
SBI Clerk Recruitment: 8904 ਅਸਾਮੀਆਂ ਲਈ ਨੋਟੀਫਿਕੇਸ਼ਨ ਜਾਰੀ
ਨਵੀਂ ਦਿੱਲੀ: ਸਟੇਟ ਬੈਂਕ ਆਫ਼ ਇੰਡੀਆ ਨੇ ਕਲਰਕ ਭਰਤੀ (ਜੂਨੀਅਰ ਐਸੋਸੀਏਟ) ਦੀਆਂ 8904 ਅਸਾਮੀਆਂ ਲਈ ਨੋਟੀਫਿਕੇਸ਼ਨ ਜਾਰੀ ਕਰ ਦਿਤਾ ਹੈ। ਐੱਸਬੀਆਈ ਕਲਰਕ ਭਰਤੀ ਰਜਿਸਟ੍ਰੇਸ਼ਨ ਪ੍ਰਕਿਰਿਆ 13 ਅਪ੍ਰੈਲ ਤੋਂ ਸ਼ੁਰੂ ਅਤੇ 3 ਮਈ ਨੂੰ ਖ਼ਤਮ ਹੋ ਜਾਵੇਗੀ। SBI ਕਲਰਕ ਭਰਤੀ ਬਾਰੇ ਕਿਸੇ ਵੀ ਤਰ੍ਹਾਂ ਦੀ ਪੂਰੀ ਜਾਣਕਾਰੀ, ਜਿਵੇਂ- ਯੋਗਤਾ, ਉਮਰ ਅਤੇ ਪ੍ਰੀਖਿਆ ਨਾਲ ਸਬੰਧਤ ਜਾਣਕਾਰੀ ਬੈਂਕ ਦੀ ਅਧਿਕਾਰਕ ਵੈੱਬਸਾਈਟ sbi.co.in 'ਤੇ ਉਪਲਬਧ ਹੈ।
SBI
ਜ਼ਿਕਰਯੋਗ ਹੈ ਕਿ SBI ਨੇ ਹਾਲ ਹੀ 'ਚ ਇਕ ਹੋਰ ਅਹਿਮ ਨੋਟੀਫਿਕੇਸ਼ਨ, SBI PO ਲਈ ਜਾਰੀ ਕੀਤੀ ਹੈ ਜਿਸ ਦੀ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। SBI ਕਲਰਕ ਮੁੱਢਲੀ ਪ੍ਰੀਖਿਆ ਜੂਨ 2019 ਵਿਚ ਕੀਤੀ ਜਾਵੇਗੀ ਅਤੇ ਮੁੱਖ ਪ੍ਰੀਖਿਆ 10 ਅਗਸਤ 2019 ਨੂੰ ਹੋ ਸਕਦੀ ਹੈ। ਉਮੀਦਵਾਰ ਨਿਯਮਤ ਰੂਪ 'ਚ ਬੈਂਕ ਦੀ ਅਧਿਕਾਰਕ ਵੈੱਬਸਾਈਟ https://bank.sbi/careers ਜਾਂ https://www.sbi.co.in/careers 'ਤੇ ਅਪਡੇਟ ਦੇਖਦੇ ਰਹਿਣ।
SBI
ਨੋਟੀਫਿਕੇਸ਼ਨ ਵਿਚ ਦੱਸਿਆ ਗਿਆ ਹੈ ਕਿ ਉਮੀਦਵਾਰ ਸਿਰਫ਼ ਇਕ ਸੂਬੇ ਵਿਚ ਅਪਲਾਈ ਕਰ ਸਕਦਾ ਹੈ। ਉਮੀਦਵਾਰ ਇਸ ਭਰਤੀ ਵਿਚ ਸਿਰਫ਼ ਇਕ ਵਾਰੀ ਪੇਪਰ ਦੇ ਸਕਦੇ ਹਨ। ਕਿਸੇ ਵਿਸ਼ੇਸ਼ ਸੂਬੇ ਦੀਆਂ ਪੋਸਟਾਂ ਲਈ ਅਪਲਾਈ ਕਰਨ ਵਾਲੇ ਉਮੀਦਵਾਰ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਸ ਨੂੰ ਸੂਬੇ ਦੀ ਸਥਾਨਕ ਭਾਸ਼ਾ ਦੀ ਚੰਗੀ ਸਮਝ ਹੋਵੇ ਤਾਂ ਜੋ ਉਹ ਉੱਥੋਂ ਦੇ ਲੋਕਾਂ ਨਾਲ ਗੱਲਬਾਤ ਕਰ ਸਕਣ ਅਤੇ ਉਸ ਨੂੰ ਲਿਖ ਅਤੇ ਪੜ੍ਹ ਸਕਣ।
ਸਥਾਨਕ ਭਾਸ਼ਾ ਦੀ ਜਾਣਕਾਰੀ ਦੀ ਜਾਂਚ ਲਈ ਹੋਣ ਵਾਲਾ ਪੇਪਰ ਇਸ ਚੋਣ ਪ੍ਰਕਿਰਿਆ ਦਾ ਹਿੱਸਾ ਹੋਵੇਗਾ। ਇਹ ਮੁੱਖ ਪ੍ਰੀਖਿਆ ਕੁਆਲੀਫ਼ਾਈ ਕਰਨ ਤੋਂ ਬਾਅਦ ਬੈਂਕ ਵਿਚ ਜੁਆਇਨ ਕਰਨ ਤੋਂ ਪਹਿਲਾਂ ਲਈ ਜਾਵੇਗੀ।