Narendra Modi News: ਰਾਮ ਮੰਦਰ ਕਦੇ ਵੀ ਚੋਣ ਮੁੱਦਾ ਨਹੀਂ ਰਿਹਾ ਅਤੇ ਨਾ ਹੀ ਕਦੇ ਹੋਵੇਗਾ: PM ਮੋਦੀ
Published : Apr 12, 2024, 7:31 pm IST
Updated : Apr 12, 2024, 7:31 pm IST
SHARE ARTICLE
Ram temple has never been an election issue and will never be: Narendra Modi
Ram temple has never been an election issue and will never be: Narendra Modi

Narendra Modi News: ਕਾਂਗਰਸ ਰਾਮ ਮੰਦਰ ਤੋਂ ਨਫ਼ਰਤ ਕਰਦੀ-ਮੋਦੀ

Narendra Modi Said Ram temple has never been an election issue and will never be News:  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਯੁੱਧਿਆ ’ਚ ਰਾਮ ਮੰਦਰ ਨੂੰ ਭਾਰਤੀ ਜਨਮਾ ਪਾਰਟੀ (ਭਾਜਪਾ) ਦਾ ‘ਚੋਣ ਮੁੱਦਾ’ ਦੱਸਣ ਲਈ ਸ਼ੁਕਰਵਾਰ ਨੂੰ ਵਿਰੋਧੀ ਧੜੇ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਇਹ ਦੇਸ਼ ਦੇ ਲੋਕਾਂ ਦੀ ਆਸਥਾ ਦਾ ਮਾਮਲਾ ਹੈ। 

ਇਹ ਵੀ ਪੜ੍ਹੋ: Firozpur News: ਫਿਰੋਜ਼ਪੁਰ 'ਚ NIA ਦੀ ਵੱਡੀ ਕਾਰਵਾਈ, ਅਤਿਵਾਦੀ ਗਗਨਦੀਪ ਸਿੰਘ ਦੇ ਛੋਟੇ ਭਰਾ ਦੀ ਜਾਇਦਾਦ ਜ਼ਬਤ

ਉਨ੍ਹਾਂ ਨੇ ਕਾਂਗਰਸ ਪਾਰਟੀ ਅਤੇ ਉਸ ਦੇ ਸਹਿਯੋਗੀਆਂ ਦੀ ਮਾਨਸਿਕਤਾ ਦੀ ਤੁਲਨਾ ਮੁਗਲਾਂ ਨਾਲ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਮੰਦਰਾਂ ਵਿਚ ਭੰਨਤੋੜ ਕਰਨ ਵਿਚ ਮਜ਼ਾ ਆਉਂਦਾ ਹੈ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਅਪਣੇ ਵੋਟ ਬੈਂਕ ਨੂੰ ਮਜ਼ਬੂਤ ਕਰਨ ਲਈ ਵਿਰੋਧੀ ਧਿਰ ਦੇ ਨੇਤਾ ਨਰਾਤਿਆਂ ਦੇ ਮਹੀਨੇ ਦੌਰਾਨ ਮੀਟ ਪਕਾਉਣ ਦੀਆਂ ਵੀਡੀਉ ਵਿਖਾ ਕੇ ਬਹੁਗਿਣਤੀ ਭਾਈਚਾਰੇ ਨੂੰ ਪ੍ਰੇਸ਼ਾਨ ਕਰਨ ਦਾ ਕੰਮ ਕਰਦੇ ਹਨ।

ਇਹ ਵੀ ਪੜ੍ਹੋ: Punjab News: ਸੁਖਬੀਰ ਬਾਦਲ ਦੇ DNA ਵਾਲੇ ਬਿਆਨ 'ਤੇ ਪਰਮਪਾਲ ਨੇ ਦਿਤਾ ਮੋੜਵਾਂ ਜਵਾਬ, ਕਿਹਾ- ''DNA ਦੀ Full Form ਵੀ ਨਹੀਂ ਹੋਣੀ ਪਤਾ'

ਉਨ੍ਹਾਂ ਕਿਹਾ, ‘‘ਤੁਸੀਂ ਵੇਖਿਆ ਹੋਵੇਗਾ ਕਿ ਕਾਂਗਰਸ ਰਾਮ ਮੰਦਰ ਤੋਂ ਕਿੰਨੀ ਨਫ਼ਰਤ ਕਰਦੀ ਹੈ। ਜਦੋਂ ਮੰਦਰ ਦਾ ਜ਼ਿਕਰ ਕੀਤਾ ਜਾਂਦਾ ਹੈ ਤਾਂ ਕਾਂਗਰਸ ਅਤੇ ਉਸ ਦਾ ਪੂਰਾ ਈਕੋਸਿਸਟਮ ਰੌਲਾ ਪਾਉਣਾ ਸ਼ੁਰੂ ਕਰ ਦਿੰਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਰਾਮ ਮੰਦਰ ਭਾਜਪਾ ਲਈ ਚੋਣ ਮੁੱਦਾ ਹੈ। ਇਹ ਕਦੇ ਵੀ ਚੋਣ ਮੁੱਦਾ ਨਹੀਂ ਸੀ ਅਤੇ ਨਾ ਹੀ ਕਦੇ ਚੋਣ ਮੁੱਦਾ ਹੋਵੇਗਾ।’’

ਸਖਤ ਸੁਰੱਖਿਆ ਪ੍ਰਬੰਧਾਂ ਦਰਮਿਆਨ ਮੋਦੀ ਨੇ ਊਧਮਪੁਰ ’ਚ ਕੇਂਦਰੀ ਮੰਤਰੀ ਜਿਤੇਂਦਰ ਸਿੰਘ ਲਈ ਚੋਣ ਮੁਹਿੰਮ ਦੀ ਸ਼ੁਰੂਆਤ ਕੀਤੀ, ਜੋ ਆਗਾਮੀ ਲੋਕ ਸਭਾ ਚੋਣਾਂ ’ਚ ਊਧਮਪੁਰ ਸੀਟ ਤੋਂ ਲਗਾਤਾਰ ਤੀਜੀ ਵਾਰ ਚੋਣ ਲੜ ਰਹੇ ਹਨ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਮੋਦੀ ਨੇ ਕਿਹਾ ਕਿ ਰਾਮ ਮੰਦਰ ਅੰਦੋਲਨ ਉਦੋਂ ਸ਼ੁਰੂ ਹੋਇਆ ਸੀ ਜਦੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਦਾ ਜਨਮ ਵੀ ਨਹੀਂ ਹੋਇਆ ਸੀ। ਉਨ੍ਹਾਂ ਕਿਹਾ, ‘‘ਇਹ ਮੁੱਦਾ ਉਸ ਸਮੇਂ ਸੀ ਜਦੋਂ ਅੰਗਰੇਜ਼ ਆ ਰਹੇ ਸਨ। ਇਹ 500 ਸਾਲ ਪੁਰਾਣਾ ਮਾਮਲਾ ਸੀ ਜਦੋਂ ਚੋਣਾਂ ਬਾਰੇ ਕੋਈ ਵਿਚਾਰ ਨਹੀਂ ਸੀ।’’

ਮੰਦਰ ਦੇ ਸਥਾਪਨਾ ਸਮਾਰੋਹ ਦਾ ਸੱਦਾ ਠੁਕਰਾ ਦੇਣ ਲਈ ਕਾਂਗਰਸ ’ਤੇ ਨਿਸ਼ਾਨਾ ਸਾਧਦੇ ਹੋਏ ਮੋਦੀ ਨੇ ਕਿਹਾ, ‘‘ਇਹ ਕਿਸ ਤਰ੍ਹਾਂ ਦੀ ਚੋਣ ਖੇਡ ਸੀ ਕਿ ਤੁਸੀਂ ਇਸ ਪਵਿੱਤਰ ਸਮਾਗਮ ਦੇ ਸੱਦੇ ਨੂੰ ਰੱਦ ਕਰ ਦਿਤਾ, ਇਹ ਕਾਂਗਰਸ ਅਤੇ ‘ਇੰਡੀਆ’ ਗੱਠਜੋੜ ਲਈ ਚੋਣ ਮੁੱਦਾ ਹੈ ਜਦਕਿ ਇਹ ਦੇਸ਼ ਦੇ ਲੋਕਾਂ ਲਈ ਸ਼ਰਧਾ ਅਤੇ ਵਿਸ਼ਵਾਸ ਦਾ ਮਾਮਲਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮੰਦਰ ਸਹਿਣਸ਼ੀਲਤਾ ਦੀ ਜਿੱਤ ਹੈ। ਉਨ੍ਹਾਂ ਕਿਹਾ, ‘‘ਇਹ 500 ਸਾਲਾਂ ਦੀ ਲੰਮੀ ਉਡੀਕ ਤੋਂ ਬਾਅਦ ਜਿੱਤ ਹੈ। ਜਦੋਂ ਵਿਦੇਸ਼ੀ ਹਮਲਾਵਰਾਂ ਨੇ ਮੰਦਰਾਂ ’ਚ ਭੰਨਤੋੜ ਕੀਤੀ, ਤਾਂ ਭਾਰਤ ਦੇ ਲੋਕਾਂ ਨੇ ਅਪਣੇ ਧਾਰਮਕ ਸਥਾਨਾਂ ਦੀ ਰਾਖੀ ਲਈ ਲੜਾਈ ਲੜੀ। ਉਨ੍ਹਾਂ ਨੂੰ ਅਪਣੇ ਵਿਸ਼ਵਾਸ ਦੀ ਰੱਖਿਆ ਕਰਨ ਲਈ ਸੱਭ ਤੋਂ ਬੁਰੇ ਹਾਲਾਤ ਦਾ ਸਾਹਮਣਾ ਕਰਨਾ ਪਿਆ।’’

ਕਾਂਗਰਸ ਅਤੇ ਉਸ ਦੇ ਸਹਿਯੋਗੀਆਂ ਦੇ ਨੇਤਾਵਾਂ ’ਤੇ ਨਿਸ਼ਾਨਾ ਸਾਧਦੇ ਹੋਏ ਮੋਦੀ ਨੇ ਕਿਹਾ, ‘‘ਜਦੋਂ ਰਾਮ ਲਲਾ ਤੰਬੂ ’ਚ ਰਹਿ ਰਹੇ ਸਨ ਤਾਂ ਉਹ ਵੱਡੇ ਬੰਗਲਿਆਂ ’ਚ ਰਹਿ ਰਹੇ ਸਨ। ਲੋਕ ਮੀਂਹ ਦੌਰਾਨ ਤੰਬੂ ਬਦਲਣ ਲਈ ਇੱਧਰ-ਉੱਧਰ ਭੱਜਦੇ ਸਨ ਪਰ ਉਨ੍ਹਾਂ ਨੂੰ ਅਦਾਲਤੀ ਕੇਸਾਂ ਦੀ ਧਮਕੀ ਦਿਤੀ ਜਾਂਦੀ ਸੀ। ਇਹ ਉਨ੍ਹਾਂ ਕਰੋੜਾਂ ਲੋਕਾਂ ਦੀ ਆਸਥਾ ’ਤੇ ਹਮਲਾ ਸੀ ਜੋ ਰਾਮ ਨੂੰ ਪਿਆਰ ਕਰਦੇ ਹਨ। ਅਸੀਂ ਇਨ੍ਹਾਂ ਲੋਕਾਂ ਨੂੰ ਕਿਹਾ ਕਿ ਇਕ ਦਿਨ ਰਾਮ ਅਪਣੇ ਮੰਦਰ ਵਾਪਸ ਆ ਜਾਵੇਗਾ। ਤਿੰਨ ਚੀਜ਼ਾਂ ਨਾ ਭੁੱਲੋ: 500 ਸਾਲਾਂ ਦੀ ਲੜਾਈ ਤੋਂ ਬਾਅਦ, ਇਹ ਹੁਣ ਇਕ ਹਕੀਕਤ ਹੈ. ਦੂਜਾ, ਇਹ ਨਿਆਂਪਾਲਿਕਾ ਦੀ ਪੂਰੀ ਪ੍ਰਕਿਰਿਆ ਰਾਹੀਂ ਕੀਤਾ ਗਿਆ ਹੈ। ਇਸ ਦੀ ਜਾਂਚ ਅਦਾਲਤ ਦੇ ਫੈਸਲੇ ਅਤੇ ਇਸ ਦੀ ਨਿਆਂ ਪ੍ਰਣਾਲੀ ਵਲੋਂ ਕੀਤੀ ਗਈ ਹੈ। ਤੀਜਾ, ਭਾਰਤ ਦੇ ਲੋਕਾਂ ਨੇ ਮੰਦਰ ਦੀ ਉਸਾਰੀ ਲਈ ਇਕ-ਇਕ ਪੈਸਾ ਦਿਤਾ, ਸਰਕਾਰ ਨੇ ਨਹੀਂ।

(For more Punjabi news apart from Ram temple has never been an election issue and will never be Narendra Modi News, stay tuned to Rozana Spokesman)

 

 

SHARE ARTICLE

ਸਪੋਕਸਮੈਨ FACT CHECK

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement