ਸੰਖੇਪ ਖ਼ਬਰਾਂ
Published : Apr 12, 2018, 3:38 pm IST
Updated : Apr 12, 2018, 3:39 pm IST
SHARE ARTICLE
news
news

ਕੋਲੰਬੀਆ : ਡਰਗਸ ਮਾਫ਼ੀਆ ਦੇ ਹਮਲੇ 'ਚ ਅੱਠ ਪੁਲਿਸ ਕਰਮਚਾਰੀਆਂ ਦੀ ਮੌਤ...

ਕੋਲੰਬੀਆ : ਡਰਗਸ ਮਾਫ਼ੀਆ ਦੇ ਹਮਲੇ 'ਚ ਅੱਠ ਪੁਲਿਸ ਕਰਮਚਾਰੀਆਂ ਦੀ ਮੌਤ

ਬਗੋਟਾ : ਕੋਲੰਬੀਆ ਵਿਚ ਸਰਕਾਰੀ ਕਰਮਚਾਰੀਆਂ ਦੇ ਕਾਫ਼ਲੇ ਨੂੰ ਸੁਰੱਖਿਆ ਪ੍ਰਦਾਨ ਕਰ ਰਹੇ ਪੁਲਿਸ ਕਰਮਚਾਰੀਆਂ ਉਤੇ ਦੇਸੀ ਬੰਬ ਨਾਲ ਕੀਤੇ ਗਏ ਹਮਲੇ ਵਿਚ ਅੱਠ ਕਰਮਚਾਰੀ ਮਾਰੇ ਗਏ ਹਨ। ਪੁਲਿਸ ਅਤੇ ਅਧਿਕਾਰੀਆਂ ਅਨੁਸਾਰ ਇਹ ਹਮਲਾ ਉੱਤਰੀ ਕੋਲੰਬੀਆ ਦੇ ਉਰਾਬਾ ਖੇਤਰ ਵਿਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ‘ਗਲਫ ਕਲੈਨ’ ਨੇ ਕੀਤਾ ਹੈ। ਰਾਸ਼ਟਰਪਤੀ ਜੁਆਨ ਮੈਨੂਅਲ ਸਾਂਤੋਸ ਨੇ ਪੀੜਤਾਂ ਪ੍ਰਤੀ ਹਮਦਰਦੀ ਜਤਾਈ ਹੈ।

 

ਪੋਪ ਫ੍ਰਾਂਸਿਸ ਨੇ ਬੱਚਿਆਂ ਦੇ ਯੋਨ ਸੋਸ਼ਣ ਮਾਮਲਿਆਂ 'ਚ ਗੰਭੀਰ ਗਲਤੀਆਂ ਦੀ ਗੱਲ ਮੰਨੀ

ਵੈਟੀਕਨ ਸਿਟੀ :  ਪੋਪ ਫ੍ਰਾਂਸਿਸ ਨੇ ਅੱਜ ਸਵੀਕਾਰ ਕੀਤਾ ਕਿ ਚਿਲੀ ਵਿਚ ਪਦਾਰੀਆਂ ਦੁਆਰਾ ਬੱਚਿਆਂ ਦੇ ਯੋਨ ਸੋਸ਼ਣ ਮਾਮਲਿਆਂ ਦੀ ਜਾਂਚ ਕਰਨ ਵਾਲੀ ਕਮੇਟੀ ਦੇ ਨਤੀਜੇ ਨੂੰ ਪੜ੍ਹਨ  ਤੋਂ ਬਾਅਦ ਉਨ੍ਹਾਂ ਨੇ ਉਸ ਨੂੰ ਸਮਝਣ ਅਤੇ ਹਾਲਾਤ ਦਾ ਅੰਦਾਜਾ ਲਗਾਉਣ ਵਿਚ ਗੰਭੀਰ ਗਲਤੀਆਂ ਕੀਤੀਆਂ। ਚਿਲੀ ਦੇ ਬਿਸ਼ਪ ਨੂੰ ਲਿਖੇ ਪੱਤਰ ਵਿਚ ਫ੍ਰਾਂਸਿਸ ਨੇ ਕਿਹਾ ਕਿ ਉਹ ਪਾਦਰੀਆਂ ਨੂੰ ਜਾਂਚ ਦੇ ਨਤੀਜੇ ਉਤੇ ਚਰਚਾ ਲਈ ਰੋਮ ਵਿਚ ਬੁਲਾਉਣ ਦੀ ਇੱਛਾ ਰੱਖਦੇ ਹਨ। ਪੋਪ ਦੀ ਇਹ ਚਿੱਠੀ ਵੈਟੀਕਨ ਨੇ ਖ਼ੁਦ ਮੀਡੀਆ ਵਿਚ ਜਾਰੀ ਕੀਤੀ ਹੈ। 

 

ਸ੍ਰੀਲੰਕਾ ਦੇ ਛੇ ਮੰਤਰੀਆਂ ਨੇ ਸਿਰੀਸੇਨਾ ਦੀ ਅਗਵਾਈ ਵਾਲੀ ਸਰਕਾਰ ਤੋਂ ਦਿਤਾ ਅਸਤੀਫ਼ਾ

ਕੋਲੰਬੋ : ਰਾਸ਼ਟਰਪਤੀ ਮੈਤਰੀਪਾਲਾ ਸਿਰੀਸੇਨਾ ਦੀ ਅਗਵਾਈ ਵਾਲੀ ਸ੍ਰੀਲੰਕਾਈ ਸਰਕਾਰ ਤੋਂ ਛੇ ਮੰਤਰੀਆਂ ਨੇ ਅੱਜ ਅਸਤੀਫ਼ਾ ਦੇ ਦਿਤਾ ਹੈ। ਜ਼ਿਕਰਯੋਗ ਹੈ ਕਿ ਇਨ੍ਹਾਂ ਸਾਰਿਆਂ ਨੇ ਹਾਲ ਹੀ ਵਿਚ ਸੰਯੁਕਤ ਵਿਰੋਧੀ ਪੱਖ ਤੋਂ ਪ੍ਰਧਾਨ ਮੰਤਰੀ ਰਾਨਿਲ ਵਿਕਰਮਸਿੰਘੇ ਦੇ ਵਿਰੁਧ ਸੰਸਦ ਵਿਚ ਪੇਸ਼ ਅਵਿਸ਼ਵਾਸ ਮਤੇ ਦੇ ਪੱਖ ਵਿਚ ਵੋਟ ਦਿਤਾ ਸੀ। ਸਿਰੀਸੇਨਾ ਦੀ ਅਗਵਾਈ ਵਾਲੀ ਸ੍ਰੀਲੰਕਾ ਫਰੀਡਮ ਪਾਰਟੀ(ਐਸਐਲਐਫਪੀ) ਦੇ ਇਨ੍ਹਾਂ ਮੰਤਰੀਆਂ ਨੇ ਕੱਲ੍ਹ ਦੇਰ ਰਾਤ ਰਾਸ਼ਟਰਪਤੀ ਨੂੰ ਅਪਣਾ ਅਸਤੀਫ਼ਾ ਭੇਜਿਆ।

 

ਉੱਤਰੀ ਚੀਨ : ਵਿਸਫੋਟਕ ਲੈ ਜਾ ਰਹੇ ਟਰੱਕ 'ਚ ਧਮਾਕਾ, ਸੱਤ ਲੋਕਾਂ ਦੀ ਮੌਤ

ਬੀਜ਼ਿੰਗ : ਉੱਤਰੀ ਚੀਨ ਵਿਚ ਪੰਜ ਟਨ ਤੋਂ ਜ਼ਿਆਦਾ ਵਿਸਫੋਟਕ ਸਮਗਰੀ ਲੈ ਕੇ ਜਾ ਰਹੇ ਇਕ ਟਰੱਕ ਵਿਚ ਵਿਸਫੋਟ ਹੋਣ ਨਾਲ ਸੱਤ ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 13 ਲੋਕ ਜ਼ਖ਼ਮੀ ਹੋ ਗਏ। ਸ਼ੰਨਸੀ ਸੂਬੇ ਦੀ ਝੇਂਆਨ ਕਾਉਂਟੀ ਸਰਕਾਰ ਵਲੋਂ ਅੱਜ ਉਨ੍ਹਾਂ ਦੀ ਵੈੱਬਸਾਈਟ ਉਤੇ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਵਿਸਫੋਟ ਮੰਗਲਵਾਰ ਨੂੰ ਅੱਧੀ ਰਾਤ ਤੋਂ ਪਹਿਲਾਂ ਵਿਸਫੋਟਕਾਂ ਦੇ ਗੁਦਾਮ ਕੋਲ ਹੋਇਆ। ਸਰਕਾਰ ਵਲੋਂ ਜਾਰੀ ਬਿਆਨ ਅਨੁਸਾਰ, ਵਿਸਫ਼ੋਟ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਸਰਕਾਰੀ ਏਜੰਸੀ ਅਨੁਸਾਰ, ਮਰਨ ਵਾਲਿਆਂ ਵਿਚ ਟਰੱਕ ਚਾਲਕ, ਗੁਦਾਮ ਦੇ ਕਰਮਚਾਰੀ ਅਤੇ ਸੁਰੱਖਿਆ ਗਾਰਡ ਸ਼ਾਮਲ ਹੈ।

 

ਅਤਿਵਾਦੀਆਂ ਨੇ ਪੁਲਿਸ ਥਾਣੇ 'ਤੇ ਸੁਟਿਆ ਹੱਥਗੋਲਾ, ਦੋ ਸਿਪਾਹੀ ਜ਼ਖ਼ਮੀ

 ਸ੍ਰੀਨਗਰ :  ਦੱਖਣ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿਚ ਅੱਜ ਅਤਿਵਾਦੀਆਂ ਨੇ ਇਕ ਪੁਲਿਸ ਥਾਣੇ 'ਤੇ ਹੱਥਗੋਲਾ ਸੁੱਟਿਆ ਜਿਸ ਵਿਚ ਦੋ ਪੁਲਿਸ ਕਰਮਚਾਰੀ ਜ਼ਖ਼ਮੀ ਹੋ ਗਏ। ਪੁਲਿਸ  ਅਧਿਕਾਰੀ ਨੇ ਦਸਿਆ ਕਿ ਇਹ ਘਟਨਾ ਅੱਜ ਸਵੇਰੇ ਵਾਪਰੀ ਹੈ। ਅਧਿਕਾਰੀ ਨੇ ਕਿਹਾ ਕਿ ਇਸ ਘਟਨਾ ਦੇ ਪੂਰੇ ਵੇਰਵੇ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। 

 

ਪੱਛਮੀ ਬੰਗਾਲ ਪੰਚਾਇਤ ਚੋਣਾਂ ਦੇ ਅਮਲ 'ਤੇ ਕੋਲਕਾਤਾ ਹਾਈਕੋਰਟ ਨੇ ਫ਼ਿਲਹਾਲ ਲਗਾਈ ਰੋਕ

ਕੋਲਕਾਤਾ : ਪੱਛਮੀ ਬੰਗਾਲ ਪੰਚਾਇਤ ਚੋਣਾਂ 'ਤੇ ਫਿਲਹਾਲ ਕੋਲਕਾਤਾ ਹਾਈਕੋਰਟ ਨੇ ਅੱਜ ਰੋਕ ਲਗਾ ਦਿਤੀ ਹੈ। 16 ਅਪ੍ਰੈਲ ਤੱਕ ਚੋਣ ਪ੍ਰਕਿਰਿਆ 'ਤੇ ਰੋਕ ਲਗਾਉਣ ਦੇ ਹਾਈ ਕੋਰਟ ਨੇ ਆਦੇਸ਼ ਦਿਤੇ ਹਨ। ਇਸ ਦੇ ਨਾਲ ਕੋਰਟ ਨੇ ਰਾਜ ਚੋਣ ਕਮਿਸ਼ਨ ਨੂੰ 16 ਅਪ੍ਰੈਲ ਤਕ ਸਥਿਤੀ ਰਿਪੋਰਟ ਦੇਣ ਦੇ ਵੀ ਆਦੇਸ਼ ਦਿਤੇ ਹਨ।

 

ਕਾਂਗਰਸ ਨੇ ਭਾਜਪਾ ਸਾਂਸਦਾਂ ਦੀ ਭੁੱਖ ਹੜਤਾਲ ਨੂੰ ਦਸਿਆ ਹਾਸੋਹੀਣੀ

ਨਵੀਂ ਦਿੱਲੀ : ਬਜਟ ਸੈਸ਼ਨ ਦੇ ਦੂਜੇ ਪੜਾਅ ਵਿਚ ਸੰਸਦ ਠੱਪ ਰਹਿਣ ਦੇ ਵਿਰੁਧ ਭਾਜਪਾ ਸਾਂਸਦਾਂ ਦੀ ਅੱਜ ਕੀਤੀ ਗਈ ਭੁੱਖ ਹੜਤਾਲ ਨੂੰ ਹਾਸੋਹੀਣੀ ਕਰਾਰ ਦਿਤਾ ਹੈ। ਦੇਸ਼ ਭਰ ਵਿਚ ਵੱਖ-ਵੱਖ ਸਥਾਨਾਂ 'ਤੇ ਭਾਜਪਾ ਸਾਂਸਦਾਂ ਵਲੋਂ ਭੁੱਖ ਹੜਤਾਲ ਕੀਤੇ ਜਾਣ ਦੀਆਂ ਖ਼ਬਰਾਂ ਦੇ ਵਿਚਕਾਰ ਕਾਂਗਰਸ ਦੇ ਮੀਡੀਆ ਇੰਚਾਰਜ ਰਣਦੀਪ ਸੂਰਜੇਵਾਲਾ ਨੇ ਟਵੀਟ ਕੀਤਾ ''ਫਾਸੀਵਾਦੀ ਭਾਜਪਾ ਵਲੋਂ ਹਾਸੋਹੀਣੀ ਭੁੱਖ ਹੜਤਾਲ''।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement