ਐਂਬੂਲੈਂਸ ਨਾ ਮਿਲਣ 'ਤੇ ਪਤਨੀ ਤੇ ਬੱਚਾ ਬਿਮਾਰ ਪਿਤਾ ਨੂੰ ਠੇਲੇ 'ਤੇ ਲੈ ਕੇ ਗਏ ਹਸਪਤਾਲ

By : GAGANDEEP

Published : Feb 12, 2023, 4:00 pm IST
Updated : Feb 12, 2023, 4:00 pm IST
SHARE ARTICLE
photo
photo

ਘਟਨਾ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸਿੰਗਰੌਲੀ ਜ਼ਿਲ੍ਹਾ ਪ੍ਰਸ਼ਾਸਨ ਨੇ ਮਾਮਲੇ ਦਾ ਲਿਆ ਨੋਟਿਸ

 

ਭੋਪਾਲ— 6 ਸਾਲ ਦਾ ਬੱਚਾ ਆਪਣੇ ਬੀਮਾਰ ਪਿਤਾ ਨੂੰ ਠੇਲੇ 'ਤੇ ਲੈ ਕੇ ਇਲਾਜ ਲਈ ਸਰਕਾਰੀ ਹਸਪਤਾਲ ਪਹੁੰਚਿਆ। ਮਾਮਲਾ ਸ਼ਨੀਵਾਰ ਨੂੰ ਉਸ ਸਮੇਂ ਸਾਹਮਣੇ ਆਇਆ ਜਦੋਂ ਕੁਝ ਲੋਕਾਂ ਨੇ ਲੜਕੇ ਨੂੰ ਆਪਣੀ ਮਾਂ ਦੇ ਨਾਲ ਠੇਲੇ ਨੂੰ ਧੱਕਾ ਦਿੰਦੇ ਦੇਖਿਆ ਅਤੇ ਘਟਨਾ ਦੀ ਵੀਡੀਓ ਵਾਇਰਲ ਹੋ ਗਈ। ਇਹ ਘਟਨਾ ਸਿੰਗਰੌਲੀ ਜ਼ਿਲ੍ਹੇ ਦੇ ਬਲਿਆਰੀ ਕਸਬੇ ਦੀ ਹੈ। ਪੀੜਤ ਪਰਿਵਾਰ ਕਰੀਬ ਇਕ ਘੰਟੇ ਤੱਕ ਐਂਬੂਲੈਂਸ ਦਾ ਇੰਤਜ਼ਾਰ ਕਰਦਾ ਰਿਹਾ, ਪਰ ਐਂਬੂਲੈਂਸ ਦੇ ਆਉਣ 'ਚ ਦੇਰੀ ਹੋਣ ਕਾਰਨ ਬੱਚੇ ਨੂੰ ਆਪਣੇ ਪਿਤਾ ਨੂੰ ਠੇਲੇ 'ਤੇ ਹਸਪਤਾਲ ਲੈ ਕੇ ਜਾਣਾ ਪਿਆ।

ਇਹ ਵੀ ਪੜ੍ਹੋ: ਰਾਜਸਥਾਨ 'ਚ ਵੱਡੀ ਲੁੱਟ, ਦੁਕਾਨ 'ਚੋਂ ਕਰੀਬ ਇਕ ਕਰੋੜ ਦੇ ਗਹਿਣੇ ਲੁੱਟ ਕੇ ਫਰਾਰ ਹੋਏ ਬਦਮਾਸ਼

ਵਾਇਰਲ ਵੀਡੀਓ ਵਿੱਚ ਟੀ-ਸ਼ਰਟ ਅਤੇ ਨੀਲੇ ਰੰਗ ਦੀ ਪੈਂਟ ਪਹਿਨੇ ਇੱਕ ਲੜਕਾ ਠੇਲੇ ਨੂੰ ਧੱਕਾ ਦੇਣ ਦੀ ਕੋਸ਼ਿਸ਼ ਕਰਦਾ ਨਜ਼ਰ ਆ ਰਿਹਾ ਹੈ। ਉਸ ਨੇ ਤਿੰਨ ਕਿਲੋਮੀਟਰ ਤੱਕ ਠੇਲਾ ਚਲਾਇਆ। ਉਸਦੀ ਮਾਂ ਵੀ ਠੇਲੇ ਨੂੰ ਧੱਕਾ ਦੇ ਰਹੀ ਸੀ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਉਣ ਤੋਂ ਬਾਅਦ ਸਿੰਗਰੌਲੀ ਜ਼ਿਲ੍ਹਾ ਪ੍ਰਸ਼ਾਸਨ ਨੇ ਮਾਮਲੇ ਦਾ ਨੋਟਿਸ ਲੈਂਦਿਆਂ ਸ਼ਨੀਵਾਰ ਸ਼ਾਮ ਨੂੰ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ। 

ਇਹ ਵੀ ਪੜ੍ਹੋ: ਭਰਾਵਾਂ ਦਾ ਅਟੁੱਟ ਪਿਆਰ, ਛੋਟੇ ਭਰਾ ਦੀ ਮੌਤ ਦਾ ਗਮ ਨਾ ਸਹਾਰਦੇ ਹੋਏ ਵੱਡੇ ਭਰਾ ਨੇ ਵੀ ਤੋੜਿਆ ਦਮ 

ਸਿੰਗਰੌਲੀ ਦੇ ਵਧੀਕ ਕੁਲੈਕਟਰ ਡੀ.ਪੀ. ਬਰਮਨ ਨੇ ਪ੍ਰੈੱਸ ਨੂੰ ਦੱਸਿਆ, “ਪਤਾ ਲੱਗਾ ਹੈ ਕਿ ਐਂਬੂਲੈਂਸ ਨਾ ਮਿਲਣ ਕਾਰਨ ਪਤਨੀ ਅਤੇ ਮਾਸੂਮ ਪੁੱਤ ਨੂੰ ਠੇਲੇ 'ਤੇ ਹਸਪਤਾਲ ਲਿਜਾਣਾ ਪਿਆ। ਮੁੱਖ ਮੈਡੀਕਲ ਅਫਸਰ ਅਤੇ ਸਿਵਲ ਸਰਜਨ ਨੂੰ ਐਂਬੂਲੈਂਸਾਂ ਦੀ ਅਣਹੋਂਦ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਨਿਰਦੇਸ਼ ਦਿੱਤੇ ਗਏ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Gurughar 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਲਾਸ਼ੀ ਲੈਣ ਵਾਲੀ ਸ਼ਰਮਨਾਕ ਘਟਨਾ 'ਤੇ ਭੜਕੀ ਸਿੱਖ ਸੰਗਤ

08 May 2024 12:15 PM

'ਗੁਰੂਆਂ ਦੀ ਧਰਤੀ ਪੰਜਾਬ 'ਚ 10 ਹਜ਼ਾਰ ਤੋਂ ਵੱਧ ਡੇਰੇ, ਲੀਡਰ ਲੈਣ ਜਾਂਦੇ ਅਸ਼ੀਰਵਾਦ'

08 May 2024 12:10 PM

ਆਹ ਮਾਰਤਾ ਗੱਭਰੂ ਜਵਾਨ, Gym ਲਾਉਂਦਾ ਸੀ ਹੱਟਾ ਕੱਟਾ ਬਾਉਂਸਰ, ਦੇਖੋ ਸ਼ਰੇਆਮ ਗੋਲੀਆਂ ਨਾਲ ਭੁੰਨ 'ਤਾ

08 May 2024 11:47 AM

Ludhiana ਭੇਜ ਕੇ Raja Warring ਨਾਲ ਕੌਣ ਕਰ ਰਿਹਾ ਸਾਜਿਸ਼? Warring ਤੇ Ravneet Bittu ਦੀ ਜੱਫੀ ਚਰਚਾ 'ਚ ਕਿਉਂ?

08 May 2024 11:34 AM

Big Breaking : ਚੋਣ ਅਖਾੜੇ 'ਚ ਉਤਰ ਸਕਦੇ ਸੁਨੀਲ ਜਾਖੜ!, MP ਬਣਨ ਦੀ ਜ਼ਿੱਦ 'ਚ ਠੱਗਿਆ ਗਿਆ ਧਾਕੜ ਅਫ਼ਸਰ!

08 May 2024 10:34 AM
Advertisement