
ਘਰਾਂ 'ਚ ਬੈਠ ਕੇ ਸਾਨੂੰ ਪੁਸਤਕਾਂ ਪੜ੍ਹਨੀਆਂ ਚਾਹੀਦੀਾਂ ਹਨ ਡਾ ਥਾਪਰ
ਨਵੀਂ ਦਿੱਲੀ, ਸੁਖਰਾਜ ਸਿੰਘ): ਕੋਰੋਨਾ ਵਾਇਰਸ ਦੀ ਮਹਾਂਮਾਰੀ ਕਰਕੇ ਹਰ ਤਰ੍ਹਾਂ ਦਾ ਕਾਰੋਬਾਰ ਬੰਦ ਹੋਣ ਕਰਕੇ ਜਿੱਥੇ ਜਿਆਦਾਤਰ ਮੁਲਾਜਮ ਅਣਚਾਹੀਆਂ ਛੁੱੱਟੀਆਂ ਤੋਂ ਪ੍ਰੇਸ਼ਾਨ ਹਨ ਉਥੇ ਹੀ ਮਾਂ-ਬੋਲੀ, ਸਾਹਿਤ ਸਭਾਵਾਂ ਤੇ ਸੱੱਭਿਆਚਾਰਕ ਸਰਗਰਮੀਆਂ 'ਚ ਸਰਗਰਮ ਲੋਕ ਵੀ ਇਸ ਲਾਕ ਡਾਊਨ ਕਾਰਨ ਆਪਣੇ ਮਿਸ਼ਨ ਤੋਂ ਟੁੱੱਟੇ ਹੋਏ ਹਨ ਅਜਿਹੇ 'ਚ ਪੰਜਾਬੀ ਪ੍ਰਚਾਰਨੀ ਸਭਾ ਦੇ ਅਹੁਦੇਦਾਰਾਂ ਨੇ ਆਪੋ-ਆਪਣੇ ਘਰਾਂ 'ਚ ਬੈਠਿਆਂ ਹੀ ਵੀਡੀਓ ਕਾਨਫ਼ਰੰਸਿੰਗ ਰਾਹੀਂ ਇਕ ਮੀਟਿੰਗ ਕੀਤੀ।ਸਭਾ ਦੇ ਮੀਤ ਪ੍ਰਧਾਨ ਪ੍ਰੋ. ਹਰਮਿੰਦਰ ਸਿੰਘ ਵੱਲੋਂ ਕੀਤੀ ਪਹਿਲ ਰਾਹੀਂ ਪ੍ਰਧਾਨ ਭਾਈ ਮਨਿੰਦਰਪਾਲ ਸਿੰਘ, ਜਨਰਲ ਸਕੱੱਤਰ ਡਾ. ਪ੍ਰਿਥਵੀ ਰਾਜ ਥਾਪਰ ਤੇ ਸਕੱੱਤਰ ਨਿਰਭੈ ਨਰੂਲਾ ਨੂੰ ਇਕੋ ਵੇਲੇ ਸਕਰੀਨ ਉਤੇ ਲਿਆ ਕੇ ਵਿਚਾਰ-ਵਟਾਂਦਰਾ ਕੀਤਾ ਗਿਆ।
File photo
ਪ੍ਰੋ. ਹਰਮਿੰਦਰ ਸਿੰਘ ਨੇ ਸੁਝਾਅ ਦਿੱੱਤਾ ਕਿ ਸਾਨੂੰ ਆਪਣੇ ਬੱੱਚਿਆਂ ਨੂੰ ਘਰਾਂ ਵਿਚ ਪੰਜਾਬੀ ਬੋਲਣ ਲਈ ਪ੍ਰੇਰਨਾ ਚਾਹੀਦਾ ਹੈ। ਭਾਈ ਮਨਿੰਦਰਪਾਲ ਸਿੰਘ ਨੇ ਇਸ ਵਿਚਾਰ ਦੀ ਹਮਾਇਤ ਕਰਦਿਆਂ ਕਿਹਾ ਕਿ ਭਾਵੇਂ ਅਸੀਂ ਇਸ ਸੰਕਟ ਦਾ ਸਾਹਮਣਾ ਕਰ ਰਹੇ ਹਾਂ ਪਰ ਸਾਨੂੰ ਮੀਡੀਆ ਤਕਨਾਲੋਜੀ ਦਾ ਲਾਭ ਆਪਣੀ ਭਾਸ਼ਾ ਦੇ ਪ੍ਰਚਾਰ-ਪ੍ਰਸਾਰ ਲਈ ਕਰਨਾ ਚਾਹੀਦਾ ਹੈ। ਨਿਰਭੈ ਨਰੂਲਾ ਨੇ ਕਿਹਾ ਕਿ ਸਾਨੂੰ ਆਨਲਾਈਨ ਹੀ ਕੁਝ ਪ੍ਰੋਗਰਾਮ ਕਰਕੇ ਨਵੀਂ ਪੀੜ੍ਹੀ ਨੂੰ ਪੰਜਾਬੀ ਨਾਲ ਜੋੜਨ ਦੇ ਉਪਰਾਲੇ ਕਰਨੇ ਚਾਹੀਦੇ ਹਨ।
ਡਾ. ਪ੍ਰਿਥਵੀ ਰਾਜ ਥਾਪਰ ਨੇ ਘਰ ਅੰਦਰ ਹੁੰਦੀਆਂ ਆਪਣੀਆਂ ਗਤੀ ਵਿਧੀਆਂ ਦਾ ਜਿਕਰ ਕਰਦਿਆਂ ਦੱੱਸਿਆ ਕਿ ਮੈਂ ਅੱੱਜ-ਕੱੱਲ੍ਹ ਗੁਰਬਚਨ ਸਿੰਘ ਭੁੱੱਲਰ ਰਚਿਤ ਵਿਅਕਤੀ ਚਿੱੱਤਰਾਂ ਦੀ ਪੁਸਤਕ 'ਬਨੇਰੇ ਦੇ ਚਿਰਾਗ' ਪੜ੍ਹ ਰਿਹਾ ਹਾਂ, ਜਿਸ ਵਿਚ ਪੰਜਾਬੀ ਮਾਂ-ਬੋਲੀ ਤੇ ਸਾਹਿਤ ਲਈ ਸੰਘਰਸ਼ਸ਼ੀਲ ਪੰਜਾਬੀ ਸ਼ਖ਼ਸੀਅਤਾਂ ਦੇ ਯੋਗਦਾਨ ਤੇ ਪ੍ਰਾਪਤੀਆਂ ਦਾ ਬਾਖ਼ੂਬੀ ਵਿਆਖਿਆਨ ਕੀਤਾ ਗਿਆ ਹੈ।ਇਸ ਲਈ ਸਾਨੂੰ ਘਰਾਂ 'ਚ ਬੈਠ ਕੇ ਅਜਿਹੀਆਂ ਪੁਸਤਕਾਂ ਪੜ੍ਹਨੀਆਂ ਚਾਹੀਦੀਆਂ ਹਨ, ਤਾਂ ਜੋ ਅਸੀਂ ਵੀ ਉਨ੍ਹਾਂ ਹਸਤੀਆਂ ਦੇ ਪੂਰਨਿਆਂ ਉਪਰ ਚੱੱਲ ਕੇ ਆਪਣੀ ਜਿੰਮੇਵਾਰੀ ਨਿਭਾਅ ਸਕੀਏ।