Lockdown : ਗੁਜਰਾਤ ‘ਚ ਫਸੇ UK ਦੇ 900 ਨਾਗਰਿਕਾਂ ਨੂੰ ਵਾਪਿਸ ਭੇਜੇਗਾ ਭਾਰਤ
Published : Apr 12, 2020, 6:46 pm IST
Updated : Apr 12, 2020, 6:46 pm IST
SHARE ARTICLE
lockdown
lockdown

ਪੂਰੇ ਵਿਸ਼ਵ ਵਿਚ ਕਰੋਨਾ ਵਾਇਰਸ ਦੇ ਨਾਲ 1 ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 17 ਲੱਖ ਤੋਂ ਵੱਧ ਲੋਕ ਇਸ ਤੋਂ ਪ੍ਰਭਾਵਿਤ ਹੋ ਚੁੱਕੇ ਹਨ।

ਅਹਿਮਦਾਬਾਦ : ਦੇਸ਼ ਵਿਚ ਕਰੋਨਾ ਵਾਇਰਸ ਦੇ ਲਈ ਲਗਾਏ ਲੌਕਡਾਊਨ ਦੇ ਕਾਰਨ ਹਰ ਪਾਸੇ ਕੰਮਕਾਰ ਅਤੇ ਆਵਾਜਾਈ ਨੂੰ ਬੰਦ ਕੀਤੀ ਗਿਆ ਹੈ ਜਿਸ ਤੋਂ ਬਾਅਦ ਕਈ ਵਿਦੇਸ਼ੀ ਯਾਤਰੀ ਭਾਰਤ ਵਿਚ ਹੀ ਫਸ ਗਏ ਹਨ ਪਰ ਹੁਣ ਅਹਿਮਦਾਬਾਦ ਦੇ ਹਵਾਈ ਅੱਡੇ ਦੇ ਅਧਿਕਾਰੀਆਂ ਤੋਂ ਜਾਣਕਾਰੀ ਮਿਲੀ ਹੈ ਕਿ 900 ਦੇ ਕਰੀਬ ਇਨ੍ਹਾਂ ਬ੍ਰਿਟਿਸ਼ ਨਾਗਰਿਕਾਂ ਨੂੰ ਆਉਂਣ ਵਾਲੇ ਕੁਝ ਦਿਨਾਂ ਵਿਚ ਬ੍ਰਿਟਿਸ਼ ਏਅਰਵੇਜ਼ ਦੀਆਂ ਫਲਾਈਟਾਂ ਰਾਹੀ ਵਾਪਿਸ ਭੇਜਿਆ ਜਾਵੇਗਾ।

aeroplaneaeroplane

ਦੱਸ ਦੱਈਏ ਕਿ ਸਰਦਾਰ ਵੱਲਭ ਭਾਈ ਪਟੇਲ ਕੌਮਾਂਤਰੀ ਹਵਾਈ ਅੱਡੇ ਤੋਂ ਬ੍ਰਿਟਿਸ਼ ਏਅਰਵੇਜ਼ ਦੀਆਂ ਤਿੰਨ ਉਡਾਣਾਂ ਦੇ ਜ਼ਰੀਏ ਇੱਥੇ ਫਸੇ ਬ੍ਰਿਟਿਸ਼ ਦੇ ਨਾਗਰਿਕਾਂ ਨੂੰ ਵਾਪਿਸ ਭੇਜਣ ਦੀ ਮਨਜ਼ੂਰੀ ਦੇ ਦਿੱਤੀ ਹੈ। ਜਿਨ੍ਹਾਂ ਨੂੰ ਕ੍ਰਮਵਾਰ ਹਵਾਈ ਅੱਡੇ ਤੋਂ 13,15, ਅਤੇ 17 ਅਪ੍ਰੈਲ ਨੂੰ ਭੇਜਿਆ ਜਾਵੇਗਾ। ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਇਨ੍ਹਾਂ ਉਡਣ ਵਾਲੀਆਂ ਫਲਾਈਟਾਂ ਵਿਚੋਂ ਹਰ ਇਕ ਫਲਾਈਟ ਵਿਚ 300 ਦੇ ਕਰੀਬ ਯਾਤਰੀ ਹੋਣਗੇ।

AeroplaneAeroplane

ਦੱਸ ਦੱਈਏ ਕਿ ਦੋ ਜਹਾਜ਼ ਇੱਥੇ ਲੰਡਨ ਦੇ ਹੀਥਰੋ ਹਵਾਈ ਅੱਡੇ ਤੋਂ ਇੱਥੇ ਆਉਂਣਗੇ ਅਤੇ ਬ੍ਰਿਟਿਸ਼ ਰਾਜਧਾਨੀ ਲਈ 13 ਅਤੇ 15 ਅਪ੍ਰੈਲ ਨੂੰ ਰਵਾਨਾ ਹੋ ਜਾਣਗੇ। ਜਿਸ ਤੋਂ ਬਾਅਦ ਤੀਜਾ ਜਹਾਜ਼ 17 ਅਪ੍ਰੈਲ ਨੂੰ ਯਾਤਰੀਆਂ ਨੂੰ ਇੱਥੇ ਲੈਣ ਲਈ ਪੁੱਜੇਗਾ ਅਤੇ ਉਸੇ ਦਿਨ ਵਾਪਿਸ ਮੁੜ ਜਾਵੇਗਾ। ਇਸ ਵਿਚ ਭਾਰਤ ਸਰਕਾਰ ਦੇ ਵੱਲੋਂ ਜ਼ਾਰੀ ਕੀਤੇ ਦਿਸ਼ਾ ਨਿਰਦੇਸ਼ ਯਾਤਰੀਆਂ ਦੀ ਸਹੂਲਤ ਅਤੇ ਸਮਾਜਿਕ ਦੂਰੀ ਨੂੰ ਧਿਆਨ ਵਿਚ ਰੱਖਦਿਆਂ ਵਿਸ਼ੇਸ਼ ਇੰਤਜ਼ਾਮ ਕੀਤੇ ਗਏ ਹਨ।

Broken Mirror Of AeroplaneAeroplane

ਜ਼ਿਕਰਯੋਗ ਹੈ ਕਿ ਹਵਾਈ ਅੱਡੇ ਦੇ ਡਾਈਰੈਕਟਰ ਮਨੋਜ ਗੰਗਲ ਬ੍ਰਿਟਿਸ਼  ਹਾਈ ਕਮਿਸ਼ਨ ਦੇ ਲਗਾਤਾਰ ਸੰਪਰਕ ਵਿਚ ਹਨ। ਜਿਸ ਨਾਲ ਯਾਤਰੀਆਂ ਨੂੰ ਕੋਈ ਅਸਹੂਲਤ ਨਾ ਹੋਵੇ। ਹੁਣ ਤੱਕ ਪੂਰੇ ਵਿਸ਼ਵ ਵਿਚ ਕਰੋਨਾ ਵਾਇਰਸ ਦੇ ਨਾਲ 1 ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 17 ਲੱਖ ਤੋਂ ਵੱਧ ਲੋਕ ਇਸ ਤੋਂ ਪ੍ਰਭਾਵਿਤ ਹੋ ਚੁੱਕੇ ਹਨ।

AeroplaneAeroplane

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Indira Gandhi ਨੂੰ ਮਾਰਨ ਵਾਲੇ Beant Singh ਦੇ ਬੇਟੇ ਨੇ ਕੀਤੇ ਖ਼ੁਲਾਸੇ ਕਿ ਕਿਵੇਂ ਕੱਟੀਆਂ ਉਨ੍ਹਾਂ ਰਾਤਾਂ..

03 May 2024 8:34 AM

Congress ਨੂੰ ਕੋਸਣ ਵਾਲੇ ਖੱਬੇਪੱਖੀ ਗਾਂਧੀ ਕਿਵੇਂ ਬਣੇ ਕਾਂਗਰਸੀ? Preneet Kaur ਨੂੰ ਹਰਾਉਣ ਵਾਲ਼ੇ ਗਾਂਧੀ ਨੂੰ ਇਸ..

02 May 2024 1:40 PM

ਮਜ਼ਦੂਰਾਂ ਦੇ ਨਾਂ 'ਤੇ ਛੁੱਟੀ ਮਨਾਉਣ ਵਾਲਿਓ ਸੁਣ ਲਓ ਮਜ਼ਦੂਰਾਂ ਦੇ ਦੁੱਖੜੇ "ਸਾਨੂੰ ਛੁੱਟੀ ਨਹੀਂ ਕੰਮ ਚਾਹੀਦਾ ਹੈ

02 May 2024 12:57 PM

Amritpal Singh ਦੀ ਮਾਤਾ ਦਾ Valtoha ਨੂੰ ਮੋੜਵਾਂ ਜਵਾਬ "ਸਾਡੇ ਨਾਲ ਕਦੇ ਨਹੀਂ ਹੋਈ ਚੋਣ ਲੜਨ ਬਾਰੇ ਗੱਲ"

02 May 2024 12:29 PM

ਪੱਥਰੀ ਕੱਢਣ ਵਾਲੇ ਬਾਬਿਆਂ ਤੋਂ ਸਾਵਧਾਨ! ਖਰਾਬ ਹੋ ਸਕਦੀ ਹੈ Kidney ਜਾਂ Liver..ਸਮੇਂ ਸਿਰ ਇਲਾਜ ਲਈ ਮਾਹਰ ਡਾਕਟਰ...

02 May 2024 12:13 PM
Advertisement