
ਮਥੁਰਾ ਜ਼ਿਲ੍ਹੇ ਦੇ ਗੋਵਰਧਨ ਖੇਤਰ ਵਿਚ ਇਕ ਹੀ ਸਮਾਜ ਨਾਲ ਸਬੰਧ ਰੱਖਣ ਵਾਲੇ ਪ੍ਰੇਮੀ ਜੋੜੇ ਨੇ ਦਰੱਖ਼ਤ ਨਾਲ ਫ਼ਾਂਸੀ ਲਗਾ ਕੇ ਕਥਿਤ ਤੌਰ 'ਤੇ ਆਤਮ ਹੱਤਿਆ ਕਰ ਲਈ।...
ਮਥੁਰਾ, 12 ਮਈ : ਮਥੁਰਾ ਜ਼ਿਲ੍ਹੇ ਦੇ ਗੋਵਰਧਨ ਖੇਤਰ ਵਿਚ ਇਕ ਹੀ ਸਮਾਜ ਨਾਲ ਸਬੰਧ ਰੱਖਣ ਵਾਲੇ ਪ੍ਰੇਮੀ ਜੋੜੇ ਨੇ ਦਰੱਖ਼ਤ ਨਾਲ ਫ਼ਾਂਸੀ ਲਗਾ ਕੇ ਕਥਿਤ ਤੌਰ 'ਤੇ ਆਤਮ ਹੱਤਿਆ ਕਰ ਲਈ। ਗੋਵਰਧਨ ਦੇ ਥਾਣਾ ਇੰਚਾਰਜ ਸੰਸਾਰ ਸਿੰਘ ਰਾਠੀ ਨੇ ਦਸਿਆ ਕਿ ਘਟਨਾ ਮਹਿਰੌਲੀ ਪਿੰਡ ਦੀ ਹੈ, ਜਿੱਥੇ ਕਾਸ਼ੀ ਰਾਮ (23) ਅਤੇ ਗੁਡਨ (20) ਦੀਆਂ ਲਾਸ਼ਾਂ ਦਰੱਖ਼ਤ 'ਤੇ ਲਟਕਦੀਆਂ ਮਿਲੀਆਂ। ਉਨ੍ਹਾਂ ਦਸਿਆ ਕਿ ਸ਼ੁਰੂਆਤੀ ਜਾਂਚ ਵਿਚ ਪਤਾ ਚਲਿਆ ਹੈ
Suicide
ਕਿ ਦੋਹੇ ਇਕ-ਦੂਜੇ ਨਾਲ ਪਿਆਰ ਕਰਦੇ ਸਨ। ਲੜਕੀ ਦਾ ਵਿਆਹ ਕਿਸੇ ਹੋਰ ਨਾਲ ਤੈਅ ਕੀਤੇ ਜਾਣ ਤੋਂ ਦੋਹੇ ਦੁਖੀ ਸਨ। ਸੰਭਾਵਤ ਇਸੇ ਕਾਰਨ ਉਨ੍ਹਾਂ ਨੇ ਇਹ ਕਦਮ ਉਠਾਇਆ ਹੈ। ਅਧਿਕਾਰੀ ਨੇ ਦਸਿਆ ਕਿ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿਤੀ ਹੈ।