
ਕਿਹਾ, ਕਿਸਾਨਾਂ ਦੇ ਸਾਰੇ ਮਸਲਿਆਂ ਦਾ ਹੱਲ ਹੋਣ ਬਾਦ ਹੀ ਸਮਾਪਤ ਹੋਵੇਗਾ ਅੰਦੋਲਨ
ਨਵੀਂ ਦਿੱਲੀ: ਖੇਤੀ ਕਾਨੂੰਨਾਂ ਦੀ ਵਾਪਸੀ ਨੂੰ ਲੈ ਕੇ ਚੱਲ ਰਿਹਾ ਕਿਸਾਨ ਅੰਦੋਲਨ ਨਵੀਆਂ ਬੁਲੰਦੀਆਂ ਛੁਹਣ ਲੱਗਾ ਹੈ। ਬੀਤੇ ਕੱਲ੍ਹ ਪੰਜਾਬ ਦੇ ਬਰਨਾਲਾ ਜਿਲ੍ਹੇ ਅੰਦਰ ਹੋਈ ਮਹਾਪੰਚਾਇਤ ਨੇ ਇਸ ਦੇ ਲੋਕ ਅੰਦੋਲਨ ਹੋਣ 'ਤੇ ਮੋਹਰ ਲਾ ਦਿੱਤੀ ਹੈ। ਪੰਜਾਬ ਦੇ ਕੋਨੇ ਕੋਨੇ ਤੋਂ ਲੋਕਾਂ ਦੀ ਸ਼ਮੂਲੀਅਤ ਨੇ ਕੇਂਦਰ ਸਰਕਾਰ ਖਿਲਾਫ ਸਮੂਹ ਲੋਕਾਈ ਅੰਦਰ ਪਾਈ ਜਾ ਰਹੀ ਨਰਾਜਗੀ ਦਾ ਪ੍ਰਗਟਾਵਾ ਕਰ ਦਿਤਾ ਹੈ।
Farmers Protest
ਇਸੇ ਦੌਰਾਨ ਕਿਸਾਨ ਆਗੂਆਂ ਨੇ ਵੀ ਸੰਘਰਸ਼ ਨੂੰ ਟੀਚਿਆਂ ਦੀ ਪ੍ਰਾਪਤੀ ਤਕ ਚਲਾਏਮਾਨ ਕਰਨ ਦੀ ਵਿਉਂਤਬੰਦੀ ਆਰੰਭ ਦਿਤੀ ਹੈ। ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਚੱਲ ਰਿਹਾ ਕਿਸਾਨ ਅਦੋਲਨ ਅਣਮਿੱਥੇ ਸਮੇਂ ਲਈ ਚੱਲਣ ਦੀ ਭਵਿੱਖਬਾਣੀ ਕੀਤੀ ਹੈ। ਰਾਕੇਸ਼ ਟਿਕੈਤ ਦੇ ਨਵੇਂ ਐਲਾਨ ਮੁਤਾਬਕ ਅੰਦੋਲਨ ਦੀ ਸਮਾਂ ਸੀਮਾਂ ਨੂੰ ਲੈ ਕੇ ਜਥੇਬੰਦੀਆਂ ਨੇ ਕੋਈ ਯੋਜਨਾ ਨਹੀਂ ਬਣਾਈ।
rakesh tikait
ਕਾਬਲੇਗੌਰ ਹੈ ਕਿ ਇਸ ਤੋਂ ਪਹਿਲਾਂ ਰਾਕੇਸ਼ ਟਿਕੈਤ ਨੇ ਸਰਕਾਰ ਨੂੰ 2 ਅਕਤੂਬਰ ਤਕ ਦਾ ਅਲਟੀਮੇਟਮ ਦਿੱਤਾ ਸੀ। ਉਨ੍ਹਾਂ ਕਿਹਾ ਕਿ ਪ੍ਰਦਰਸ਼ਨ ਸ਼ਾਇਦ ਅਕਤੂਬਰ ਤਕ ਚੱਲ ਸਕਦਾ ਹੈ। ਉਨ੍ਹਾਂ ਇਹ ਗੱਲ ਸੰਯੁਕਤ ਕਿਸਾਨ ਮੋਰਚਾ ਦੇ ਲੀਡਰ ਗੁਰਨਾਮ ਸਿੰਘ ਚੜੂਨੀ ਦੇ ਬਿਆਨ 'ਤੇ ਕਹੀ, 'ਜਿਸ 'ਚ ਉਨ੍ਹਾਂ ਕਿਹਾ ਸੀ ਕਿਸਾਨਾਂ ਦਾ ਪ੍ਰਦਰਸ਼ਨ ਅਕਤੂਬਰ ਤਕ ਚੱਲੇਗਾ।'
rakesh tikait
ਉਨ੍ਹਾਂ ਕਿਹਾ ਹਰ ਸਾਲ 2 ਅਕਤੂਬਰ ਨੂੰ ਗਾਜ਼ੀਪੁਰ ਬਾਰਡਰ 'ਤੇ ਕਿਸਾਨ ਪ੍ਰਦਰਸ਼ਨ ਕਰਨਗੇ। ਕਿਸਾਨਾਂ 'ਤੇ ਅੱਥਰੂ ਗੈਸ ਤੇ ਗੋਲੀਆਂ ਚਲਾਈਆਂ ਗਈਆਂ। ਅਸੀਂ ਹੁਣ ਹਰ ਸਾਲ ਗਾਜ਼ੀਪਰੁਰ ਬਾਰਡਰ 'ਤੇ ਸਮਾਗਮ ਕਰਵਾਇਆ ਕਰਾਂਗੇ।
Rakesh Tikait
ਦੂਜੇ ਪਾਸੇ ਰਾਕੇਸ਼ ਟਿਕੈਤ ਦੇ ਅੰਦੋਲਨ ਦੀ ਸਮਾਂ ਸੀਮਾ ਬਾਰੇ ਬਿਆਨ ਦੇਣ ਤੋਂ ਬਾਅਦ ਮੋਰਚੇ ਅੰਦਰ ਆਵਾਜ਼ਾਂ ਉਠਣ ਦੀਆਂ ਕਨਸੋਆ ਵੀ ਸਾਹਮਣੇ ਆਉਣ ਲੱਗੀਆਂ ਸਨ। ਰਾਕੇਸ਼ ਟਿਕੈਤ ਵਲੋਂ ਅੰਦੋਲਨ ਦੇ ਅਣਮਿਥੇ ਸਮੇਂ ਲਈ ਚੱਲਣ ਦੇ ਨਵੇਂ ਐਲਾਨ ਬਾਅਦ ਅਜਿਹੀਆਂ ਕਿਆਸ-ਅਰਾਈਆਂ ਨੂੰ ਵਿਰਾਮ ਲੱਗਣ ਦੇ ਨਾਲ ਨਾਲ ਅੰਦੋਲਨ ਲੰਮੇਰਾ ਚੱਲਣ ਸਬੰਧੀ ਰੂਪ-ਰੇਖਾ ਉਲੀਕਣ ਨੂੰ ਵੀ ਬਲ ਮਿਲੇਗਾ।