
ਕਰੋਨਾ ਵਾਇਰਸ ਦੇ ਕਾਰਨ ਪੂਰੀ ਦੁਨੀਆਂ ਵਿਚ ਹਾਹਾਕਾਰ ਮੱਚੀ ਹੋਈ ਹੈ
ਨਵੀਂ ਦਿੱਲੀ : ਕਰੋਨਾ ਵਾਇਰਸ ਦੇ ਕਾਰਨ ਜਿੱਥੇ ਪੂਰੀ ਦੁਨੀਆਂ ਵਿਚ ਹਾਹਾਕਾਰ ਮੱਚੀ ਹੋਈ ਹੈ ਉੱਥੇ ਹੀ ਇਸ ਵਾਇਰਸ ਦੇ ਕਾਰਨ ਕਈ ਵੱਡੇ-ਵੱਡੇ ਟੂਰਨਾਂਮੈਂਟਾਂ ਨੂੰ ਜਾਂ ਤਾਂ ਰੱਦ ਕਰ ਦਿੱਤਾ ਹੈ ਜਾ ਫਿਰ ਉਨ੍ਹਾਂ ਨੂੰ ਕੁਝ ਸਮੇਂ ਲਈ ਟਾਲ ਦਿੱਤਾ ਗਿਆ ਹੈ। ਇਸੇ ਤਹਿਤ ਇਸ ਸਾਲ ਹੋਣ ਵਾਲੀਆਂ ਟੋਕਿਓ ਉਲੰਪਿਕ ਖੇਡਾਂ ਵੀ ਅਗਲੇ ਸਾਲ ਲਈ ਅੱਗੇ ਕਰ ਦਿੱਤੀਆਂ ਹਨ। ਕਰੋਨਾ ਵਾਇਰਸ ਦੇ ਪ੍ਰਭਾਵ ਦੇ ਕਾਰਨ ਹੀ ਭਾਰਤ ਵੀ ਹੋਣ ਵਾਲੇ ਆਈਪੀਐੱਲ ਨੂੰ 14 ਅਪ੍ਰੈਲ ਦੇ ਲਈ ਅੱਗੇ ਕਰ ਦਿੱਤਾ ਸੀ।
Ipl2020
ਪਰ ਹੁਣ ਬੀਸੀਸੀਆਈ ਦੇ ਪ੍ਰਧਾਨ ਸੌਰਵ ਗੋਗਲੀ ਨੇ ਇਸ ਨੂੰ ਵੀ ਅੱਗੇ ਕਰਨ ਦੇ ਸੰਕੇਤ ਦਿੱਤੇ ਹਨ। ਮਿਲੀ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਕਰੋਨਾ ਦੇ ਪ੍ਰਭਾਵ ਨੂੰ ਦੇਖਦਿਆ 21 ਦਿਨ ਦੇ ਲੌਕਡਾਊਨ ਨੂੰ ਭਾਰਤ ਸਰਕਾਰ ਹੋਰ ਅੱਗੇ ਵਧਾ ਸਕਦੀ ਹੈ। ਜੇਕਰ ਇਹ ਵਧਦਾ ਹੈ ਤਾਂ ਆਈਪੀਐੱਲ ਵੀ ਖੁਦ ਹੀ ਮੁਲਤਵੀ ਹੋ ਜਾਵੇਗਾ। ਉਧਰ ਆਈ.ਪੀ.ਐੱਲ ਬਾਰੇ ਜਾਣਕਾਰੀ ਦਿੰਦਿਆਂ ਸੌਰਵ ਗੋਗਲੀ ਨੇ ਕਿਹਾ ਕਿ ਵਰਤਮਾਨ ਦੇ ਸਮੇਂ ਵਿਚ ਖੇਡ ਕਿਸੇ ਵੀ ਦੇਸ਼ ਲਈ ਸਹੀ ਨਹੀਂ ਹੈ।
IPL2020
ਇਸ ਤੋਂ ਇਵਾਲਾ ਬਾਹਰਲੇ ਦੇਸ਼ਾਂ ਦੇ ਖਿਡਾਰੀਆਂ ਦਾ ਆਉਂਣਾ ਵੀ ਮੁਸ਼ਕਿਲ ਹੈ। ਇਸ ਦੇ ਨਾਲ ਹੀ ਇਨ੍ਹਾਂ ਕਿਹਾ ਕਿ ਸਾਰੇ ਏਅਰ ਪੋਰਟ ਬੰਦ ਹਨ, ਦਫਤਰ ਬੰਦ ਹਨ, ਕੋਈ ਕਿਤੇ ਆ ਜਾ ਨਹੀਂ ਸਕਦਾ, ਲੋਕ ਆਪਣੇ ਘਰਾਂ ਵਿਚ ਬੰਦ ਹਨ। ਅਜਿਹਾ ਲੱਗਦਾ ਹੈ ਕਿ ਮੱਧ ਤੱਕ ਇਹ ਹੀ ਰਲਾਤ ਰਹਿਣਗੇ। ਇਸ ਲਈ ਅਜਿਹੇ ਵਿਚ ਕਿਸੇ ਤਰ੍ਹਾਂ ਦੇ ਈਵੈਂਟ ਦੇ ਹੋਣ ਦੀ ਘੱਟ ਹੀ ਸੰਭਾਵਨਾ ਹੈ।
IPL 2020
ਇਸ ਤੋਂ ਇਲਾਵਾ ਗੋਗਲੀ ਦਾ ਕਹਿਣਾ ਹੈ ਕਿ ਅਸੀਂ ਹਲਾਤਾਂ ਤੇ ਪੂਰੀ ਨਜ਼ਰ ਰੱਖ ਰਹੇ ਹਾਂ ਅਤੇ ਜਲਦ ਹੀ ਟੂਰਨਾਂਮੈਂਟ ਦੀਆਂ ਨਵੀਂਆਂ ਤਰੀਖਾਂ ਤੈਅ ਹੋਣਗੀਆਂ। ਗੋਗਲੀ ਦਾ ਕਹਿਣਾ ਹੈ ਕਿ ਸੌਮਵਾਰ ਨੂੰ ਬੀਸੀਸੀਆਈ ਦੇ ਹੋਰ ਅਧਿਕਾਰੀਆਂ ਨਾਲ ਗੱਲ ਕਰਕੇ ਹੀ ਇਸ ਬਾਰੇ ਕੋਈ ਉਚਿਤ ਨਿਰਣਾ ਲਿਆ ਜਾਵੇਗਾ।
Sourav Ganguly
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।