
ਹਿਮਾਚਲ ਦੇ ਇਸ ਸ਼ਕਸ ਦੇ ਮੂੰਹੋਂ ਪੰਜਾਬ ਬਾਰੇ ਕਹੀਆਂ ਇਹ ਬੇਬਾਕ ਗੱਲਾਂ...
ਨਵੀਂ ਦਿੱਲੀ (ਅਰਪਨ ਕੌਰ): ਹਾਲ ਹੀ ‘ਚ ਬਜਟ ਸੈਸ਼ਨ ਦੌਰਾਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਨਵੇਂ ਸ਼ਬਦ ਨੂੰ ਜਨਮ ਦਿੱਤਾ, ਸਦਨ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਭਾਸ਼ਣ ਦੌਰਾਨ ਕਿਸਾਨ ਅੰਦੋਲਨ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਅੰਦੋਲਨ ਜੀਵੀ ਅਤੇ ਪ੍ਰਜੀਵੀ ਕਿਹਾ ਸੀ। PM ਦਾ ਕਹਿਣਾ ਇਹ ਸੀ ਕਿ ਅੰਦੋਲਨ ਦੇ ਵਿਚ ਬਹੁਤ ਸਾਰੇ ਲੋਕ ਸਿਰਫ਼ ਅੰਦਲਨ ਕਰਕੇ ਹੀ ਜੀਅ ਰਹੇ ਹਨ ਅਤੇ ਇਹ ਅੰਦੋਲਨ ਤੋਂ ਬਿਨ੍ਹਾਂ ਨਹੀਂ ਜੀਅ ਸਕਦੇ ਅਤੇ ਉਹ ਵੀ ਇਸ ਅੰਦੋਲਨ ਵਿਚ ਸ਼ਾਮਲ ਹੋਏ ਹਨ।
ਜਿਸਨੂੰ ਲੈ ਕੇ ਅੰਦੋਲਨਕਾਰੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਉਹ ਮੋਦੀ ਦੇ ਸ਼ਬਦਾਂ ਨੂੰ ਲੈ ਕੇ ਆਪਣਾ ਅਪਮਾਨ ਵੀ ਮੰਨ ਰਹੇ ਹਨ। ਇਸ ਦੌਰਾਨ ਸਪੋਕਸਮੈਨ ਦੀ ਸੀਨੀਅਰ ਪੱਤਰਕਾਰ ਅਰਪਨ ਕੌਰ ਨਾਲ ਸੋਸ਼ਲ ਵਰਕਰ ਜਗਦੀਸ਼ ਠਾਕੁਰ ਨੇ ਬੇਬਾਕ ਗੱਲਾਂ ਕੀਤੀਆਂ ਅਤੇ ਕਿਹਾ ਕਿ ਮੈਂ ਵੀ ਕਿਸਾਨ ਅੰਦੋਲਨ ਵਿਚ ਅੰਦੋਲਨ ਜੀਵੀ ਬਣਕੇ ਲਗਾਤਾਰ ਡੇਢ ਮਹੀਨੇ ਤੋਂ ਕਿਸਾਨਾਂ ਦਾ ਸਾਥ ਦੇ ਰਿਹਾ ਹਾ।
Kissan Andolan
ਉਨ੍ਹਾਂ ਕਿਹਾ ਕਿ ਅੰਦੋਲਨ ਵਿਚ ਬੈਠੇ ਕਿਸਾਨਾਂ ਨੂੰ ਸਰਕਾਰ ਅਤੇ ਨੈਸ਼ਨਲ ਮੀਡੀਆ ਵੱਲੋਂ ਖਾਲਿਸਤਾਨੀ ਜਾਂ ਅਤਿਵਾਦੀ ਕਹਿ ਕੇ ਸਾਜਿਸ਼ ਦੇ ਤਹਿਤ ਬਦਨਾਮ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਦੀ ਸ਼ੁਰੂਆਤ ਪੰਜਾਬ ਵੱਲੋਂ ਕੀਤੀ ਗਈ ਤੇ ਉਸਤੋਂ ਬਾਅਦ ਪੰਜਾਬ ਦਾ ਛੋਟਾ ਭਰਾ ਹਰਿਆਣਾ ਵੀ ਨਾਲ ਖੜ੍ਹਾ ਹੋ ਗਿਆ ਬਾਅਦ ਵਿਚ ਪੂਰਾ ਦੇਸ਼ ਜਾਗ ਗਿਆ ਜਿਸਨੂੰ ਲੈ ਕੇ ਇੱਕ ਵੱਡਾ ਸੰਯੁਕਤ ਕਿਸਾਨ ਮੋਰਚਾ ਬਣ ਗਿਆ।
Red fort
ਠਾਕੁਰ ਨੇ ਕਿਹਾ ਕਿ ਭਾਜਪਾ ਸਰਕਾਰ ਦੌਰਾਨ ਜਿੰਨੇ ਵੀ ਅੰਦੋਲਨ ਹੋਏ ਚਾਹੇ ਸੀ.ਏ ਦਾ ਅੰਦੋਲਨ ਹੋਵੇ, ਚਾਹੇ ਹਰਿਆਣਾ ਵਿਚ ਜਾਟਾਂ ਦਾ ਅੰਦੋਲਨ ਸੀ, ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਸੀ.ਏ ਅੰਦੋਲਨ ਨੂੰ ਲੈ ਕੇ ਸਰਕਾਰ ਨੇ ਦੰਗਾ ਭੜਕਾ ਕੇ ਅਣਗਿਣਤ ਲੋਕਾਂ ਨੂੰ ਮਰਵਾਇਆ, ਜਾਟਾਂ ਦੇ ਅੰਦੋਲਨ ਨੂੰ ਖਤਮ ਕਰਵਾਇਆ ਗਿਆ ਜਿਸ ਕਈਂ ਲੋਕ ਮਰ ਗਏ ਸਨ, ਇਨ੍ਹਾਂ ਘਟਨਾਵਾਂ ਨੂੰ ਲੈ ਕੇ ਲੋਕਾਂ ਦੇ ਮਨਾਂ ‘ਚ ਡਰ ਦਾ ਮਾਹੌਲ ਸੀ।
Caa
ਪਰ ਪੰਜਾਬ-ਹਰਿਆਣਾ ਦੇ ਲੋਕਾਂ ਨੇ ਜੋ ਹਿੰਮਤ ਕੀਤੀ ਉਸ ਨਾਲ ਪੂਰਾ ਦੇਸ਼ ਖੜ੍ਹਾ ਹੋ ਗਿਆ ਹੈ, ਜਿਸ ਵਿਚ ਦੇਸ਼ ਦੇ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਦੇ ਲੋਕ ਇੱਥੇ ਹਨ, ਪੱਛਮੀ ਬੰਗਾਲ, ਕੇਰਲਾ, ਤਾਮਿਲਨਾਡੂ, ਝਾਰਖੰਡ, ਯੂਪੀ, ਰਾਜਸਥਾਨ, ਉਤਰਾਖੰਡ ਹੋਰ ਵੀ ਕਈਂ ਰਾਜਾਂ ਦੇ ਲੋਕ ਇੱਥੇ ਪਹੁੰਚੇ ਹੋਏ ਹਨ। ਠਾਕੁਰ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ 26 ਜਨਵਰੀ ਦੀ ਹਿੰਸਾ ਨੂੰ ਲੈ ਕੇ ਇੱਕ ਵੱਡੀ ਸਾਜਿਸ਼ ਰਚੀ ਗਈ ਸੀ ਕਿ ਅੰਦੋਲਨ ਕਿਵੇਂ-ਨਾ-ਕਿਵੇਂ ਖਰਾਬ ਕੀਤਾ ਜਾਵੇ।
Bjp Leadership
ਉਨ੍ਹਾਂ ਕਿਹਾ ਕਿ 26 ਜਨਵਰੀ ਦੀ ਘਟਨਾ ਤੋਂ ਬਾਅਦ ਨੈਸ਼ਨਲ ਮੀਡੀਆ ਅਤੇ ਸਰਕਾਰ ਵੱਲੋਂ ਕਿਸਾਨਾਂ ਨੂੰ ਖਾਲਿਸਤਾਨੀ, ਪਾਕਿਸਤਾਨੀ, ਅਤਿਵਾਦੀ ਆਦਿ ਬੋਲਿਆ ਗਿਆ ਸੀ ਪਰ ਉਸਤੋਂ ਦੇਸ਼ ਦੇ ਕਿਸਾਨਾਂ ਵੱਲੋਂ ਦਿੱਲੀ ਦੀਆਂ ਬਰੂਹਾਂ ਉਤੇ ਵੱਧ ਤੋਂ ਵੱਧ ਪਹੁੰਚਣਾ ਸ਼ੁਰੂ ਹੋ ਗਿਆ ਅਤੇ ਕਿਸਾਨ ਅੰਦੋਲਨ ਹੋਰ ਵੀ ਜ਼ਿਆਦਾ ਮਜ਼ਬੂਤ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਅਜਿਹਾ ਮਾਹੌਲ ਪੈਦਾ ਕੀਤਾ ਗਿਆ ਸੀ ਕਿ ਦੇਸ਼ ਦੇ ਸਿੱਖ ਅਤੇ ਹਿੰਦੂ ਆਪਸ ਵਿਚ ਲੜਨ, ਜਿਸਤੋਂ ਬਾਅਦ ਅੰਦੋਲਨ ਆਪਣੇ-ਆਪ ਖਤਮ ਹੋ ਜਾਵੇਗਾ।