
ਕੇਂਦਰੀ ਕੱਪੜਾ ਮੰਤਰੀ ਸਮਰਿਤੀ ਇਰਾਨੀ ਨੇ ਸ਼ਨਿਚਰਵਾਰ ਨੂੰ ਐਲਪੀਯੂ ਵਿਚ ਆਈਐਸਸੀ ਅੱਠਵੀਂ ਵੁਮਨ ਸਾਇੰਸ...
ਜਲੰਧਰ : ਕੇਂਦਰੀ ਕੱਪੜਾ ਮੰਤਰੀ ਸਮਰਿਤੀ ਇਰਾਨੀ ਨੇ ਸ਼ਨਿਚਰਵਾਰ ਨੂੰ ਐਲਪੀਯੂ ਵਿਚ ਆਈਐਸਸੀ ਅੱਠਵੀਂ ਵੁਮਨ ਸਾਇੰਸ ਕਾਂਗਰਸ ਦੀ ਸ਼ੁਰੂਆਤ ਕੀਤੀ। 106ਵੀਂ ਇੰਡੀਅਨ ਸਾਇੰਸ ਕਾਂਗਰਸ ਦੇ ਤੀਜੇ ਦਿਨ ਉਨ੍ਹਾਂ ਨੇ ਕਿਹਾ ਕਿ ਮੈਂ ਇਸ ਵਿਸ਼ਾਲ ਕੰਨਕਲੇਵ ਵਿਚ ਇਕ ਮੰਤਰੀ ਨਹੀਂ ਸਗੋਂ ਇਕ ਔਰਤ ਦੇ ਤੌਰ ‘ਤੇ ਸ਼ਾਮਿਲ ਹੋਈ ਹਾਂ। ਭਾਰਤ ਅਤੇ ਵਿਸ਼ਵ ਦੀਆਂ ਕਈ ਪ੍ਰਸਿੱਧ ਮਹਿਲਾ ਵਿਗਿਆਨੀਆਂ ਦੀ ਤਰ੍ਹਾਂ ਦੇਸ਼ ਦੀਆਂ ਵੱਧ ਤੋਂ ਵੱਧ ਔਰਤਾਂ ਨੂੰ ਨਵਾਂ ਰਸਤਾ ਲੱਭਣਾ ਚਾਹੀਦਾ ਹੈ।
Indian Science Congressਤਾਂਕਿ ਉਹ ਸਾਇੰਸ, ਇੰਜੀਨੀਅਰਿੰਗ ਅਤੇ ਰਚਨਾਵਾਂ ਦੀ ਦੁਨੀਆ ਵਿਚ ਦਾਖ਼ਲ ਹੋ ਸਕਣ। ਸਮਰਿਤੀ ਇਰਾਨੀ ਨੇ ਮਹਿਲਾ ਵਿਗਿਆਨੀਆਂ, ਅਕਾਦਮਿਕਸ, ਪ੍ਰਤੀਨਿਧੀਆਂ ਅਤੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਉਹ ਖ਼ੁਦ ਸ਼ਕਤੀਸ਼ਾਲੀ ਬਣਨ ਅਤੇ ਲਿੰਗ ਭੇਦ ਨੂੰ ਮਿਟਾਉਣ ਵਿਚ ਅੱਗੇ ਆਉਣ। ਉਨ੍ਹਾਂ ਨੇ ਦੁੱਖ ਜਤਾਇਆ ਕਿ ਇਹ ਸੁਖਦ ਨਹੀਂ ਹੈ ਕਿ ਸੰਸਾਰ ਦੇ ਕੁੱਲ ਵਿਗਿਆਨੀਆਂ ਵਿਚ ਮਹਿਲਾ ਵਿਗਿਆਨੀਆਂ ਦੀ ਗਿਣਤੀ ਫ਼ੀਸਦੀ ਬਹੁਤ ਘੱਟ ਹੈ। ਉਨ੍ਹਾਂ ਨੇ ਇਸ ਨੂੰ ਔਰਤਾਂ ਲਈ ਇਕ ਵੱਡੀ ਚੁਣੌਤੀ ਦੱਸਿਆ।
ਉਨ੍ਹਾਂ ਨੇ ਕਿਹਾ ਕਿ ਸਾਰੇ ਮਿਲਕੇ ਲਿੰਗ ਭੇਦ ਨੂੰ ਖ਼ਤਮ ਕਰੀਏ ਅਤੇ ਲਿੰਗ ਸਮਾਨਤਾ ਦੀ ਸਥਾਪਨਾ ਕਰੀਏ। ਉਨ੍ਹਾਂ ਨੇ ਆਈਐਸਸੀ ਦੇ ਸਾਰੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਦੇਸ਼ ਦੇ ਸਾਰੇ ਸਕੂਲਾਂ ਵਿਸ਼ੇਸ਼ ਤੌਰ ‘ਤੇ ਮਿਡਲ ਅਤੇ ਹਾਈ ਸਕੂਲਾਂ ਵਿਚ ਸਭ ਤੋਂ ਉੱਤਮ ਸਾਇੰਸ ਦੇ ਰਸਾਲੇ ਅਤੇ ਸਾਇੰਸ ਦੀਆਂ ਕਿਤਾਬਾਂ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਅਪਣੀ ਭਾਸ਼ਾ ਵਿਚ ਟਰਾਂਸਲੇਟ ਕਰਕੇ ਪਹੁੰਚਾਉਣ ਤਾਂਕਿ ਵਿਦਿਆਰਥੀਆਂ ਵਿਚ ਸਕੂਲ ਦਿਨਾਂ ਤੋਂ ਹੀ ਸਾਇੰਸ ਦੇ ਪ੍ਰਤੀ ਲਗਾਅ ਪੈਦਾ ਹੋ ਸਕੇ।
Samriti Iraniਉਨ੍ਹਾਂ ਨੇ ਐਲਪੀਯੂ ਦੇ ਚਾਂਸਲਰ ਅਸ਼ੋਕ ਮਿੱਤਲ ਅਤੇ ਐਲਪੀਯੂ ਦੀ ਪ੍ਰਬੰਧਨ ਕਮੇਟੀ ਨੂੰ ਕੈਂਪਸ ਵਿਚ ਵਾਈਬਰੇਂਸੀ ਸਥਾਪਿਤ ਕਰਨ ਲਈ ਵਧਾਈ ਵੀ ਦਿਤੀ। ਇਸ ਮੌਕੇ ‘ਤੇ ਮੰਤਰੀ ਨੇ ਐਲਪੀਯੂ ਦੇ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਵਲੋਂ ਤਿਆਰ ਕੀਤੇ ਗਏ ਭੀਮਕਾਏ ਰੋਬੋਟਿਕ ਸਟਰਕਚਰ ‘ਮੈਟਲ ਮੈਗਨਾ’ ਨੂੰ ਐਲਪੀਯੂ ਦੇ ਮੇਨ ਗੇਟ ਉਤੇ ਲਾਂਚ ਵੀ ਕੀਤਾ।