
India Agni 5 Missile Test News : ਪੂਰਾ ਚੀਨ ਤੇ ਅੱਧਾ ਯੂਰਪ ਖ਼ਤਰੇ ’ਚ, ਇੱਕੋ ਸਮੇਂ ਕਈ ਟੀਚਿਆਂ ਨੂੰ ਨਿਸ਼ਾਨਾ ਬਣਾ ਸਕਦੀ ਹੈ
India Agni 5 Missile Test News: ਭਾਰਤ ਨੇ ਆਪਣੀ ਪਹਿਲੀ ਇੰਟਰਕੌਂਟੀਨੈਂਟਲ ਬੈਲਿਸਟਿਕ ਮਿਜ਼ਾਈਲ ਅਗਨੀ-5 ਦਾ ਸਫ਼ਲ ਪ੍ਰੀਖਣ ਕੀਤਾ ਹੈ। ਇਸ ਦੀ ਰੇਂਜ 5000 ਕਿਲੋਮੀਟਰ ਹੈ। ਇਹ ਮਲਟੀਪਲ ਇੰਡੀਪੈਂਡਲੀ ਟਾਰਗੇਟੇਬਲ ਰੀ-ਐਂਟਰੀ ਵਹੀਕਲ (MIRV) ਤਕਨੀਕ ਨਾਲ ਲੈਸ ਹੈ। ਇਸ ਦਾ ਮਤਲਬ ਹੈ ਕਿ ਇਸ ਨੂੰ ਇੱਕੋ ਸਮੇਂ ਕਈ ਟੀਚਿਆਂ ’ਤੇ ਲਾਂਚ ਕੀਤਾ ਜਾ ਸਕਦਾ ਹੈ। ਇਸਦਾ ਪਹਿਲਾ ਟੈਸਟ ਅਪ੍ਰੈਲ 2012 ਵਿੱਚ ਹੋਇਆ ਸੀ, ਜਦਕਿ ਸੋਮਵਾਰ ਦਾ ਟੈਸਟ MIRV ਨਾਲ ਹੋਇਆ ਸੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਸਫ਼ਲਤਾ ’ਤੇ ਰੱਖਿਆ ਖੋਜ ਅਤੇ ਵਿਕਾਸ ਸੰਗਠਨ (DRDO) ਦੇ ਵਿਗਿਆਨੀਆਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਪੋਸਟ ’ਚ ਲਿਖਿਆ- ਮਿਸ਼ਨ ਦਿਵਿਆਸਤਰ ਲਈ ਸਾਨੂੰ ਆਪਣੇ ਵਿਗਿਆਨੀਆਂ ’ਤੇ ਮਾਣ ਹੈ।
ਇਹ ਵੀ ਪੜੋ:Punjab News : ਮਰਹੂਮ ਲੋਕ ਗਾਇਕਾ ਗੁਰਮੀਤ ਬਾਵਾ ਦੇ ਪਤੀ ਕਿਰਪਾਲ ਸਿੰਘ ਬਾਵਾ ਦਾ ਹੋਇਆ ਦਿਹਾਂਤ
ਮਿਸ਼ਨ ਦਿਵਿਆਸਤਰ ਦੇਸ਼ ਵਿੱਚ ਵਿਕਸਤ ਇੱਕ ਬਹੁਤ ਹੀ ਅਤਿ ਆਧੁਨਿਕ ਹਥਿਆਰ ਪ੍ਰਣਾਲੀ ਹੈ। ਇਹ ਮਲਟੀਪਲ ਇੰਡੀਪੈਂਡਲੀ ਟਾਰਗੇਟੇਬਲ ਰੀ-ਐਂਟਰੀ ਵਹੀਕਲ (MIRV) ਟੈਕਨਾਲੋਜੀ ਹੈ, ਜਿਸ ਦੇ ਕਾਰਨ ਇਕ ਮਿਜ਼ਾਈਲ ਵੱਖ-ਵੱਖ ਸਥਾਨਾਂ ’ਤੇ ਕਈ ਬਾਰ ਹੈੱਡਾਂ ਨੂੰ ਤਾਇਨਾਤ ਕਰ ਸਕਦੀ ਹੈ।
ਸਪੀਡ 29 ਹਜ਼ਾਰ 401 ਕਿਲੋਮੀਟਰ ਪ੍ਰਤੀ ਘੰਟਾ ਹੈ।
ਅਗਨੀ-5 ਭਾਰਤ ਦੀ ਪਹਿਲੀ ਅਤੇ ਇਕਲੌਤੀ ਇੰਟਰਕੌਂਟੀਨੈਂਟਲ ਬੈਲਿਸਟਿਕ ਮਿਜ਼ਾਈਲ ਹੈ, ਜਿਸ ਨੂੰ ਰੱਖਿਆ ਖੋਜ ਅਤੇ ਵਿਕਾਸ ਸੰਗਠਨ (DRDO) ਦੁਆਰਾ ਵਿਕਸਤ ਕੀਤਾ ਗਿਆ ਹੈ। ਇਹ ਭਾਰਤ ਕੋਲ ਉਪਲਬਧ ਲੰਬੀ ਦੂਰੀ ਦੀਆਂ ਮਿਜ਼ਾਈਲਾਂ ਵਿੱਚੋਂ ਇੱਕ ਹੈ।
ਰੇਂਜ 5 ਹਜ਼ਾਰ ਕਿਲੋਮੀਟਰ ਹੈ। ਅਗਨੀ-5 ਬੈਲਿਸਟਿਕ ਮਿਜ਼ਾਈਲ ਇੱਕੋ ਸਮੇਂ ਕਈ ਵਾਰਹੈੱਡ ਲੈ ਕੇ ਜਾਣ ਦੇ ਸਮਰੱਥ ਹੈ।
ਮਲਟੀਪਲ ਇੰਡੀਪੈਂਡਲੀ ਟਾਰਗੇਟੇਬਲ ਰੀਐਂਟਰੀ ਵਹੀਕਲ (MIRV)) ਨਾਲ ਲੈਸ ਹੈ। ਇਸ ਦਾ ਮਤਲਬ ਹੈ ਕਿ ਇਸ ਨੂੰ ਇੱਕੋ ਸਮੇਂ ਕਈ ਟੀਚਿਆਂ ਲਈ ਲਾਂਚ ਕੀਤਾ ਜਾ ਸਕਦਾ ਹੈ।
ਇਹ ਵੀ ਪੜੋ:Mansa Court News : ਮਾਨਸਾ ਅਦਾਲਤ ’ਚ ਸਿੱਧੂ ਮੂਸੇਵਾਲਾ ਕਤਲ ਕੇਸ ਦੀ ਸੁਣਵਾਈ 22 ਮਾਰਚ ਨੂੰ ਤੈਅ
ਇਹ ਡੇਢ ਟਨ ਤੱਕ ਦੇ ਪਰਮਾਣੂ ਹਥਿਆਰਾਂ ਨੂੰ ਲਿਜਾ ਸਕਦੀ ਹੈ। ਇਸ ਦੀ ਗਤੀ ਮੈਕ 24 ਹੈ, ਯਾਨੀ ਆਵਾਜ਼ ਦੀ ਗਤੀ ਨਾਲੋਂ 24 ਗੁਣਾ ਜ਼ਿਆਦਾ।
ਲਾਂਚਿੰਗ ਸਿਸਟਮ ’ਚ ਕੈਨਿਸਟਰ ਤਕਨੀਕ ਦੀ ਵਰਤੋਂ ਕੀਤੀ ਗਈ ਹੈ। ਇਸ ਕਾਰਨ ਇਸ ਮਿਜ਼ਾਈਲ ਨੂੰ ਆਸਾਨੀ ਨਾਲ ਕਿਤੇ ਵੀ ਲਿਜਾਇਆ ਜਾ ਸਕਦਾ ਹੈ। ਇਸ ਦਾ ਇਸਤੇਮਾਲ ਵਿਚ ਵੀ ਬਹੁਤ ਆਸਾਨ ਹੈ, ਇਸ ਲਈ ਇਸਨੂੰ ਦੇਸ਼ ਵਿਚ ਕਿਤੇ ਵੀ ਲਗਾਇਆ ਜਾ ਸਕਦਾ ਹੈ।
ਇਹ ਵੀ ਪੜੋ:Delhi News : CAA ਨੂੰ ਲਾਗੂ ਕਰਨ ਨਾਲ ਜੁੜੇ ਨਿਯਮ ਨੂੰ ਨੋਟੀਫਾਈ ਕੀਤੇ ਜਾਣ ਦੀ ਸੰਭਾਵਨਾ
ਅਗਨੀ-5 ਇੱਕ ਅਤਿ ਆਧੁਨਿਕ ਐਮਆਈਆਰਵੀ ਮਿਜ਼ਾਈਲ ਹੈ। MIRV ਦਾ ਅਰਥ ਹੈ ਮਲਟੀਪਲ ਇੰਡੀਪੈਂਡਲੀ-ਟਾਰਗੇਟੇਬਲ ਰੀ-ਐਂਟਰੀ ਵਹੀਕਲ ਹੈ। ਰਵਾਇਤੀ ਮਿਜ਼ਾਈਲਾਂ ਸਿਰਫ਼ ਇੱਕ ਵਾਰਹੈੱਡ ਲੈ ਜਾ ਸਕਦੀਆਂ ਹਨ, ਜਦੋਂ ਕਿ MIRV ਇੱਕੋ ਸਮੇਂ ਕਈ ਵਾਰਹੈੱਡ ਲੈ ਜਾ ਸਕਦੀਆਂ ਹਨ। ਵਾਰਹੈੱਡ ਯਾਨੀ ਮਿਜ਼ਾਈਲ ਦਾ ਅਗਲਾ ਹਿੱਸਾ ਜਿਸ ਵਿਚ ਵਿਸਫੋਟਕ ਹੁੰਦਾ ਹੈ।
ਇਹ ਵੀ ਪੜੋ:Moga News : ਮੋਗਾ ’ਚ ਕੈਨੇਡਾ ਭੇਜਣ ਦੇ ਨਾਂ ’ਤੇ ਨੌਜਵਾਨ ਨਾਲ ਹੋਈ ਧੋਖਾਧੜੀ
ਇਸ ਵਿਸ਼ੇਸ਼ਤਾ ਦਾ ਮਤਲਬ ਇਹ ਹੈ ਕਿ ਇੱਕ ਦੂਜੇ ਤੋਂ ਸੈਂਕੜੇ ਕਿਲੋਮੀਟਰ ਦੂਰ ਸਥਿਤ ਕਈ ਟੀਚਿਆਂ ਨੂੰ ਇੱਕ ਹੀ ਮਿਜ਼ਾਈਲ ਨਾਲ ਨਸ਼ਟ ਕੀਤਾ ਜਾ ਸਕਦਾ ਹੈ। ਇੱਕੋ ਨਿਸ਼ਾਨੇ ’ਤੇ ਇੱਕੋ ਸਮੇਂ ਕਈ ਵਾਰਹੈੱਡ ਵੀ ਲਾਂਚ ਕੀਤੇ ਜਾ ਸਕਦੇ ਹਨ।
ਅਮਰੀਕਾ ਨੇ 1970 ਵਿੱਚ MIRV ਤਕਨੀਕ ਵਿਕਸਿਤ ਕੀਤੀ ਸੀ
MIRV ਤਕਨਾਲੋਜੀ ਪਹਿਲੀ ਵਾਰ ਅਮਰੀਕਾ ਦੁਆਰਾ 1970 ਵਿੱਚ ਵਿਕਸਤ ਕੀਤੀ ਗਈ ਸੀ। 20ਵੀਂ ਸਦੀ ਦੇ ਅੰਤ ਤੱਕ ਸੰਯੁਕਤ ਰਾਜ ਅਮਰੀਕਾ ਅਤੇ ਸੋਵੀਅਤ ਯੂਨੀਅਨ ਦੋਵਾਂ ਕੋਲ MIRV ਨਾਲ ਲੈਸ ਕਈ ਅੰਤਰ-ਮਹਾਂਦੀਪੀ ਅਤੇ ਪਣਡੁੱਬੀ ਲਾਂਚ ਕੀਤੀਆਂ ਬੈਲਿਸਟਿਕ ਮਿਜ਼ਾਈਲਾਂ ਸਨ।
ਇਹ ਵੀ ਪੜੋ:Punjab News : ਸ੍ਰੀ ਮੁਕਤਸਰ ਸਾਹਿਬ ਜੇਲ੍ਹ ’ਚ ਕੈਦੀ ਨੇ ਸਹਾਇਕ ਸੁਪਰਡੈਂਟ ਨਾਲ ਕੀਤੀ ਬਦਸਲੂਕੀ
(For more news apart from India Agni 5 Missile Test News in Punjabi, stay tuned to Rozana Spokesman)