
ਸੰਸਦ ਭਵਨ 'ਚ ਦੋਨਾਂ ਸਦਨਾਂ 'ਚ ਅੱਜ ਕਈ ਮੁੱਦਿਆਂ 'ਤੇ ਚਰਚਾ ਹੋਈ ਪਰ ਸੰਸਦ ਦੇ ਬਾਹਰ ਵੀ ਮਾਹੌਲ ਕਾਫ਼ੀ ਗਰਮ ਰਿਹਾ। ਦੱਸ ਦਈਏ ਕਿ ਸੰਸਦ ਭਵਨ 'ਚ ਅੱਜ ਉਸ...
ਨਵੀਂ ਦਿੱਲੀ: ਸੰਸਦ ਭਵਨ 'ਚ ਦੋਨਾਂ ਸਦਨਾਂ 'ਚ ਅੱਜ ਕਈ ਮੁੱਦਿਆਂ 'ਤੇ ਚਰਚਾ ਹੋਈ ਪਰ ਸੰਸਦ ਦੇ ਬਾਹਰ ਵੀ ਮਾਹੌਲ ਕਾਫ਼ੀ ਗਰਮ ਰਿਹਾ। ਦੱਸ ਦਈਏ ਕਿ ਸੰਸਦ ਭਵਨ 'ਚ ਅੱਜ ਉਸ ਸਮੇਂ ਅਚਾਨਕ ਹੰਗਾਮਾਂ ਮੱਚ ਗਿਆ ਜਦੋਂ ਗੇਟ ਦੇ ਕੋਲ ਇਕ ਕਾਰ ਸੁਰੱਖਿਆ ਸਿਸਟਮ ਨਾਲ ਟਕਰਾ ਗਈ ਅਤੇ ਸੁਰੱਖਿਆ ਅਲਾਰਮ ਵੱਜ ਗਿਆ।
Parliament Gard
ਦਰਅਸਲ, ਮਣਿਪੁਰ ਦੇ ਸੰਸਦ ਥੋਕਚੋ ਮੇਨਿਆ ਦੀ ਕਾਰ ਸੁਰੱਖਿਆ ਗੇਟ 'ਤੇ ਰੋਕਣ ਸਮੇਂ ਨਹੀਂ ਰੁਕ ਸਕੀ। ਗੱਡੀ ਰੁੱਕਣ ਲਈ ਤੈਅ ਸਥਾਨ ਤੋਂ ਅੱਗੇ ਵੱਧ ਗਈ।
ਗੱਡੀ ਦਾ ਟਾਇਰ ਹੇਠਾਂ ਲੱਗੀ ਲੋਹੇ ਦੇ ਬੈਰਿਕੇਡ ਨਾਲ ਟਕਰਾਉਣ ਕਾਰਨ ਫੱਟ ਗਿਆ। ਇਸ ਤੋਂ ਬਾਅਦ ਬਹੁਤ ਸਾਰੇ ਸੁਰੱਖਿਆ ਕਰਮੀ ਹਰਕੱਤ 'ਚ ਆ ਗਏ ਅਤੇ ਪੋਜਿਸ਼ਨ ਲੈ ਲਈ।
ਗੱਡੀ ਦੇ ਸੁਰੱਖਿਆ ਸਿਸਟਮ ਨਾਲ ਟਕਰਾਉਂਦੇ ਹੀ ਅਚਾਨਕ ਸੁਰੱਖਿਆ ਸਾਇਰਨ ਵੱਜ ਗਿਆ। ਜਿਸ ਦੇ ਨਾਲ ਭੱਜਦੜ ਦਾ ਮਾਹੌਲ ਬਣ ਗਿਆ।