿਮ ਭੂਮਿਕਾ ਨਿਭਾਉਣੀ ਹੈ। ਮਨੁੱਖਤਾ ਦਾ ਤਿੰਨ ਚੌਥਾਈ ਹਿੱਸਾ ਸਾਡੇ ਮੁਲਕਾਂ ਵਿਚ ਰਹਿੰਦਾ ਹੈ। ਸਾਨੂੰ ਵੀ ਦੁਨੀਆ ਦੀ ਬਿਹਤਰੀ ਲਈ ਬਰਾਬਰ ਦੀ ਆਵਾਜ਼ ਉਠਾਉਣੀ ਚਾਹੀਦੀ ਹੈ”। ਉਹਨਾਂ ਕਿਹਾ, “ਦੁਨੀਆਂ ਨੂੰ ਦਰਪੇਸ਼ ਬਹੁਤ ਸਾਰੀਆਂ ਗਲੋਬਲ ਚੁਣੌਤੀਆਂ ਗਲੋਬਲ ਸਾਊਥ ਕਾਰਨ ਪੈਦਾ ਨਹੀਂ ਹੋਈਆਂ ਹਨ ਪਰ ਉਹਨਾਂ ਦਾ ਅਸਰ ਇੱਥੇ ਵੀ ਹੈ। ਅਸੀਂ ਇਕੱਠੇ ਮਿਲ ਕੇ ਵਿਕਾਸ ਦਾ ਸਮਰਥਨ ਕਰਕੇ ਅਸਮਾਨਤਾ ਨੂੰ ਘਟਾ ਸਕਦੇ ਹਾਂ, ਮੌਕੇ ਵਧਾ ਸਕਦੇ ਹਾਂ, ਅਗਾਂਹਵਧੂ ਅਤੇ ਖੁਸ਼ਹਾਲ ਹੋ ਸਕਦੇ ਹਾਂ”।

ਇਹ ਵੀ ਪੜ੍ਹੋ: ਅੰਮ੍ਰਿਤਸਰ: ਵਿਰਾਸਤੀ ਮਾਰਗ 'ਤੇ ਡਿੱਗਿਆ ਸ਼ਰਧਾਲੂ ਦਾ ਮੋਬਾਈਲ, ਰੁਮਾਲ ਵੇਚਣ ਵਾਲੇ ਸਰਦਾਰ ਨੇ ਕੀਤਾ ਵਾਪਸ

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਪਿਛਲੇ ਇਕ ਦਹਾਕੇ ਵਿਚ ਅਸੀਂ ਵਿਦੇਸ਼ੀ ਸ਼ਾਸਨ ਦੇ ਖਿਲਾਫ ਮਿਲ ਕੇ ਲੜਾਈ ਲੜੀ ਹੈ। ਅਸੀਂ ਇਸ ਦਹਾਕੇ ਵਿਚ ਲੋਕਾਂ ਦੀ ਭਲਾਈ ਲਈ ਇਕ ਨਵੀਂ ਗਲੋਬਲ ਵਿਵਸਥਾ ਬਣਾਉਣ ਲਈ ਵੀ ਅਜਿਹਾ ਕਰ ਸਕਦੇ ਹਾਂ। ਜਿੱਥੋਂ ਤੱਕ ਭਾਰਤ ਦਾ ਸਵਾਲ ਹੈ, ਤੁਹਾਡੀ ਆਵਾਜ਼ ਭਾਰਤ ਦੀ ਆਵਾਜ਼ ਹੈ। ਤੁਹਾਡੀਆਂ ਤਰਜੀਹਾਂ ਭਾਰਤ ਦੀਆਂ ਤਰਜੀਹਾਂ ਹਨ। ਉਹਨਾਂ ਦੱਸਿਆ, “ਅਗਲੇ ਦੋ ਦਿਨਾਂ ਵਿਚ ਅੱਠ ਤਰਜੀਹੀ ਖੇਤਰਾਂ 'ਤੇ ਚਰਚਾ ਕੀਤੀ ਜਾਵੇਗੀ। ਮੈਨੂੰ ਯਕੀਨ ਹੈ ਕਿ ਗਲੋਬਲ ਸਾਊਥ ਨਵੇਂ ਅਤੇ ਰਚਨਾਤਮਕ ਵਿਚਾਰਾਂ 'ਤੇ ਮਿਲ ਕੇ ਕੰਮ ਕਰ ਸਕਦਾ ਹੈ।

ਇਹ ਵੀ ਪੜ੍ਹੋ: ਜੇਠ ਨੇ ਝਗੜੇ ਦੌਰਾਨ ਭਰਜਾਈ ਦਾ ਬੇਰਹਿਮੀ ਨਾਲ ਕੀਤਾ ਕਤਲ 

ਜ਼ਿਕਰਯੋਗ ਹੈ ਕਿ ਭਾਰਤ ਵਿਚ ਅੱਜ ਤੋਂ ਦੋ ਰੋਜ਼ਾ "ਵਾਇਸ ਆਫ ਗਲੋਬਲ ਸਾਊਥ ਸਮਿਟ" ਸ਼ੁਰੂ ਹੋ ਗਿਆ ਹੈ। ਇਸ ਦਾ ਆਯੋਜਨ 12 ਤੋਂ 13 ਜਨਵਰੀ ਤੱਕ ਕੀਤਾ ਜਾਵੇਗਾ। ਇਸ ਦਾ ਥੀਮ ''ਵੋਇਸ ਆਫ ਗਲੋਬਲ ਸਾਊਥ: ਹਿਊਮਨ-ਸੈਂਟਰਡ ਡਿਵੈਲਪਮੈਂਟ'' ਰੱਖਿਆ ਗਿਆ ਹੈ। ਇਸ ਤੋਂ ਪਹਿਲਾਂ ਇੰਨੇ ਵੱਡੇ ਪੱਧਰ 'ਤੇ ਗਲੋਬਲ ਸਾਊਥ ਦੇ ਦੇਸ਼ਾਂ ਦੀ ਕਾਨਫਰੰਸ ਨਹੀਂ ਹੋਈ ਹੈ। ਇਸ ਕਾਨਫਰੰਸ ਵਿਚ ਆਰਥਿਕ ਵਿਕਾਸ, ਵਾਤਾਵਰਣ, ਸਿਹਤ, ਸਿੱਖਿਆ ਅਤੇ ਵਪਾਰ ਦੇ ਖੇਤਰ ਵਿਚ ਸਹਿਯੋਗ ਵਧਾਉਣ ਬਾਰੇ ਵੀ ਚਰਚਾ ਹੋਵੇਗੀ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement