
ਅਮੇਠੀ ਤੋਂ ਭਾਜਪਾ ਦੀ ਲੋਕ ਸਭਾ ਉਮੀਦਵਾਰ ਅਤੇ ਕੇਂਦਰੀ ਮੰਤਰੀ ਸਮਰਿਤੀ ਈਰਾਨੀ ਨੇ ਅਪਣੇ ਚੋਣਾਂ ਦੇ ਹਲਫ਼ਨਾਮੇ ਵਿਚ ਲਿਖਿਆ ਹੈ...
ਨਵੀਂ ਦਿੱਲੀ : ਅਮੇਠੀ ਤੋਂ ਭਾਜਪਾ ਦੀ ਲੋਕ ਸਭਾ ਉਮੀਦਵਾਰ ਅਤੇ ਕੇਂਦਰੀ ਮੰਤਰੀ ਸਮਰਿਤੀ ਈਰਾਨੀ ਨੇ ਅਪਣੇ ਚੋਣਾਂ ਦੇ ਹਲਫ਼ਨਾਮੇ ਵਿਚ ਲਿਖਿਆ ਹੈ ਕਿ ਉਨ੍ਹਾਂ ਨੇ ਅਪਣੀ ਗ੍ਰੇਜੂਏਟ ਪੂਰੀ ਨਹੀਂ ਕੀਤੀ। ਹਲਫ਼ਨਾਮੇ ਮੁਤਾਬਿਕ ਈਰਾਨੀ ਨੇ 1991 ਵਿਚ ਹਾਈ ਸਕੂਲ ਦੀ ਪਰੀਖਿਆ ਪਾਸ ਕੀਤੀ, 1993 ਵਿਚ ਇੰਟਰਮੀਡਿਏਟ ਦੀ ਪ੍ਰੀਖਿਆ ਪਾਸ ਕੀਤੀ ਅਤੇ ਦਿੱਲੀ ਯੂਨੀਵਰਸਿਟੀ ਦੇ ਸਕੂਲ ਆਫ਼ ਓਪਨ ਲਰਨਿੰਗ ਤੋਂ 1994 ਵਿਚ ਤਿੰਨ ਸਾਲਾ ਗ੍ਰੇਜੂਏਟ ਕੋਰਸ ਵਿਚ ਦਾਖਲਾ ਲਿਆ ਪਰ ਉਨ੍ਹਾਂ ਨੇ ਇਹ ਕੋਰਸ ਪੂਰਾ ਨਹੀਂ ਕੀਤਾ ਤੇ ਵਿਚਾਲੇ ਹੀ ਛੱਡ ਦਿੱਤਾ।
Smriti Irani
2014 ਦੀਆਂ ਚੋਣਾਂ ਦੇ ਲਈ ਦਿੱਤੇ ਅਪਣੇ ਹਲਫ਼ਨਾਮੇ ‘ਚ ਸਮਰਿਤੀ ਇਰਾਨੀ ਨੇ ਕਥਿਤ ਤੌਰ ‘ਤੇ ਕਿਹਾ ਸੀ ਕਿ ਉਨ੍ਹਾਂ ਨੇ 1994 ‘ਚ ਯੂਨੀਵਰਸਿਟੀ ਤੋਂ ਗ੍ਰੇਜੂਏਟ ਕੀਤੀ ਸੀ। ਉਦੋਂ ਉਨ੍ਹਾਂ ਦੇ ਪੜ੍ਹਾਈ ਨੂੰ ਲੈ ਕੇ ਕਾਫ਼ੀ ਵਿਰੋਧੀ ਦਲਾਂ ਨੇ ਮੁੱਦਾ ਚੁੱਕਿਆ ਸੀ ਅਤੇ ਕੇਂਦਰੀ ਮੰਤਰੀ ਦੇ ਦਾਅਵੇ ਦੀ ਗੱਲ ‘ਤੇ ਸਵਾਲ ਚੁੱਕੇ ਸੀ। ਉਥੇ ਹੀ ਹੁਣ 2019 ‘ਚ ਸਮਰਿਤੀ ਦੇ ਗ੍ਰੇਜੂਏਟ ਨਾ ਹੋਣ ਦੀ ਗੱਲ ‘ਤੇ ਇਕ ਵਾਰ ਫਿਰ ਤੋਂ ਵਿਰੋਧੀ ਦਲ ਹਮਲਾਵਰ ਹੋ ਗਏ ਹਨ। ਕਾਂਗਰਸ ਸਮਰਿਤੀ ਇਰਾਨੀ ਦੀ ਪੜ੍ਹਾਈ ‘ਤੇ ਤੰਜ ਸਕਦੇ ਹੋਏ ਕਿਹਾ ਕਿ ਕੇਂਦਰੀ ਮੰਤਰੀ ਕਦੇ ਗ੍ਰੇਜੂਏਟ ਸੀ।
Smriti Irani
ਸਮਰਿਤੀ ਨੇ 4.71 ਕਰੋੜ ਰੁਪਏ ਦੀ ਜਾਇਦਾਦ ਐਲਾਨੀ ਹੈ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਵਿਰੁੱਧ ਲੋਕ ਸਭਾ ਚੋਣਾਂ ਲੜਨ ਵਾਲੀ ਇਰਾਨੀ ਦੇ ਹਲਫ਼ਨਾਮੇ ਮੁਤਾਬਿਕ ਸਮਰਿਤੀ ਦੇ ਕੋਲ 1.75 ਕਰੋੜ ਦੀ ਪੈਸਾ ਅਤੇ 2.96 ਕਰੋੜ ਰੁਪਏ ਦੀ ਜ਼ਮੀਨ ਜਾਇਦਾਦ ਹੈ। ਇਸ ਵਿਚ 1.45 ਕਰੋੜ ਰੁਪਏ ਮੁੱਲ ਦੀ ਖੇਤੀ ਯੋਗ ਜ਼ਮੀਨ ਤੇ 1.50 ਕਰੋੜ ਦੀ ਰਿਹਾਇਸ਼ੀ ਇਮਾਰਤਾਂ ਸ਼ਾਮਲ ਹਨ। ਹਲਫ਼ਨਾਮੇ ਦੇ ਮੁਤਾਬਿਕ 31 ਮਾਰਚ ਤੱਕ ਸਮਰਿਤੀ ਇਰਾਨੀ ਦੇ ਕੋਲ 6 ਲੱਖ 24 ਹਜਾਰ ਰੁਪਏ ਨਗਦ ਅਤੇ ਬੈਂਕ ਖਾਤੇ ‘ਚ 89 ਲੱਖ ਤੋਂ ਜ਼ਿਆਦਾ ਦੀ ਰਕਮ ਜਮ੍ਹਾ ਹੈ।
Smriti Irani
ਉਨ੍ਹਾਂ ਦੇ ਕੋਲ ਰਾਸ਼ਟਰੀ ਬੱਚਤ ਯੋਜਨਾ ਅਤੇ ਡਾਕ ਵਿਭਾਗ ਦੀ ਯੋਜਨਾ ਵਿਚ 18 ਲੱਖ ਰੁਪਏ ਤੋਂ ਜ਼ਿਆਦਾ ਦੀ ਰਕਮ ਜਮ੍ਹਾਂ ਹੈ ਜਦਕਿ 1.05 ਲੱਖ ਰੁਪਏ ਦੇ ਹੋਰ ਨਿਵੇਸ਼ ਹਨ। ਸਮਰਿਤੀ ਦੇ ਕੋਲ 13.14 ਲੱਖ ਰੁਪਏ ਮੁੱਲ ਦੀਆਂ ਗੱਡੀਆਂ ਅਤੇ 21 ਲੱਖ ਰੁਪਏ ਮੁੱਲ ਦੇ ਗਹਿਣੇ ਵੀ ਹਨ। ਉਨ੍ਹਾਂ ਦੇ ਵਿਰੁੱਧ ਕੋਈ ਐਫ਼ਆਈਆਰ ਦਰਜ ਨਹੀਂ ਹੈ ਤੇ ਨਾ ਹੀ ਉਨ੍ਹਾਂ ‘ਤੇ ਕੋਈ ਕਰਜਾ ਹੈ। ਸਮਰਿਤੀ ਦੇ ਪਤੀ ਜੁਬਿਨ ਇਰਾਨੀ ਦੇ ਕੋਲ 1.69 ਕਰੋੜ ਰੁਪਏ ਦਾ ਪੈਸਾ ਤੇ 2.97 ਕਰੋੜ ਦੀ ਜਾਇਦਾਦ ਹੈ।