
ਕਾਂਗਰਸ ਦੀ ਮੁੱਖ ਸੈਕਟਰੀ ਪ੍ਰਿਅੰਕਾ ਗਾਂਧੀ ਅੱਜ ਆਜਮਗੜ ਦੀਆਂ ਉਨ੍ਹਾਂ ਔਰਤਾਂ...
ਨਵੀਂ ਦਿੱਲੀ: ਕਾਂਗਰਸ ਦੀ ਮੁੱਖ ਸੈਕਟਰੀ ਪ੍ਰਿਅੰਕਾ ਗਾਂਧੀ ਅੱਜ ਆਜਮਗੜ ਦੀਆਂ ਉਨ੍ਹਾਂ ਔਰਤਾਂ ਨੂੰ ਮਿਲਣ ਗਈ ਜਿਨ੍ਹਾਂ ਨੂੰ ਕੁੱਝ ਦਿਨ ਪਹਿਲਾਂ ਪੁਲਿਸ ਵੱਲੋਂ ਕੁਟਾਪਾ ਚਾੜਿਆ ਗਿਆ ਸੀ। ਔਰਤਾਂ CAA ਦੇ ਵਿਰੋਧ ‘ਚ ਪ੍ਰਦਰਸ਼ਨ ਕਰ ਰਹੀਆਂ ਸਨ। ਔਰਤਾਂ ਨੂੰ ਸਭ ਤੋਂ ਪਹਿਲਾਂ ਜ਼ਿਲ੍ਹਾ ਅਧਿਕਾਰੀ ਨੇ ਪ੍ਰਦਰਸ਼ਨ ਰੋਕਣ ਲਈ ਕਿਹਾ ਪਰ ਔਰਤਾਂ ਨਹੀਂ ਮੰਨੀਆਂ।
CAA
ਔਰਤਾਂ ਨੇ ਪ੍ਰਦਰਸ਼ਨ ਕਰਨ ਨੂੰ ਆਪਣਾ ਹੱਕ ਦੱਸਿਆ। ਜਦੋਂ ਔਰਤਾਂ ਨੇ ਅਪਣਾ ਪ੍ਰਦਰਸ਼ਨ ਜਾਰੀ ਰੱਖਿਆ ਤਾਂ ਦੇਰ ਰਾਤ ਜ਼ਿਲ੍ਹਾ ਅਧਿਕਾਰੀ ਨੇ ਆਦੇਸ਼ ਦੇ ਕੇ ਪਾਰਕ ‘ਚ ਪਾਣੀ ਭਰਵਾ ਦਿੱਤਾ ਅਤੇ ਔਰਤਾਂ ‘ਤੇ ਲਾਠੀਚਾਰਜ ਕਰਵਾਇਆ। ਔਰਤਾਂ ਦਾ ਇਲਜ਼ਾਮ ਇਹ ਵੀ ਹੈ ਕਿ ਪੁਲਿਸ ਨੇ ਪੱਥਰ ਅਤੇ ਅੱਥਰੂ ਗੈਸ ਨਾਲ ਵੀ ਉਨ੍ਹਾਂ ‘ਤੇ ਹਮਲਾ ਕੀਤਾ।