HSVP ਦੇ ਪਲਾਟ ਦੀ ਈ-ਨਿਲਾਮੀ ਵਿਚ ਵੱਡਾ ਫਰਜ਼ੀਵਾੜਾ, ਗੁਰੂਗ੍ਰਾਮ 'ਚ 600 ਰੁਪਏ 'ਚ ਹੋਈ 4.5 ਕਰੋੜ ਰੁਪਏ ਦੇ ਪਲਾਟ ਦੀ ਰਜਿਸਟਰੀ 

By : KOMALJEET

Published : Mar 12, 2023, 12:52 pm IST
Updated : Mar 12, 2023, 12:52 pm IST
SHARE ARTICLE
Representational Image
Representational Image

ਮਾਮਲਾ ਸਾਹਮਣੇ ਆਉਂਦੇ ਹੀ ਪਲਾਟ ਦੀ ਅਲਾਟਮੈਂਟ ਕੀਤੀ ਗਈ ਰੱਦ

ਜਾਅਲਸਾਜ਼ੀ ਦੇ ਦੋਸ਼ 'ਚ ਇੱਕ ਔਰਤ ਖ਼ਿਲਾਫ਼ ਮਾਮਲਾ ਦਰਜ 

ਗੁਰੂਗ੍ਰਾਮ : ਹਰਿਆਣਾ ਦੇ ਗੁਰੂਗ੍ਰਾਮ ਵਿੱਚ ਸਰਕਾਰ ਵੱਲੋਂ ਕਰਵਾਈ ਗਈ ਈ-ਨਿਲਾਮੀ ਵਿੱਚ ਇੱਕ ਵਿਅਕਤੀ ਨੇ 600 ਰੁਪਏ ਦਾ ਭੁਗਤਾਨ ਕਰ ਕੇ 4 ਕਰੋੜ 40 ਲੱਖ ਰੁਪਏ ਦਾ ਰਿਹਾਇਸ਼ੀ ਪਲਾਟ ਖਰੀਦਿਆ। ਇਹ ਈ-ਨਿਲਾਮੀ ਹਰਿਆਣਾ ਸ਼ਹਿਰੀ ਵਿਕਾਸ ਅਥਾਰਟੀ (ਐਚਐਸਵੀਪੀ) ਦੁਆਰਾ ਕਰਵਾਈ ਗਈ ਸੀ। ਆਡਿਟ ਦੌਰਾਨ ਮਾਮਲਾ ਸਾਹਮਣੇ ਆਉਂਦੇ ਹੀ ਐਚਐਸਵੀਪੀ ਅਧਿਕਾਰੀਆਂ ਨੇ ਪਲਾਟ ਦੀ ਅਲਾਟਮੈਂਟ ਰੱਦ ਕਰ ਦਿੱਤੀ।

ਈ-ਨਿਲਾਮੀ ਵਿੱਚ ਪਲਾਟ ਲੈਣ ਵਾਲੇ ਵਿਅਕਤੀ ਨੇ 6 ਵਾਰ 100-100 ਰੁਪਏ ਅਦਾ ਕੀਤੇ। ਇਸ ਤੋਂ ਬਾਅਦ ਅਦਾਇਗੀਆਂ 'ਤੇ ਨਜ਼ਰ ਰੱਖਣ ਵਾਲੇ ਪਲਾਟ ਅਤੇ ਪ੍ਰਾਪਰਟੀ ਮੈਨੇਜਮੈਂਟ ਸਿਸਟਮ (ਪੀਪੀਐਮ) ਨੇ ਦਿਖਾਇਆ ਕਿ 4.40 ਕਰੋੜ ਰੁਪਏ ਦੀ ਪੂਰੀ ਅਦਾਇਗੀ ਹੋ ਚੁੱਕੀ ਹੈ।

ਇਹ ਵੀ ਪੜ੍ਹੋ:    ਹੁਸ਼ਿਆਰਪੁਰ : ਨਿਊ ਦੀਪ ਨਗਰ ਦਾ ਰਹਿਣ ਵਾਲਾ ਮਾਸੂਮ ਹੋਇਆ ਲਾਪਤਾ

HSVP ਨੇ ਸਾਲ 2021-22 ਵਿੱਚ ਈ-ਨਿਲਾਮੀ ਰਾਹੀਂ ਗੁਰੂਗ੍ਰਾਮ ਵਿੱਚ 500 ਵਰਗ ਗਜ਼ ਦਾ ਇੱਕ ਪਲਾਟ ਵੇਚਿਆ। ਪਾਲਮ ਵਿਹਾਰ, ਗੁਰੂਗ੍ਰਾਮ ਦੇ ਇੱਕ ਵਸਨੀਕ ਨੇ ਖੁਦ ਪਲਾਟ ਨੰਬਰ 3760, ਸੈਕਟਰ 23 ਏ ਲਈ ਈ-ਨਿਲਾਮੀ ਵਿੱਚ ਹਿੱਸਾ ਲਿਆ। ਇਸ ਪਲਾਟ ਦੀ ਬੋਲੀ 4 ਕਰੋੜ 89 ਲੱਖ ਰੁਪਏ ਤੱਕ ਲੱਗੀ।

ਇਸ ਤੋਂ ਬਾਅਦ, ਜਿਸ ਵਿਅਕਤੀ ਨੂੰ ਇਹ ਪਲਾਟ ਅਲਾਟ ਕੀਤਾ ਗਿਆ ਸੀ ਤੇ ਉਨ੍ਹਾਂ ਨੇ ਜੁਲਾਈ ਅਤੇ ਸਤੰਬਰ ਦੇ ਮਹੀਨਿਆਂ ਵਿਚਕਾਰ ਐਚ.ਐਸ.ਵੀ.ਪੀ. ਵਿੱਚ ਭੁਗਤਾਨ ਜਮ੍ਹਾ ਕਰਵਾ ਦਿੱਤਾ। ਉਸ ਨੇ ਇਹ ਭੁਗਤਾਨ 6 ਵਾਰ ਆਨਲਾਈਨ ਜਮ੍ਹਾ ਕਰਵਾਇਆ। ਹਰ ਵਾਰ 100-100 ਰੁਪਏ ਜਮ੍ਹਾ ਕਰਵਾਓ। ਇਸ ਤੋਂ ਬਾਅਦ ਅਦਾਇਗੀਆਂ 'ਤੇ ਨਜ਼ਰ ਰੱਖਣ ਵਾਲੇ ਪਲਾਟ ਅਤੇ ਪ੍ਰਾਪਰਟੀ ਮੈਨੇਜਮੈਂਟ ਸਿਸਟਮ (ਪੀਪੀਐਮ) ਨੇ ਦਿਖਾਇਆ ਕਿ 4 ਕਰੋੜ 40 ਲੱਖ ਰੁਪਏ ਜਮ੍ਹਾ ਹੋ ਚੁੱਕੇ ਹਨ।

ਇਹ ਵੀ ਪੜ੍ਹੋ:   ਅਦਾਕਾਰਾ ਮਾਧੁਰੀ ਦੀਕਸ਼ਿਤ ਦੇ ਮਾਤਾ ਸਨੇਹ ਲਤਾ ਦੀਕਸ਼ਿਤ ਦਾ ਦਿਹਾਂਤ

ਜਾਣਕਾਰੀ ਅਨੁਸਾਰ 12 ਸਤੰਬਰ, 2022 ਨੂੰ, ਐਚਐਸਵੀਪੀ ਅਧਿਕਾਰੀਆਂ ਨੇ ਅਦਾਇਗੀ ਦੀ ਸੂਚਨਾ ਮਿਲਣ ਤੋਂ ਬਾਅਦ ਅਲਾਟੀ ਨੂੰ ਪਲਾਟ ਦਾ ਕਬਜ਼ਾ ਦੇ ਦਿੱਤਾ। 10 ਅਕਤੂਬਰ ਨੂੰ ਬਿਲਡਿੰਗ ਪਲਾਨ ਮਨਜ਼ੂਰ ਹੁੰਦੇ ਹੀ ਅਲਾਟੀ ਨੇ 13 ਅਕਤੂਬਰ ਨੂੰ ਰਜਿਸਟਰੀ ਕਰਵਾ ਦਿੱਤੀ। ਇਸ ਤੋਂ ਬਾਅਦ 2 ਦਸੰਬਰ ਨੂੰ ਅਲਾਟੀ ਨੂੰ ਸਰਟੀਫਿਕੇਟ ਵੀ ਜਾਰੀ ਕਰ ਦਿੱਤਾ ਗਿਆ।

ਜਿਸ ਵਿਅਕਤੀ ਦੇ ਨਾਂ 'ਤੇ ਪਲਾਟ ਅਲਾਟ ਹੋਇਆ ਸੀ, ਉਸ ਦੀ ਪਤਨੀ 'ਤੇ ਵੀ ਜਾਅਲਸਾਜ਼ੀ ਕਰ ਕੇ ਐਚਐਸਵੀਪੀ ਪਲਾਟ ਲੈਣ ਦਾ ਦੋਸ਼ ਹੈ। ਉਸ ਸਮੇਂ ਐਚਐਸਵੀਪੀ ਨੇ ਮੁਲਜ਼ਮ ਦੀ ਪਤਨੀ ਦੇ ਨਾਂ ’ਤੇ ਅਲਾਟ ਕੀਤਾ ਪਲਾਟ ਵੀ ਰੱਦ ਕਰ ਦਿੱਤਾ ਸੀ। ਇਸ ਦੇ ਨਾਲ ਹੀ ਦੋਸ਼ੀ ਔਰਤ ਖ਼ਿਲਾਫ਼ ਮਾਮਲਾ ਵੀ ਦਰਜ ਕੀਤਾ ਗਿਆ ਸੀ।

HSVP ਅਸਟੇਟ ਅਫਸਰ-1 ਵਿਕਾਸ ਢਾਂਡਾ ਨੇ ਦੱਸਿਆ ਕਿ ਦੋਸ਼ੀ ਨੇ ਸਿਸਟਮ 'ਚ ਗਲਤੀ ਕੀਤੀ ਸੀ । ਹੈੱਡਕੁਆਰਟਰ ਤੋਂ ਸੂਚਨਾ ਮਿਲਦੇ ਹੀ ਅਸੀਂ ਬੈਂਕ ਸਟੇਟਮੈਂਟ ਕਢਵਾਈ ਤਾਂ ਸਾਰਾ ਮਾਮਲਾ ਕਾਬੂ 'ਚ ਆ ਗਿਆ। ਰਜਿਸਟਰੀ ਅਲਾਟਮੈਂਟ ਰੱਦ ਕਰ ਦਿੱਤੀ ਗਈ ਹੈ।

Location: India, Haryana, Gurgaon

SHARE ARTICLE

ਏਜੰਸੀ

Advertisement

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

25 Apr 2024 10:50 AM
Advertisement