ਨਾਗੇਸ਼ਵਰ ਰਾਓ 'ਤੇ ਭੜਕਿਆ ਸੁਪ੍ਰੀਮ ਕੋਰਟ, ਦਿੱਤੀ ਕੋਨੇ 'ਚ ਬੈਠੇ ਰਹਿਣ ਦੀ ਸਜ਼ਾ,1 ਲੱਖ ਦਾ ਜ਼ੁਰਮਾਨਾ 
Published : Feb 12, 2019, 4:27 pm IST
Updated : Feb 12, 2019, 4:27 pm IST
SHARE ARTICLE
Supreme court punish Nageshwar Rao
Supreme court punish Nageshwar Rao

ਸੁਪਰੀਮ ਕੋਰਟ ਨੇ ਸਾਬਕਾ ਅੰਤਰਿਮ ਸੀ.ਬੀ.ਆਈ. ਦੇ ਡਾਇਰੈਕਟਰ ਐੱਮ.ਨਗੇਸ਼ਵਰ ਰਾਓ ਨੂੰ ਦੋਸ਼ੀ ਕਰਾਰ ਕਰਦੇ ਹੋਏ 1 ਲੱਖ ਰੁਪਏ ਜੁਰਮਾਨਾ ਕੀਤਾ ਹੈ ਅਤੇ ਨਾਲ...

ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਸਾਬਕਾ ਅੰਤਰਿਮ ਸੀ.ਬੀ.ਆਈ. ਦੇ ਡਾਇਰੈਕਟਰ ਐੱਮ.ਨਗੇਸ਼ਵਰ ਰਾਓ ਨੂੰ ਦੋਸ਼ੀ ਕਰਾਰ ਕਰਦੇ ਹੋਏ 1 ਲੱਖ ਰੁਪਏ ਜੁਰਮਾਨਾ ਕੀਤਾ ਹੈ ਅਤੇ ਨਾਲ ਹੀ ਕੋਰਟ ਨੇ ਨਾਗੇਸ਼ਵਰ ਰਾਓ ਨੂੰ ਸਜ਼ਾ ਦੇ ਤੌਰ 'ਤੇ ਕੋਰਟ 'ਚ ਕੋਨੇ 'ਚ ਜਾ ਕੇ ਬੈਠਣ ਨੂੰ ਕਿਹਾ। ਦੱਸ ਦਈਏ ਕਿ ਮੁਜੱਫਰਪੁਰ ਸ਼ੈਲਟਰ ਹੋਮ ਕੇਸ 'ਚ ਸੁਪ੍ਰੀਮ ਕੋਰਟ ਨੇ ਮਾਮਲੇ ਦੇ ਜਾਂਚ ਅਧਿਕਾਰੀ ਅਤੇ ਸੀਬੀਆਈ  ਦੇ ਸੰਯੁਕਤ ਨਿਦੇਸ਼ਕ ਅਰੁਣ ਕੁਮਾਰ ਦੇ ਤਬਾਦਲੇ 'ਤੇ ਰੋਕ ਲਗਾਈ ਸੀ ਪਰ ਸੁਪ੍ਰੀਮ ਕੋਰਟ ਦੀ ਰੋਕ ਦੇ ਬਾਵਜੂਦ ਨਾਗੇਸ਼ਵਰ ਰਾਓ ਨੇ ਸੀਬੀਆਈ ਦੇ ਮੱਧਵਰਤੀ ਨਿਦੇਸ਼ਕ ਰਹਿੰਦੇ ਹੋਏ ਅਰੁਣ ਕੁਮਾਰ ਦਾ ਤਬਾਦਲਾ ਕਰ ਦਿਤਾ ਸੀ।

Nageshwar RaoNageshwar Rao

ਜਿਨੂੰ ਕੋਰਟ ਨੇ ਅਪਣੇ ਆਦੇਸ਼ ਦੀ ਅਪਮਾਨ ਮੰਨਿਆ ਅਤੇ ਸਜ਼ਾ ਦੇ ਤੌਰ 'ਤੇ ਨਾਗੇਸ਼ਵਰ ਰਾਓ ਨੂੰ ਇਹ ਸਜ਼ਾ ਦਿਤੀ। ਸੁਪ੍ਰੀਮ ਕੋਰਟ ਨੇ ਨਾਗੇਸ਼ਵਰ ਰਾਓ ਦੇ ਨਾਲ-ਨਾਲ ਸੀਬੀਆਈ ਦੇ ਕਾਨੂੰਨੀ ਸਲਾਹਕਾਰ ਨੂੰ ਵੀ ਬਰਾਬਰ ਸਜ਼ਾ ਦਾ ਆਦੇਸ਼ ਦਿਤਾ। ਦੱਸ ਦਈਏ ਕਿ ਸੁਪ੍ਰੀਮ ਕੋਰਟ ਤੋਂ ਸਜ਼ਾ ਪਾਉਣ ਵਾਲੇ ਨਾਗੇਸ਼ਵਰ ਰਾਓ  ਪਹਿਲਾਂ ਸੀਬੀਆਈ ਅਧਿਕਾਰੀ ਹਨ।

Supreme court punish Nageshwar RaoSupreme court punish Nageshwar Rao

ਇਸ ਤੋਂ ਪਹਿਲਾਂ ਨਾਗੇਸ਼ਵਰ ਰਾਓ  ਨੇ ਕੋਰਟ ਦੇ ਅਪਮਾਨ ਦੇ ਇਸ ਮਾਮਲੇ 'ਚ ਕੋਰਟ 'ਚ ਬਾਸ਼ਰਤ ਮਾਫੀ ਮੰਗੀ ਸੀ ਪਰ ਕੋਰਟ ਨੇ ਮਾਫੀ ਨੂੰ ਪ੍ਰਵਾਨਗੀ ਨਾ ਦਿੰਦੇ ਹੋਏ ਨਾਗੇਸ਼ਵਰ ਰਾਓ  ਨੂੰ ਸਜ਼ਾ ਦਾ ਐਲਾਨ ਕਰ ਦਿਤਾ। ਸੁਪ੍ਰੀਮ ਕੋਰਟ 'ਚ ਨਾਗੇਸ਼ਵਰ ਰਾਓ  ਅਤੇ ਸੀਬੀਆਈ ਦੇ ਕਾਨੂੰਨੀ ਸਲਾਹਕਾਰ ਦਾ ਪੱਖ ਅਟਾਰਨੀ ਜਨਰਲ ਕੇ ਕੇ ਵੇਣੂਗੋਪਾਲ ਨੇ ਰੱਖਿਆ। ਅਟਾਰਨੀ ਜਨਰਲ ਨੇ ਕੋਰਟ 'ਚ ਦੱਸਿਆ ਕਿ ਇਸ ਮਾਮਲੇ 'ਚ ਨਾਗੇਸ਼ਵਰ ਰਾਓ ਦੀ ਗਲਤੀ ਨਹੀਂ ਹੈ, ਬਲਕਿ ਗਲਤੀ ਸੀਬੀਆਈ  ਦੇ ਜੂਨੀਅਰ ਵਕੀਲਾਂ ਦੀ ਹੈ,ਜਿਨ੍ਹਾਂ ਨੇ ਕੋਰਟ ਨੂੰ ਇਸ ਸਬੰਧ 'ਚ ਜਾਣਕਾਰੀ ਦੇਣ 'ਚ ਲਾਪਰਵਾਹੀ ਵਰਤੀ

M Nageshwar RaoM Nageshwar Rao

ਪਰ ਚੀਫ ਜਸਟਿਸ ਰੰਜਨ ਗੋਗੋਈ ਕੇ ਕੇ ਵੇਣੂਗੋਪਾਲ ਦੇ ਤਰਕਾਂ ਤੋਂ ਸੰਤੁਸ਼ਟ ਨਹੀਂ ਹੋਏ ਅਤੇ ਉਨ੍ਹਾਂ ਨੇ ਕੋਰਟ ਦੇ ਅਪਮਾਨ ਦੇ ਮਾਮਲੇ 'ਚ ਸੀਬੀਆਈ ਦੇ ਸਾਬਕਾ ਮੱਧਵਰਤੀ ਨਿਦੇਸ਼ਕ ਨਾਗੇਸ਼ਵਰ ਰਾਓ ਨੂੰ ਸਜ਼ਾ ਦਾ ਐਲਾਨ ਕਰ ਦਿਤਾ। ਇਸ ਦੇ ਨਾਲ ਹੀ ਕੋਰਟ ਨੇ ਮੁਜੱਫਰਪੁਰ ਸ਼ੈਲਟਰ ਹੋਮ ਕੇਸ ਦੀ ਜਾਂਚ ਅਧਿਕਾਰੀ ਰਹੇ ਏ ਕੇ ਸ਼ਰਮਾ ਦੇ ਵਾਪਸ ਮਾਮਲੇ ਦੀ ਜਾਂਚ ਸੌਂਪਣ ਤੋਂ ਇਨਕਾਰ ਕਰ ਦਿਤਾ ।      

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM
Advertisement