
ਬੀਤੇ ਵੀਰਵਾਰ ਸੀਪੀਆਈ ਦੇ ਨੇਤਾ ਕਨ੍ਹਈਆ ਕੁਮਾਰ ਅਤੇ ਕਾਂਗਰਸ ਵਿਧਾਇਕ ਸ਼ਕੀਲ ਅਹਿਮਦ ਖਾਨ ਦੁਆਰਾ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਯਾਤਰਾ ਨੂੰ ਕੱਢਣ ਦੇ ਲਈ ਮੁੱਖ ਮੰਤਰੀ...
ਪਟਨਾ : ਬੀਤੇ ਵੀਰਵਾਰ ਸੀਪੀਆਈ ਦੇ ਨੇਤਾ ਕਨ੍ਹਈਆ ਕੁਮਾਰ ਅਤੇ ਕਾਂਗਰਸ ਵਿਧਾਇਕ ਸ਼ਕੀਲ ਅਹਿਮਦ ਖਾਨ ਦੁਆਰਾ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਯਾਤਰਾ ਨੂੰ ਕੱਢਣ ਦੇ ਲਈ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਇਜਾਜ਼ਤ ਦੇ ਕੇ ਅਨੋਖਾ ਫ਼ੈਸਲਾ ਦਿੱਤਾ ਹੈ ਜਿਸ ਤੋਂ ਬਾਅਦ ਉਸ ਦੀ ਸਰਕਾਰ ਵਿਚ ਸਹਿਯੋਗੀ ਭਾਜਪਾ ਵੀ ਹੈਰਾਨ ਹੈ।
File Photo
ਬਿਹਾਰ ਦੀ ਰਾਜਨੀਤੀ ਵਿਚ ਵੀਰਵਾਰ ਨੂੰ ਜੋ ਹੋਇਆ ਉਹ ਸਰਕਾਰ ਅਤੇ ਰਾਜਨੀਤਿਕ ਗਲਿਆਰਿਆਂ ਵਿਚ ਕਾਫ਼ੀ ਮਹੱਤਵਪੂਰਨ ਹੈ। ਦਰਅਸਲ ਕਨ੍ਹਈਆ ਕੁਮਾਰ ਅਤੇ ਕਾਂਗਰਸ ਦੇ ਵਿਧਾਇਕ ਸ਼ਕੀਲ ਅਹਿਮਦ ਖਾਨ ਨੂੰ ਸੰਵਿਧਾਨ ਬਚਾਓ, ਨਾਗਰਿਕਤਾ ਬਚਾਓ ਯਾਤਰਾ ਕੱਢਣ ਦੇ ਲਈ ਪ੍ਰਸ਼ਾਸਨ ਨੇ ਇਕ ਦਿਨ ਪਹਿਲਾਂ ਹੀ ਆਗਿਆ ਦਿੱਤੀ ਸੀ ਪਰ ਬਾਅਦ ਵਿਚ ਪ੍ਰਸ਼ਾਸਨ ਨੇ ਆਪਣੇ ਹੀ ਫ਼ੈਸਲੇ ਨੂੰ ਪਲਟਦਿਆਂ ਸਾਰਿਆ ਨੂੰ ਇਹ ਹੁਕਮ ਦਿੱਤਾ ਕਿ ਜਿਸ ਥਾਂ ਤੋਂ ਯਾਤਰਾ ਸ਼ੁਰੂ ਹੋਣੀ ਹੈ ਉੱਥੋ ਹੀ ਜਿਲ੍ਹੇ ਤੋਂ ਬਾਹਰ ਚੱਲੇ ਜਾਣ।
File Photo
ਇਸ ਹੁਕਮ ਤੋਂ ਬਾਅਦ ਕਨ੍ਹਈਆ ਅਤੇ ਸ਼ਕੀਲ ਸਮੇਤ ਸਾਰੇ ਲੋਕ ਗਾਂਧੀ ਆਸ਼ਰਮ ਵਿਚ ਧਰਨੇ 'ਤੇ ਬੈਠ ਗਏ ਅਤੇ ਪ੍ਰਸ਼ਾਸਨ ਵਿਰੁੱਧ ਨਾਅਰੇਬਾਜੀ ਕਰਨ ਲੱਗੇ। ਉਨ੍ਹਾਂ ਦਾ ਇਲਜ਼ਾਮ ਸੀ ਕਿ ਸਥਾਨਕ ਸੰਸਦ ਮੈਂਬਰ ਅਤੇ ਬਿਹਾਰ ਭਾਜਪਾ ਦੇ ਪ੍ਰਧਾਨ ਸੰਜੇ ਜਾਯਸਵਾਲ ਦੇ ਇਸ਼ਾਰੇ 'ਤੇ ਇਹ ਸੱਭ ਹੋ ਰਿਹਾ ਹੈ ਪਰ ਜਦੋਂ ਇਸ ਪੂਰੇ ਮਾਮਲੇ ਦੀ ਜਾਣਕਾਰੀ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਮਿਲੀ ਤਾਂ ਉਨ੍ਹਾਂ ਨੇ ਅਧਿਕਾਰੀਆਂ ਨੂੰ ਜਮ ਕੇ ਡਾਟ ਲਗਾਈ ਅਤੇ ਸਾਫ਼-ਸਾਫ਼ ਕਿਹਾ ਕਿ ਵਿਰੋਧ ਅਤੇ ਅੰਦੋਲਨ ਕਰਨ ਦਾ ਅਧਿਕਾਰ ਸੱਭ ਨੂੰ ਹੈ। ਪ੍ਰਸ਼ਾਸਨ ਦਾ ਕੰਮ ਹੈ ਕਿ ਉਹ ਸੱਭ ਦੀ ਸੁਰੱਖਿਆ ਯਕੀਨੀ ਬਣਾਵੇ।
File Photo
ਮੁੱਖ ਮੰਤਰੀ ਦਾ ਹੁਕਮ ਸੁਣਦੇ ਹੀ ਜਿਲ੍ਹਾ ਪ੍ਰਸ਼ਾਸਨ ਅਧਿਕਾਰੀਆਂ ਦੇ ਸੁਰ ਬਦਲ ਗਏ ਅਤੇ ਉਨ੍ਹਾਂ ਨੇ ਸਭਾ ਅਤੇ ਯਾਤਰਾ ਕੱਢਣ ਦੀ ਆਗਿਆ ਦੇ ਦਿੱਤੀ। ਆਗਿਆ ਮਿਲਣ ਤੋਂ ਬਾਅਦ ਕਾਂਗਰਸ ਦੇ ਆਗੂ ਸ਼ਕੀਲ ਅਹਿਮਦ ਖਾਨ ਅਤੇ ਕਨ੍ਹਈਆ ਕੁਮਾਰ ਨੇ ਨਿਤਿਸ਼ ਕੁਮਾਰ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਭਾਜਪਾ ਦੀ ਵੱਡੀ ਸਾਜਿਸ਼ ਨਾਕਾਮ ਹੋ ਗਈ ਹੈ ਪਰ ਭਾਜਪਾ ਦੇ ਲੀਡਰਾਂ ਦਾ ਮੰਨਣਾ ਸੀ ਕਿ ਜੋ ਵੀ ਹੋਇਆ ਉਹ ਗਲ਼ਤ ਹੈ ਅਤੇ ਨਿਤੀਸ਼ ਕੁਮਾਰ ਦੇ ਫ਼ੈਸਲੇ ਤੋਂ ਉਹ ਹੈਰਾਨ ਨਜ਼ਰ ਆਏ।
File Photo
ਦੱਸ ਦਈਏ ਕਿ ਇਸ ਵੇਲੇ ਬਿਹਾਰ ਦੇ ਵਿਚ ਜੇਡੀਯੂ ਅਤੇ ਭਾਜਪਾ ਦੇ ਗੱਠਜੋੜ ਵਾਲੀ ਸਰਕਾਰ ਹੈ। ਭਾਜਪਾ ਕਨ੍ਹਈਆ ਕੁਮਾਰ ਦਾ ਜਮ ਕੇ ਵਿਰੋਧ ਕਰਦੀ ਹੈ ਅਤੇ ਉਨ੍ਹਾਂ ਨੂੰ ਟੁੱਕੜੇ-ਟੁੱਕੜੇ ਗੈਂਗ ਦੇ ਨਾਮ ਦਾ ਟੈਗ ਦਿੰਦੀ ਹੈ ਪਰ ਜੇਡੀਯੂ ਚੀਫ ਅਤੇ ਬਿਹਾਰ ਦੇ ਮੁੱਖ ਮੰਤਰੀ ਦਾ ਕਨ੍ਹਈਆ ਕੁਮਾਰ ਅਤੇ ਕਾਂਗਰਸ ਨੂੰ ਸੀਏਏ ਦੇ ਵਿਰੋਧ ਵਿਚ ਯਾਤਰਾ ਕੱਢਣ ਦੀ ਆਗਿਆ ਦੇਣਾ ਦਰਸਾਉਂਦਾ ਹੈ ਕਿ ਬਿਹਾਰ ਵਿਚ ਸਰਕਾਰ ਦੇ ਬੋਸ ਨਿਤੀਸ਼ ਕੁਮਾਰ ਹੀ ਹਨ।