Shrestha Thakur News: ‘ਲੇਡੀ ਸਿੰਘਮ’ ਵਜੋਂ ਮਸ਼ਹੂਰ DSP ਸ਼੍ਰੇਸ਼ਠਾ ਠਾਕੁਰ ਨਾਲ ਠੱਗੀ, ਪਤੀ ਵਿਰੁਧ ਮਾਮਲਾ ਦਰਜ
Published : Feb 12, 2024, 12:09 pm IST
Updated : Feb 12, 2024, 12:09 pm IST
SHARE ARTICLE
DSP Shrestha Thakur marries man posing as IRS officer, divorces him after being duped
DSP Shrestha Thakur marries man posing as IRS officer, divorces him after being duped

ਫ਼ਰਜ਼ੀ IRS ਅਫ਼ਸਰ ਬਣ ਕਰਵਾਇਆ ਵਿਆਹ; ਮੈਟਰੀਮੋਨੀਅਲ ਸਾਈਟ ਰਾਹੀਂ ਹੋਇਆ ਸੀ ਰਿਸ਼ਤਾ

Shrestha Thakur News: ਉੱਤਰ ਪ੍ਰਦੇਸ਼ ਦੇ ਸ਼ਾਮਲੀ ਵਿਚ ਤਾਇਨਾਤ ਡਿਪਟੀ ਐਸ.ਪੀ. ਸ਼੍ਰੇਸ਼ਠਾ ਠਾਕੁਰ ਮੈਟਰੀਮੋਨੀਅਲ ਸਾਈਟ ਰਾਹੀਂ ਵਿਆਹ ਕਰਵਾ ਕੇ ਧੋਖਾਧੜੀ ਦਾ ਸ਼ਿਕਾਰ ਹੋ ਗਈ ਹੈ। 2008 ਬੈਚ ਦੀ ਪੀ.ਪੀ.ਐਸ. ਅਧਿਕਾਰੀ ਸ਼੍ਰੇਸ਼ਠਾ ਠਾਕੁਰ ਨੇ ਗਾਜ਼ੀਆਬਾਦ ਦੇ ਕੌਸ਼ਾਂਬੀ ਥਾਣੇ ਵਿਚ ਅਪਣੇ ਸਾਬਕਾ ਪਤੀ ਰੋਹਿਤ ਰਾਜ ਖ਼ਿਲਾਫ਼ ਕੇਸ ਦਰਜ ਕਰਵਾਇਆ ਹੈ। ਸ਼੍ਰੇਸ਼ਠ ਨੇ ਅਪਣੀ ਸ਼ਿਕਾਇਤ ਵਿਚ ਕਿਹਾ ਹੈ ਕਿ ਰੋਹਿਤ ਰਾਜ ਨੇ ਅਪਣੇ ਆਪ ਨੂੰ ਆਈ.ਆਰ.ਐਸ. ਅਧਿਕਾਰੀ ਦਸਿਆ ਸੀ।

ਉਸ ਨੇ ਰਾਂਚੀ ਵਿਚ ਡਿਪਟੀ ਕਮਿਸ਼ਨਰ ਵਜੋਂ ਅਪਣੀ ਤਾਇਨਾਤੀ ਦਾ ਦਾਅਵਾ ਵੀ ਕੀਤਾ ਸੀ। 2018 ਵਿਚ ਉਸ ਦਾ ਰੋਹਿਤ ਰਾਜ ਨਾਲ ਵਿਆਹ ਹੋਇਆ ਅਤੇ ਵਿਆਹ ਤੋਂ ਬਾਅਦ ਜਦੋਂ ਉਸ ਨੂੰ ਪਤੀ ਬਾਰੇ ਸੱਚਾਈ ਦਾ ਪਤਾ ਲੱਗਿਆ ਤਾਂ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਦੋ ਸਾਲ ਬਾਅਦ ਉਸ ਨੇ ਰੋਹਿਤ ਰਾਜ ਤੋਂ ਤਲਾਕ ਲੈ ਲਿਆ ਪਰ ਰੋਹਿਤ ਨੇ ਸ੍ਰੇਸ਼ਠਾ ਠਾਕੁਰ ਦੇ ਨਾਂਅ 'ਤੇ ਲੋਕਾਂ ਨਾਲ ਠੱਗੀ ਕਰਨ ਲੱਗਿਆ। ਫਿਲਹਾਲ ਉਹ ਗਾਜ਼ੀਆਬਾਦ 'ਚ ਰਹਿ ਰਿਹਾ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਇਸ ਧੋਖਾਧੜੀ ਸਬੰਧੀ ਸ਼੍ਰੇਸ਼ਠਾ ਠਾਕੁਰ ਕੋਲ ਸ਼ਿਕਾਇਤਾਂ ਆਉਣੀਆਂ ਸ਼ੁਰੂ ਹੋ ਗਈਆਂ। ਇਸ ਮਗਰੋਂ ਸ਼੍ਰੇਸ਼ਠਾ ਨੇ ਅਪਣੇ ਸਾਬਕਾ ਪਤੀ ਵਿਰੁਧ ਕੇਸ ਦਰਜ ਕਰਵਾਇਆ ਹੈ। ਦਸਿਆ ਜਾ ਰਿਹਾ ਹੈ ਕਿ ਮੁਲਜ਼ਮ ਨੇ ਸ੍ਰੇਸ਼ਠਾ ਠਾਕੁਰ ਨਾਲ ਵੀ ਲੱਖਾਂ ਰੁਪਏ ਦੀ ਠੱਗੀ ਮਾਰੀ ਹੈ। ਵਿਆਹ ਤੋਂ ਪਹਿਲਾਂ ਸ਼੍ਰੇਸ਼ਠਾ ਦੇ ਪਰਵਾਰ ਵਾਲਿਆਂ ਨੇ ਰੋਹਿਤ ਰਾਜ ਬਾਰੇ ਜਾਣਕਾਰੀ ਹਾਸਲ ਕੀਤੀ ਸੀ। ਉਸ ਸਮੇਂ ਇਸੇ ਨਾਂਅ ਦਾ ਇਕ ਆਈ.ਆਰ.ਐਸ. ਅਧਿਕਾਰੀ ਰਾਂਚੀ ਵਿਚ ਡਿਪਟੀ ਕਮਿਸ਼ਨਰ ਵਜੋਂ ਤਾਇਨਾਤ ਸੀ।

ਸ਼੍ਰੇਸ਼ਠਾ ਠਾਕੁਰ ਨੇ ਅਪਣੇ ਸਾਬਕਾ ਪਤੀ ਰੋਹਿਤ ਰਾਜ ਸਿੰਘ, ਸਹੁਰਾ ਵਕੀਲ ਸ਼ਰਨ ਸਿੰਘ ਅਤੇ ਰੋਹਿਤ ਦੇ ਭਰਾ ਸੰਜੀਤ ਸਿੰਘ ਵਿਰੁਧ ਮਾਮਲਾ ਦਰਜ ਕਰਵਾਇਆ ਹੈ। ਐਫਆਈਆਰ ਵਿਚ ਦਸਿਆ ਗਿਆ ਹੈ ਕਿ ਵਿਆਹ ਤੋਂ ਤੁਰੰਤ ਬਾਅਦ ਸ਼੍ਰੇਸ਼ਠਾ ਨੂੰ ਧੋਖੇ ਦਾ ਪਤਾ ਲੱਗਿਆ ਪਰ ਰਿਸ਼ਤਾ ਬਚਾਉਣ ਲਈ ਉਹ ਚੁੱਪ ਰਹੀ। ਲਖਨਊ 'ਚ ਪਲਾਟ ਖਰੀਦਣ ਲਈ ਰੋਹਤ ਨੇ ਧੋਖੇ ਨਾਲ ਉਸ ਦੇ ਬੈਂਕ ਖਾਤੇ 'ਚੋਂ 15 ਲੱਖ ਰੁਪਏ ਕਢਵਾ ਲਏ, ਇਸ ਤੋਂ ਬਾਅਦ ਉਸ ਨੇ ਤਲਾਕ ਲੈ ਲਿਆ। ਇਸ ਤੋਂ ਬਾਅਦ ਵੀ ਰੋਹਤ ਨੇ ਸ਼੍ਰੇਸ਼ਠਾ ਦੇ ਨਾਂ 'ਤੇ ਲੋਕਾਂ ਨਾਲ ਠੱਗੀ ਮਾਰੀ। ਰੋਹਿਤ ਮੂਲ ਰੂਪ ਤੋਂ ਬਿਹਾਰ ਦੇ ਨਵਾਦਾ ਜ਼ਿਲ੍ਹੇ ਦਾ ਰਹਿਣ ਵਾਲਾ ਹੈ।
ਕੌਣ ਹੈ ਸ਼ੇਸ਼ਠਾ ਠਾਕੁਰ

ਕਾਨਪੁਰ ਦੀ ਰਹਿਣ ਵਾਲੀ ਸ਼੍ਰੇਸ਼ਠਾ ਠਾਕੁਰ ਨੂੰ ਉੱਤਰ ਪ੍ਰਦੇਸ਼ ਦੀ ‘ਲੇਡੀ ਸਿੰਘਮ’ ਵੀ ਕਿਹਾ ਜਾਂਦਾ ਹੈ। ਉਹ ਸਾਲ 2012 ਵਿਚ ਯੂਪੀ ਪੀਸੀਐਸ ਦੀ ਪ੍ਰੀਖਿਆ ਪਾਸ ਕਰਨ ਮਗਰੋਂ ਡੀ.ਐਸ.ਪੀ. ਬਣੀ ਸੀ। 2017 ਵਿਚ, ਸ੍ਰੇਸ਼ਠਾ  ਠਾਕੁਰ ਉਸ ਸਮੇਂ ਚਰਚਾ ਵਿਚ ਆਈ ਜਦੋਂ ਉਹ ਬੁਲੰਦਸ਼ਹਿਰ ਵਿਚ ਡੀ.ਐਸ.ਪੀ. ਵਜੋਂ ਤਾਇਨਾਤ ਸੀ। ਇਸ ਦੌਰਾਨ ਉਨ੍ਹਾਂ ਨੇ ਟ੍ਰੈਫਿਕ ਨਿਯਮ ਤੋੜਨ ਦੇ ਦੋਸ਼ 'ਚ ਭਾਜਪਾ ਦੇ ਜ਼ਿਲ੍ਹਾ ਪੰਚਾਇਤ ਮੈਂਬਰ ਦੇ ਪਤੀ ਪ੍ਰਮੋਦ ਲੋਧੀ ਦੇ ਖ਼ਿਲਾਫ਼ ਚਲਾਨ ਪੇਸ਼ ਕੀਤਾ ਸੀ। ਚਲਾਨ ਜਾਰੀ ਹੋਣ ਤੋਂ ਨਾਰਾਜ਼ ਪ੍ਰਮੋਦ ਲੋਧੀ ਦੀ ਪੁਲਿਸ ਨਾਲ ਤਕਰਾਰ ਹੋ ਗਈ। ਇਸ ਮਾਮਲੇ ਨੂੰ ਲੈ ਕੇ ਭਾਜਪਾ ਦੇ ਕੁੱਝ ਵਰਕਰਾਂ ਨੇ ਡੀ.ਐਸ.ਪੀ. ਸ਼੍ਰੇਸ਼ਠ ਠਾਕੁਰ ਨਾਲ ਬਦਸਲੂਕੀ ਕੀਤੀ ਸੀ। ਭਾਜਪਾ ਵਰਕਰਾਂ ਅਤੇ ਸ੍ਰੇਸ਼ਠ ਠਾਕੁਰ ਵਿਚਾਲੇ ਜ਼ਬਰਦਸਤ ਬਹਿਸ ਹੋਈ ਸੀ।

 (For more Punjabi news apart from DSP Shrestha Thakur marries man posing as IRS officer, divorces him after being duped, stay tuned to Rozana Spokesman)

Location: India, Uttar Pradesh

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement