
ਬੀਤੇ ਦਿਨੀਂ ਸਿੱਧੂ ਨੇ ਮੋਦੀ ਦੀ ਤੁਲਨਾ 'ਕਾਲੇ ਅੰਗਰੇਜ਼' ਨਾਲ ਕੀਤੀ ਸੀ
ਭੋਪਾਲ : ਆਪਣੇ ਬਿਆਨਾਂ ਨੂੰ ਲੈ ਕੇ ਆਮ ਤੌਰ 'ਤੇ ਚਰਚਾ 'ਚ ਰਹਿਣ ਵਾਲੇ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਅਤੇ ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਵਿਚਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸੋਨੀਆ ਗਾਂਧੀ ਬਾਰੇ ਜੁਬਾਨੀ ਜੰਗ ਸ਼ੁਰੂ ਹੋ ਗਈ ਹੈ। ਸੰਬਿਤ ਪਾਤਰਾ ਦੇ 'ਕਾਲੇ ਅੰਗਰੇਜ਼' 'ਤੇ ਸੋਨੀਆ ਗਾਂਧੀ ਨੂੰ ਖਰੀ-ਖੋਟੀ ਸੁਣਾਉਣ ਮਗਰੋਂ ਹੁਣ ਨਵਜੋਤ ਸਿੰਘ ਸਿੱਧੂ ਨੇ ਪਲਟਵਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਬਰਸਾਤੀ ਡੱਡੂ ਵਾਂਗ ਸੰਬਿਤ ਪਾਤਰਾ ਟਰ-ਟਰ ਕਰਦੇ ਹਨ।
मौसमी मेंढक जब टर..टर..टर.. करता है,
— Navjot Singh Sidhu (@sherryontopp) 12 May 2019
तो कोयल चुप रहता है|
हाथी चले बीच बाज़ार,
आवाज़ें आएं एक हज़ार| pic.twitter.com/6iFnPFsmnE
ਸਿੱਧੂ ਨੇ ਮੱਧ ਪ੍ਰਦੇਸ਼ 'ਚ ਇਕ ਚੋਣ ਰੈਲੀ ਦੌਰਾਨ ਟਵੀਟ ਕੀਤਾ, "ਬਰਸਾਤੀ ਡੱਡੂ ਦੀ ਤਰ੍ਹਾਂ ਸੰਬਿਤ ਪਾਤਰਾ ਟਰ-ਟਰ ਕਰਦੇ ਹਨ।" ਉਨ੍ਹਾਂ ਨੇ ਟਵੀਟ ਕੀਤਾ, "ਬਰਸਾਤੀ ਡੱਡੂ ਜਦੋਂ ਟਰ... ਟਰ... ਟਰ... ਕਰਦਾ ਹੈ ਤਾਂ ਕੋਇਲ ਚੁੱਪ ਰਹਿੰਦੀ ਹੈ। ਹਾਥੀ ਚਲੇ ਬਾਜ਼ਾਰ, ਆਵਾਜ਼ ਆਏਂ ਇਕ ਹਜ਼ਾਰ।" ਸਿੱਧੂ ਨੇ ਮੋਦੀ 'ਤੇ ਵੀ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਮੱਧ ਪ੍ਰਦੇਸ਼ 'ਚ ਜਦੋਂ ਸ਼ਿਵਰਾਜ ਸਿੰਘ ਦੀ ਸਰਕਾਰ ਸੀ ਤਾਂ ਇਹ ਸੂਬਾ ਬਲਾਤਕਾਰ 'ਚ ਨੰਬਰ-1 ਸੀ, ਜਦਕਿ ਸਾਡੇ ਪ੍ਰਧਾਨ ਮੰਤਰੀ ਮੋਦੀ ਮਹਿਲਾ ਸਸ਼ਕਤੀਕਰਨ ਦੀ ਗੱਲ ਕਰਦੇ ਹਨ।
Navjot Singh Sidhu
ਜ਼ਿਕਰਯੋਗ ਹੈ ਕਿ ਨਰਿੰਦਰ ਮੋਦੀ ਬਾਰੇ ਕੀਤੀ ਗਈ ਨਵਜੋਤ ਸਿੰਘ ਸਿੱਧੂ ਦੀ ਟਿਪਣੀ ਲਈ ਕਾਂਗਰਸ 'ਤੇ ਨਿਸ਼ਾਨਾ ਸਾਧਦਿਆਂ ਭਾਜਪਾ ਨੇ ਸ਼ਨਿਚਰਵਾਰ ਨੂੰ ਕਿਹਾ ਸੀ ਕਿ ਸਿੱਧੂ ਮੋਦੀ ਜੀ ਦੀ ਤੁਲਨਾ 'ਕਾਲੇ ਅੰਗਰੇਜ਼' ਨਾਲ ਕਰਦੇ ਹਨ ਤਾਂ ਕੀ ਸੋਨੀਆ ਗਾਂਧੀ ਹਿੰਦੁਸਤਾਨੀ ਹਨ? ਪਾਤਰਾ ਨੇ ਕਿਹਾ ਸੀ ਕਿ ਮੋਦੀ ਨੂੰ ਹਿੰਦੋਸਤਾਨ ਪਿਆਰ ਕਰਦਾ ਹੈ ਅਤੇ ਮੋਦੀ ਜੀ ਹਿੰਦੋਸਤਾਨ ਨੂੰ ਪਿਆਰ ਕਰਦੇ ਹਨ।