ਮੁੰਬਈ ਪੁਲਿਸ ਨੇ ਸ਼ੇਅਰ ਕੀਤੀ ਸ਼ਾਹਰੁਖ ਖਾਨ ਦੀ ਫਿਲਮ ‘ਮੈਂ ਹੂੰ ਨਾ’ ਦੀ ਵੀਡੀਓ, ਕਿਹਾ-ਮਾਸਕ ਹੈ ਨਾ
Published : Apr 12, 2020, 1:53 pm IST
Updated : Apr 12, 2020, 2:18 pm IST
SHARE ARTICLE
File
File

ਪੁਲਿਸ ਲੋਕਾਂ ਨੂੰ ਜਾਗਰੂਕ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ

ਮੁੰਬਈ- ਕੋਰੋਨਾ ਵਾਇਰਸ ਦੀ ਤਬਾਹੀ ਨਾਲ ਇਸ ਸਮੇਂ ਸਾਰਾ ਦੇਸ਼ ਜੂਝ ਰਿਹਾ ਹੈ। ਤਾਲਾਬੰਦੀ ਤੋਂ ਬਾਅਦ ਵੀ ਇਸ ਮਾਰੂ ਵਾਇਰਸ ਦੇ ਮਾਮਲੇ ਰੁਕਣ ਦਾ ਨਾਮ ਨਹੀਂ ਲੈ ਰਹੇ ਹਨ। ਇਸ ਦੌਰਾਨ ਪੂਰਾ ਦੇਸ਼ ਇਸ ਵਾਇਰਸ ਨਾਲ ਲੜਨ ਲਈ ਇਕੱਠੇ ਖੜ੍ਹਾ ਹੈ। ਇਸ ਮੁਸ਼ਕਲ ਸਮੇਂ ਵਿਚ ਕੋਰੋਨਾ ਵਾਇਰਸ ਦੇ ਤੌਰ ‘ਤੇ ਪੁਲਿਸ ਹਰ ਤਰਾਂ ਨਾਲ ਲੋਕਾਂ ਦੀ ਸੁਰੱਖਿਆ ਲਈ ਤਾਇਨਾਤ ਹੈ।

Shahrukh KhanFile

ਸੜਕਾਂ ਤੋਂ ਲੈ ਕੇ ਸੋਸ਼ਲ ਮੀਡੀਆ ਤੱਕ, ਪੁਲਿਸ ਲੋਕਾਂ ਨੂੰ ਜਾਗਰੂਕ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਇਸ ਕੋਸ਼ਿਸ਼ ਵਿਚ ਮੁੰਬਈ ਪੁਲਿਸ ਨੇ ਲੋਕਾਂ ਨੂੰ ਜਾਗਰੂਕ ਕਰਨ ਦਾ ਇੱਕ ਰਸਤਾ ਲੱਭਿਆ। ਮੁੰਬਈ ਪੁਲਿਸ ਨੇ ਸ਼ਾਹਰੁਖ ਖਾਨ ਦੀ ਇਕ ਮਜ਼ਾਕੀਆ ਵੀਡੀਓ ਨੂੰ ਅਧਿਕਾਰਤ ਟਵਿੱਟਰ ਅਕਾਊਂਟ 'ਤੇ ਸਾਂਝਾ ਕੀਤਾ ਹੈ, ਜਿਸ ਵਿਚ ਇਸ ਵੀਡੀਓ ਦੇ ਜ਼ਰੀਏ ਇਕ ਖਾਸ ਸੰਦੇਸ਼ ਦਿੱਤਾ ਗਿਆ ਹੈ।

Shahrukh KhanFile

ਇਹ ਵੀਡੀਓ ਸ਼ਾਹਰੁਖ ਖਾਨ ਦੀ ਫਿਲਮ ’ਮੈਂ ਹੂੰ ਨਾ’ ਦੀ ਹੈ, ਜਿਸ ਵਿਚ ਪ੍ਰੋਫੈਸਰ ਸਤੀਸ਼ ਸ਼ਾਹ ਫਿਲਮ ਦੇ ਇਕ ਸੀਨ ਵਿਚ ਸ਼ਾਹਰੁਖ ਖਾਨ ਨਾਲ ਗੱਲ ਕਰਦਿਆਂ ਆਦਤ ਤੋਂ ਥੁੱਕ ਦਿਣਦੇ ਹਨ। ਇਸ ਤੋਂ ਬਚਣ ਲਈ ਸ਼ਾਹਰੁਖ ਖਾਨ ਸਟੰਟ ਕਰਦੇ ਦਿਖਾਈ ਦਿੱਤੇ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਮੁੰਬਈ ਪੁਲਿਸ ਨੇ ਲਿਖਿਆ, 'ਸ਼ਾਹਰੁਖ ਖਾਨ ਨੂੰ ਹੁਣ ਅਜਿਹੇ ਸਟੰਟ ਕਰਨ ਦੀ ਜ਼ਰੂਰਤ ਨਹੀਂ ... ਮਾਸਕ ਹੈ ਨਾ ..!' ਇੱਥੇ ਮੁੰਬਈ ਪੁਲਿਸ ਦਾ ਇਹ ਮਜ਼ਾਕੀਆ ਟਵੀਟ ਵੇਖੋ

 

 

ਇਸ ਮਜ਼ਾਕੀਆ ਵੀਡੀਓ ਨੂੰ ਸਾਂਝਾ ਕਰਦਿਆਂ ਮੁੰਬਈ ਪੁਲਿਸ ਨੇ ਸਾਰਿਆਂ ਨੂੰ ਮਾਸਕ ਲਗਾਉਣ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਪੁਲਿਸ ਦੀ ਇਸ ਸ਼ੈਲੀ ਨੂੰ ਲੋਕ ਬਹੁਤ ਪਸੰਦ ਕਰ ਰਹੇ ਹਨ। ਹਰ ਕੋਈ ਇਸ ਪਹਿਲ ਦੀ ਸ਼ਲਾਘਾ ਕਰਦਿਆਂ ਅਤੇ ਉਸ ਦੇ ਟਵੀਟ 'ਤੇ ਜ਼ਬਰਦਸਤ ਪ੍ਰਤੀਕ੍ਰਿਆ ਕਰਦੇ ਦੇਖਿਆ ਗਿਆ ਹੈ। ਟਵੀਟ ਵਿਚ ਮੁੰਬਈ ਪੁਲਿਸ ਨੇ ਸ਼ਾਹਰੁਖ ਖਾਨ ਨੂੰ ਵੀ ਟੈਗ ਕੀਤਾ ਹੈ।

Shahrukh khanFile

ਹੁਣ ਵੇਖਣਾ ਇਹ ਹੋਵੇਗਾ ਕਿ ਕਿੰਗ ਖਾਨ ਦਾ ਖ਼ੁਦ ਇਸ ਮਜ਼ਾਕੀਆ ਟਵੀਟ 'ਤੇ ਕੀ ਪ੍ਰਤੀਕਰਮ ਹੈ। ਦੱਸ ਦਈਏ ਕਿ ਬਾਲੀਵੁੱਡ ਸਿਤਾਰੇ ਵੀ ਆਪਣੇ ਸੋਸ਼ਲ ਅਕਾਊਂਟਸ ਦੇ ਜ਼ਰੀਏ ਲੋਕਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਕੋਰੋਨਾ ਖਿਲਾਫ ਲੜਾਈ ਪ੍ਰਤੀ ਜਾਗਰੂਕ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਸਭ ਨੇ ਸੋਸ਼ਲ ਮੀਡੀਆ 'ਤੇ ਕੋਰੋਨਾ ਦੇ ਖਤਰੇ ਨੂੰ ਦੇਖਦੇ ਹੋਏ ਪੁਲਿਸ ਕਰਮਚਾਰੀਆਂ ਦੁਆਰਾ ਕੀਤੇ ਕੰਮ ਦੀ ਪ੍ਰਸ਼ੰਸਾ ਕੀਤੀ। ਫਿਲਮੀ ਸਿਤਾਰਿਆਂ ਨੇ ਉਨ੍ਹਾਂ ਨੂੰ ਟਵਿੱਟਰ 'ਤੇ ਥੈਂਕਯੋ ਵੀ ਕਿਹਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਭਰਾ-ਭਰਜਾਈ ਤੋਂ ਦੁਖੀ ਕੁੜੀ ਨੇ ਚੁੱਕਿਆ ਖੌਫਨਾਕ ਕਦਮ, ਹਾਕੀ ਦੀ ਸੀ ਨੈਸ਼ਨਲ ਪਲੇਅਰ ਪੁਲਿਸ ਨੇ ਭਰਾ ਨੂੰ ਕੀਤਾ ਗ੍ਰਿਫ਼ਤਾਰ

06 May 2024 4:04 PM

Rajpura ਵਿਖੇ Kisan ਦੀ ਹੋਈ ਮੌਤ ਤੋਂ ਬਾਅਦ ਕਿਸਾਨਾਂ ਨੇ ਦਿੱਤਾ ਅਲਟੀਮੇਟਮ, ਦੋ ਦਿਨਾਂ ਸਮਾਂ ਦਿੰਦੇ ਹਾਂ, ਨਹੀਂ ਤਾਂ

06 May 2024 1:42 PM

Breaking News: T20 World Cup ਦੇ ਮੈਚਾਂ ਦੌਰਾਨ ਅੱ+ਤਵਾਦੀ ਹਮਲਿਆਂ ਦੀ ਧਮਕੀ, Cricket ਜਗਤ ਲਈ ਪਰੇਸ਼ਾਨ ਕਰਨ ਵਾਲੀ

06 May 2024 1:13 PM

Cabinet Minister Dr. Baljit Kaur ਬੇਬਾਕ Interview Badal ‘ਤੇ ਧਰਿਆ ਤਵਾ, ਇਹਨਾਂ ਲੁੱਟਣ ਵਾਲਿਆਂ ਤੋਂ ਮਸਾਂ...

06 May 2024 12:55 PM

PRTC ਦੇ Driver ਨਾਲ ਵਾਪਰ ਗਿਆ ਵੱਡਾ ਹਾਦਸਾ.. ਪੁੱਤ ਦੀ ਹਾਲਤ ਦੇਖ ਭੁੱਬਾਂ ਮਾਰਦੀ ਸੜਕ ’ਤੇ ਲਿਟ ਗਈ Maa

06 May 2024 10:58 AM
Advertisement