Punjab News: ਟਰੈਵਲ ਏਜੰਸੀ ਮਾਮਲੇ ’ਚ ਭਗੌੜਾ ‘ਫਰਜ਼ੀ ਬਾਬਾ’ ਗ੍ਰਿਫ਼ਤਾਰ; ਵਿਦੇਸ਼ ਭੇਜਣ ਦੇ ਨਾਂਅ ’ਤੇ ਮਾਰੀ ਸੀ ਠੱਗੀ
Published : Feb 5, 2024, 7:44 pm IST
Updated : Feb 5, 2024, 7:44 pm IST
SHARE ARTICLE
Fugitive 'Fake Baba' arrested in travel agency case
Fugitive 'Fake Baba' arrested in travel agency case

2019 ਵਿਚ ਅਦਾਲਤ ਨੇ ਐਲਾਨਿਆ ਸੀ ਭਗੌੜਾ

Punjab News: ਜਲੰਧਰ ਦਿਹਾਤੀ ਪੁਲਿਸ ਨੇ ਟਰੈਵਲ ਏਜੰਸੀ ਦੇ ਇਕ ਮਾਮਲੇ ਵਿਚ ਭਗੌੜੇ ਇਕ ‘ਫਰਜ਼ੀ ਬਾਬੇ’ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਪਿਛਲੇ ਪੰਜ ਸਾਲਾਂ ਤੋਂ ਭਗੌੜਾ ਸੀ। ਬਾਬਾ ਬਿੰਦਰੀ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਗੁਰਾਇਆ ਥਾਣੇ ਦੇ ਐਸ.ਐਚ.ਓ. ਸੁਖਦੇਵ ਸਿੰਘ ਨੇ ਕੀਤੀ ਹੈ। ਉਨ੍ਹਾਂ ਦਸਿਆ ਕਿ ਜਲਦ ਹੀ ਬਾਬੇ ਨੂੰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ 'ਤੇ ਲਿਆ ਜਾਵੇਗਾ। ਮੁਲਜ਼ਮ ਨੂੰ ਐਤਵਾਰ ਦੇਰ ਰਾਤ ਗ੍ਰਿਫਤਾਰ ਕੀਤਾ ਗਿਆ। ਦੱਸ ਦੇਈਏ ਕਿ ਉਕਤ ਬਾਬਾ ਗੁਰਾਇਆ ਇਲਾਕੇ 'ਚ ਕਾਫੀ ਮਸ਼ਹੂਰ ਹੈ।

ਗੁਰਾਇਆ ਥਾਣੇ ਦੇ ਐਸ.ਐਚ.ਓ. ਸੁਖਦੇਵ ਸਿੰਘ ਨੇ ਦਸਿਆ ਕਿ ਮੁਲਜ਼ਮ ਨੇ ਵਿਅਕਤੀ ਨੂੰ ਵਿਦੇਸ਼ ਭੇਜਣ ਦੇ ਨਾਂਅ ’ਤੇ ਠੱਗੀ ਮਾਰੀ ਸੀ। ਸਾਲ 2019 ਵਿਚ ਅਦਾਲਤ ਨੇ ਉਸ ਨੂੰ ਭਗੌੜਾ ਕਰਾਰ ਦਿਤਾ ਸੀ। ਜਿਸ ਤੋਂ ਬਾਅਦ ਉਸ ਦੀ ਭਾਲ ਜਾਰੀ ਸੀ। ਮੁਲਮਜ਼ ਨੂੰ ਭਗੌੜਾ ਕਰਾਰ ਦਿਤੇ ਜਾਣ ਤੋਂ ਬਾਅਦ, ਉਹ ਜ਼ਿਆਦਾਤਰ ਹਿਮਾਚਲ ਵਿਚ ਰਹਿੰਦਾ ਸੀ। ਐਤਵਾਰ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਉਕਤ ਮੁਲਜ਼ਮ ਗੁਰਾਇਆ ਵਿਖੇ ਆਇਆ ਹੋਇਆ ਹੈ, ਤਾਂ ਪੁਲਿਸ ਨੇ ਛਾਪਾ ਮਾਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।

ਗੁਰਾਇਆ ਦੇ ਰਹਿਣ ਵਾਲੇ ਬਾਬਾ ਬਿੰਦਰੀ ਦੀ ਸਾਲ 2015 'ਚ ਕੁੱਝ ਲੋਕਾਂ ਨੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਸੀ। ਉਕਤ ਬਾਬੇ ਨੂੰ ਜੁੱਤੀਆਂ ਦਾ ਹਾਰ ਪਹਿਨਾਏ ਜਾਣ ਦੀ ਵੀਡੀਉ ਵੀ ਬਣਾਈ ਗਈ ਸੀ। ਦੱਸ ਦੇਈਏ ਕਿ ਹਿਮਾਚਲ ਵਿਚ ਵੀ ਬਾਬੇ ਦਾ ਕਾਫੀ ਪ੍ਰਭਾਵ ਹੈ, ਜਿਸ ਕਾਰਨ ਉਹ ਅਜੇ ਤਕ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਰਿਹਾ।

 (For more Punjabi news apart from Fugitive 'Fake Baba' arrested in travel agency case, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM
Advertisement