ਰਾਹੁਲ ਗਾਂਧੀ ਦਾ ਦਾਅਵਾ ਗਲਤ, ਮਸੂਦ ਅਜ਼ਹਰ ਦੇ ਨਾਲ ਨਹੀਂ ਗਏ ਸਨ ਅਜੀਤ ਡੋਭਾਲ
Published : Mar 12, 2019, 3:22 pm IST
Updated : Mar 12, 2019, 4:42 pm IST
SHARE ARTICLE
Ajit Doval
Ajit Doval

ਮਿਲਟਰੀ ਸਥਾਪਨਾ ਦੇ ਸੂਤਰਾਂ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ਦੇ ਉਸ ਬਿਆਨ ਨੂੰ ਖ਼ਾਰਜ ਕੀਤਾ .......

ਨਵੀਂ ਦਿੱਲੀ- ਮਿਲਟਰੀ ਸਥਾਪਨਾ ਦੇ ਸੂਤਰਾਂ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ਦੇ ਉਸ ਬਿਆਨ ਨੂੰ ਖ਼ਾਰਜ ਕੀਤਾ ਹੈ, ਜਿਸ ਵਿਚ ਉਹਨਾਂ ਨੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਤੇ ਗੰਭੀਰ ਦੋਸ਼ ਲਗਾਏ ਸਨ। ਗਾਂਧੀ ਨੇ ਕਿਹਾ ਕਿ ਡੋਭਾਲ ਜੈਸ਼-ਏ-ਮੁਹੰਮਦ ਦੇ ਮਸੂਦ ਅਜਹਰ ਦੇ ਨਾਲ 1999 ਵਿਚ ਕੰਧਾਰ ਗਏ ਸਨ ਜਿੱਥੇ ਭਾਰਤੀ ਜਹਾਜ਼ ਦੇ ਮੁਸਾਫਰਾਂ ਦੀ ਰਿਹਾਈ ਦੇ ਬਦਲੇ ਉਨ੍ਹਾਂ ਨੂੰ ਮੁਕਤ ਕਰ ਦਿੱਤਾ ਗਿਆ ਸੀ।

ਮਸੂਦ ਦੀ ਰਿਹਾਈ ਦੇ ਲਈ ਅਤਿਵਾਦੀਆਂ ਨੇ ਇਕ ਭਾਰਤੀ ਜਹਾਜ਼ ਨੂੰ ਅਗਵਾ ਕਰ ਲਿਆ ਸੀ। ਇਕ ਸੂਤਰ ਨੇ ਕਿਹਾ ਕਿ ਡੋਭਾਲ ਉਸ ਜਹਾਜ਼ ਵਿਚ ਸ਼ਾਮਲ ਨਹੀਂ ਸਨ, ਜਿਸ ਵਿਚ ਅਜ਼ਹਰ ਨੂੰ ਕੰਧਾਰ ਲਜਾਇਆ ਗਿਆ ਸੀ। ਆਈਸੀ-814 ਅਗਵਾ ਕਾਂਡ ਵਿਚ ਸਵਾਲ 161 ਯਾਤਰੀਆਂ ਨੂੰ ਸੁਰੱਖਿਅਤ ਬਚਾਉਣ ਦਾ ਸੀ। ਉਸ ਸਮੇਂ ਡੋਭਾਲ ਖੂਫ਼ੀਆ ਬਿਊਰੋ ਵਿਚ ਡਾਇਰੈਕਟਰ ਸਨ। ਡੋਭਾਲ ਅਜ਼ਹਰ ਦੀ ਰਿਹਾਈ ਤੋਂ ਪਹਿਲਾਂ ਕੰਧਾਰ ਗਏ ਸਨ ਤਾਂਕਿ ਆਈਐਸਆਈ, ਹਾਈਜੈਕਰਸ ਅਤੇ ਤਾਲਿਬਾਨ ਦੇ ਨੇਤਾਵਾਂ ਦੇ ਨਾਲ ਗੱਲਬਾਤ ਕਰ ਸਕਣ।

ਇਹ ਦਾਅਵਾ ਤਤਕਾਲੀਨ ਘਰੇਲੂ ਮੰਤਰੀ ਲਾਲਕ੍ਰਿਸ਼ਨ ਅਡਵਾਨੀ ਅਤੇ ਰਾਅ ਦੇ ਮੁਖੀ ਰਹੇ ਏਐਸ ਦੁਲੱਤ ਨੇ ਆਪਣੀਆਂ ਕਿਤਾਬਾਂ ਮਾਈ ਕੰਟਰੀ, ਮਾਈ ਲਾਈਫ਼  ਅਤੇ ਦਾ ਵਾਜਪਾਈ ਯੀਅਰਸ  ਵਿਚ ਕੀਤਾ ਹੈ। ਉਸ ਸਮੇਂ ਵਿਦੇਸ਼ ਮੰਤਰੀ ਰਹੇ ਜਸਵੰਤ ਸਿੰਘ ਅਤਿਵਾਦੀ ਅਜ਼ਹਰ ਅਤੇ ਦੋ ਹੋਰ ਅਤਿਵਾਦੀਆ ਦੇ ਨਾਲ ਜਹਾਜ਼ ਵਿਚ ਸਵਾਰ ਸਨ। ਇਨ੍ਹਾਂ ਦੋਨਾਂ ਅਤਿਵਾਦੀਆਂ ਨੇ ਬਾਅਦ ਵਿਚ ਅਮਰੀਕੀ ਪੱਤਰਕਾਰ ਡੇਨੀਅਲ ਪਰਲ ਅਤੇ ਮੁਸ਼ਤਾਕ ਜਾਰਗਰ ਦੀ ਹੱਤਿਆ ਕਰ ਦਿੱਤੀ ਸੀ।

ਸੂਤਰ ਨੇ ਕਿਹਾ , ਵਾਜਪਾਈ ਸਰਕਾਰ ਨੇ ਅਜ਼ਹਰ ਨੂੰ ਛੱਡਣ ਦਾ ਫੈਸਲਾ ਕੀਤਾ ਸੀ ਤਾਂਕਿ 161 ਭਾਰਤੀਆਂ ਦੀ ਜਿੰਦਗੀ ਨੂੰ ਬਚਾਇਆ ਜਾ ਸਕੇ। ਅਤਿਵਾਦੀਆਂ ਨੇ ਸਹੁੰ ਲਈ ਸੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਨਹੀਂ ਕੀਤਾ ਜਾਵੇਗਾ ਤਾਂ ਉਹ ਸਾਰੇ ਯਾਤਰੀਆਂ ਨੂੰ ਮਾਰ ਦੇਣਗੇ। ਇਹ ਚੰਗਾ ਜਾਂ ਬੁਰਾ ਫ਼ੈਸਲਾ ਸੀ ਇਸ ਉੱਤੇ ਚਰਚਾ ਹੋ ਸਕਦੀ ਹੈ, ਪਰ ਇਸ ਤੋਂ ਉਸ ਅਧਿਕਾਰੀ ਉੱਤੇ ਉਂਗਲ ਨਹੀਂ ਚੁੱਕੀ ਜਾ ਸਕਦੀ ਜਿਸ ਨੇ ਨਿਰਦੇਸ਼ਾਂ ਦਾ ਪਾਲਣ ਕੀਤਾ ਸੀ।

ਅਤਿਵਾਦੀ 13 ਅਰਬ 94 ਕਰੋੜ 27 ਲੱਖ ਰੁਪਏ ਦੀ ਫਿਰੌਤੀ ਦੇ ਨਾਲ ਹੀ ਭਾਰਤੀ ਮੁਸਾਫਰਾਂ ਦੇ ਬਦਲੇ ਭਾਰਤੀ ਜੇਲਾਂ ਵਿਚ ਕੈਦ 36 ਅਤਿਵਾਦੀਆ ਦੀ ਰਿਹਾਈ ਚਾਹੁੰਦੇ ਸਨ। ਡੋਭਾਲ ਅਤੇ ਦੂਜੇ ਭਾਰਤੀ ਨੇਤਾ ਜਿਸ ਵਿਚ ਖੂਫ਼ੀਆ ਬਿਊਰੋ ਦੇ ਐਨਐਸ ਸੰਧੂ ਅਤੇ ਉੱਤਮ ਰਾਅ ਅਧਿਕਾਰੀ ਸੀਡੀ ਸਹਾਏ ਵੀ ਸ਼ਾਮਿਲ ਸਨ। ਉਨ੍ਹਾਂ ਨੇ ਅਤਿਵਾਦੀਆਂ ਤੋਂ ਉਨ੍ਹਾਂ ਦੀਆ ਮੰਗਾਂ ਘੱਟ ਕਰਵਾਉਣ ਵਿਚ ਸਫ਼ਲਤਾ ਹਾਸਲ ਕੀਤੀ।ਸ਼ੁਰੂਆਤ ਵਿਚ ਅਤਿਵਾਦੀਆਂ ਨੇ ਧਮਕੀ ਦਿੱਤੀ ਸੀ ਕਿ ਜੇਕਰ ਅਜ਼ਹਰ ਅਤੇ ਓਮਾਰ ਸ਼ੇਖ ਨੂੰ ਰਿਹਾ ਨਹੀਂ ਕੀਤਾ ਗਿਆ ਤਾਂ ਉਹ ਮੁਸਾਫਰਾਂ ਨੂੰ ਮਾਰ ਦੇਣਗੇ। 
 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement