
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸ਼ੁਕਰਵਾਰ ਨੂੰ ਕਿਹਾ ਕਿ ਆਗਾਮੀ ਲੋਕਸਭਾ ਚੋਣਾਂ ਤੋਂ ਬਾਅਦ ਜੇਕਰ ਸਹਿਯੋਗੀ ਚਾਹੁੰਦੇ ਹਨ....
ਨਵੀਂ ਦਿੱਲੀ : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸ਼ੁਕਰਵਾਰ ਨੂੰ ਕਿਹਾ ਕਿ ਆਗਾਮੀ ਲੋਕਸਭਾ ਚੋਣਾਂ ਤੋਂ ਬਾਅਦ ਜੇਕਰ ਸਹਿਯੋਗੀ ਚਾਹੁੰਦੇ ਹਨ ਤਾਂ ਉਹ ਜ਼ਰੂਰੀ ਪ੍ਰਧਾਨ ਮੰਤਰੀ ਬਣਨਗੇ। ਰਾਹੁਲ ਗਾਂਧੀ ਨੇ ਇਹ ਵੀ ਕਿਹਾ ਕਿ ਲੋਕਸਭਾ ਚੋਣਾਂ ‘ਚ ਕਾਂਗਰਸ ਨੂੰ ਬਹੁਤ ਵੱਧ ਸੀਟਾਂ ਮਿਲਣਗੀਆਂ। ਇਕ ਰਿਪੋਰਟ ਮੁਤਾਬਿਕ ਰਾਹੁਲ ਗਾਂਧੀ ਨੇ ਇਕ ਪ੍ਰਸ਼ਨ ਦਾ ਉਤਰ ਦਿਤਾ, ਵਿਰੋਧੀ ਦਲਾਂ ਦੇ ਨਾਲ ਗੱਲ ਬਾਤ ਕਰਨ ਤੋਂ ਬਾਅਦ ਫ਼ੈਸਲਾ ਕੀਤਾ ਗਿਆ।
Rahul Gandhi
ਚੋਣਾਂ ‘ਚ ਦੋ ਪੜਾਵਾਂ ਦੀ ਚੋਣ ਪ੍ਰਕ੍ਰਿਆ ਹੋਵੇਗੀ ਪਹਿਲੇ ਪੜਾਅ ‘ਚ ਅਸੀਂ ਮਿਲ ਕੇ ਭਾਜਪਾ ਨੂੰ ਹਰਾਵਾਂਗੇ ਚੋਣਾਂ ਤੋਂ ਬਾਅਦ ਦੂਜੇ ਪੜਾਅ ‘ਚ ਅਸੀਂ (ਪ੍ਰਧਾਨ ਮੰਤਰੀ ਬਾਰੇ ‘ਚ) ਫ਼ੈਸਲਾ ਕਰਾਂਗੇ, ਇਹ ਪੁਛੇ ਜਾਣ ‘ਤੇ ਕਿ ਜੇਕਰ ਵਿਰੋਧੀ ਦਲ ਅਤੇ ਸਹਿਯੋਗੀ ਦਲ ਚਾਹੁੰਦੇ ਹੋਣਗੇ ਤਾਂ ਉਹਨਾਂ ਦਾ ਰੁਖ ਕੀ ਹੋਵੇਗਾ। ਇਸ ਉਤੇ ਗਾਂਧੀ ਨੇ ਕਿਹਾ, ਜੇਕਰ ਉਹ ਚਾਹੁਣਗੇ ਤਾਂ ਮੈਂ ਨਿਸਚਿਤ ਤੌਰ ਤੇ ਬਣਾਂਗਾ ਦਰਅਸਲ ਉਹਨਾਂ ਨੂੰ ਕਰਨਾਟਕ ਵਿਧਾਨਸਭਾ ਚੋਣਾਂ ਸਮੇਂ ਉਹਨਾਂ ਦੇ ਉਸ ਬਿਆਨ ਦਾ ਹਵਾਲਾ ਦਿੰਦੇ ਹੋਏ ਸਵਾਲ ਕੀਤਾ ਗਿਆ ਸੀ।
Rahul Gandhi
ਜਿਸ ‘ਚ ਉਹਨਾਂ ਨੇ ਕਿਹਾ ਕਿ ਜੇਕਰ ਕਾਂਗਰਸ ਸਭ ਤੋਂ ਵੱਡੀ ਪਾਰਟੀ ਹੋਈ ਤਾਂ ਉਹ ਪ੍ਰਧਾਨ ਮੰਤਰੀ ਬਣਨਗੇ। ਸਰਕਾਰ ਬਣਨ ਦੀ ਸਥਿਤੀ ‘ਚ ਅਪਣੀ ਯੋਜਨਾ ਦਾ ਸੁਝਾਅ ਦਿੰਦੇ ਹੋਏ ਗਾਂਧੀ ਨੇ ਕਿਹਾ, ਕਾਂਗਰਸ ਸੱਤਾ ਵਿਚ ਆਈ ਤਾਂ ਮੈਂ ਤਿੰਨ ਕੰਮ ਕਰਾਂਗਾ। ਪਹਿਲਾ ਕੰਮ ਛੋਟੇ ਅਤੇ ਲਘੂ ਉਦਮੀਆਂ ਨੂੰ ਮਜ਼ਬੂਤ ਕਰਾਂਗਾ। ਦੂਜਾ ਕਿਸਾਨਾਂ ਨੂੰ ਇਹ ਅਹਿਸਾਸ ਕਰਾਉਂਗਾ ਕਿ ਉਹ ਮਹੱਤਵਪੂਰਨ ਹਨ ਮੈਡੀਕਲ ਅਤੇ ਅਕਾਦਮਿਕ ਸੰਸਥਾ ਖੜੀ ਕਰਨਗੇ। ਗਾਂਧੀ ਨੇ ਕਿਹਾ ਕਿ ਸਵਸਥ ਖੇਤਰ ‘ਚ ਭਾਰਤ ਦੀ ਉਸ ਤਰ੍ਹਾਂ ਦੀ ਸਥਿਤੀ ਹੀ ਸਕਦੀ ਹੈ। ਜਿਹੜੀ ਤੇਲ ਦੇ ਖੇਤਰ ‘ਚ ਸਾਉਦੀ ਅਰਬ ਦੀ ਹੈ। ਅਪਣੀ ਮਾਂ ਸੋਨੀਆਂ ਗਾਂਧੀ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਮੈਂ ਅਪਣੀ ਮਾਂ ਤੋਂ ਬਹੁਤ ਕੁਝ ਸਿੱਖਿਆ ਹੈ। ਮੇਰੀ ਮਾਂ ਨੇ ਮੈਨੂੰ ਧੀਰਜ ਸਿਖਾਇਆ ਹੈ, ਮੈਂ ਇਸ ਤੋਂ ਪਹਿਲਾਂ ਬਹੁਤ ਸਹਿਣਸ਼ੀਲ ਨਹੀਂ ਸੀ, ਪਰ ਮੇਰੀ ਮਾਂ ਨੇ ਮੈਨੂੰ ਧੀਰਜ ਸਿਖਾਇਆ ਹੈ।