
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਭਰੋਸਾ ਦਵਾਇਆ ਹੈ ਕਿ ਭਾਰਤ ਦੁਨੀਆਂ ਦੀ ਤੇਜ਼ੀ ਨਾਲ ਵੱਧਦੀ ਅਰਥ-ਵਿਵਸਥਾ ਬਣਿਆ ਰਹੇਗਾ ਅਤੇ.....
ਗ੍ਰੇਟਰ ਨੋਇਡਾ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਭਰੋਸਾ ਦਵਾਇਆ ਹੈ ਕਿ ਭਾਰਤ ਦੁਨੀਆਂ ਦੀ ਤੇਜ਼ੀ ਨਾਲ ਵੱਧਦੀ ਅਰਥ-ਵਿਵਸਥਾ ਬਣਿਆ ਰਹੇਗਾ ਅਤੇ 2030 ਤਕ ਇਹ ਦੁਨੀਆਂ ਦੀ ਦੂਸਰੀ ਸਭ ਤੋਂ ਵੱਡੀ ਅਰਥ-ਵਿਵਸਥਾ ਬਣ ਸਕਦਾ ਹੈ। ਮੋਦੀ ਨੇ ਇਹ ਪੈਟ੍ਰੋਲਿਅਮ ਉਦਯੋਗ ਦੇ ਵਿਸ਼ਵੀ ਸੰਮੇਲਨ ਪੇਟ੍ਰੋਕੇਟ 2019 ਦੇ ਉਦਘਾਟਨ ਸੈਸ਼ਨ ਨੂੰ ਸੰਬੋਧਿਤ ਕਰਦੇ ਹੋਏ ਕਿਹਾ, ਆਈਐਮਐਫ਼ ਅਤੇ ਵਿਸ਼ਵ ਬੈਂਕ ਵਰਗੀ ਚੋਟੀ ਦੀਆਂ ਏਜੰਸੀਆਂ ਦਾ ਵੀ ਅਨੁਮਾਨ ਹੈ ਕਿ ਆਗਾਮੀ ਸਾਲਾਂ ਵਿਚ ਭਾਰਤੀ ਅਰਥਵਿਵਸਥਾ ਵਿਚ ਤੇਜ਼ੀ ਦਾ ਰੁੱਖ ਬਣਿਆ ਰਹੇਗਾ।
ਅਨਿਸ਼ਚਿਤਤਾ ਭਰੇ ਆਰਥਿਕ ਮਾਹੌਲ ਵਿਚ ਭਾਰਤ ਨੇ ਤੇਜ਼ੀ ਨਾਲ ਵਾਧਾ ਕਰਦੇ ਹੋਏ ਵਿਸ਼ਵੀ ਅਰਥਵਿਵਸਥਾ ਵਿਚ ਵਧੀਆਂ ਭੂਮਿਕਾ ਨਿਭਾ ਕੇ ਆਪਣੀ ਸਮਰੱਥਾ ਨੂੰ ਦਰਸਾ ਰਿਹਾ ਹੈ। ਮੋਦੀ ਨੇ ਕਿਹਾ ਕਿ ਵਰਤਮਾਨ ਵਿਚ ਭਾਰਤ ਦੁਨੀਆਂ ਦੀ ਵੱਡੀ ਅਰਥ-ਵਿਵਸਥਾ ਵਿਚਕਾਰ ਸਭ ਤੋਂ ਤੇਜ਼ੀ ਨਾਲ ਵਧ ਰਿਹਾ ਅਤੇਹਾਲ ਹੀ ਵਿਚ ਇਹ ਦੁਨੀਆਂ ਦੀ 6ਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣਿਆ ਹੈ। ਜਾਣਕਾਰੀ ਮੁਤਾਬਕ ਭਾਰਤ 2030 ਤਕ ਦੁਨੀਆਂ ਦੀ ਦੂਸਰੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਸਕਦਾ ਹੈ। (ਭਾਸ਼ਾ)