
ਪੀਐਮ ਮੋਦੀ ’ਤੇ ਸਿੱਧੂ ਦਾ ਵੱਡਾ ਬਿਆਨ
ਇੰਦੌਰ: ਲੋਕ ਸਭਾ ਚੋਣਾਂ ਦੇ ਚਲਦੇ ਇਕ ਵਾਰ ਫਿਰ ਨਵਜੋਤ ਸਿੰਘ ਸਿੱਧੂ ਨੇ ਪੀਐਮ ਮੋਦੀ ’ਤੇ ਹਮਲਾ ਬੋਲਿਆ ਹੈ। ਪੰਜਾਬ ਸਰਕਾਰ ਵਿਚ ਮੰਤਰੀ ਅਤੇ ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ ਨੇ ਪੀਐਮ ਮੋਦੀ ਤੇ ਵੱਡਾ ਬਿਆਨ ਦਿੱਤਾ ਹੈ। ਉਹਨਾਂ ਨੇ ਮੋਦੀ ਨੂੰ ਕਿਹਾ ਕਿ ਮੋਦੀ ਉਸ ਲਾੜੀ ਵਾਂਗ ਹਨ ਜੋ ਰੋਟੀ ਘਟ ਵੇਲਦੀ ਹੈ ਤੇ ਚੂੜੀਆਂ ਜ਼ਿਆਦਾ ਛਣਕਾਉਂਦੀ ਹੈ। ਸਿੱਧੂ ਨੇ ਸ਼ੁੱਕਰਵਾਰ ਨੂੰ ਇੰਦੌਰ ਵਿਚ ਕਿਹਾ ਸੀ ਕਿ ਮੋਦੀ ਸਿਰਫ਼ ਝੂਠ ਬੋਲ ਰਿਹਾ ਹੈ।
Navjot Singh Sidhu
ਪ੍ਰਧਾਨ ਮੰਤਰੀ ਅਤੇ ਉਹਨਾਂ ਦੀ ਪੂਰੀ ਪਾਰਟੀ ਝੂਠੀ ਹੈ। ਉਹਨਾਂ ਨੇ ਸ਼ਾਇਰੀ ਅੰਦਾਜ਼ ਵਿਚ ਵੀ ਮੋਦੀ ’ਤੇ ਨਿਸ਼ਾਨੇ ਲਾਏ। ਨਵਜੋਤ ਸਿੰਘ ਸਿੱਧੂ ਨੇ ਮੋਦੀ ਨੂੰ ਕਿਹਾ ਨਾ ਰਾਮ ਮਿਲਿਆ, ਨਾ ਰੁਜ਼ਗਾਰ ਮਿਲਿਆ, ਹਰ ਗਲੀ ਵਿਚ ਮੋਬਾਇਲ ਚਲਾਉਂਦਾ ਹੋਇਆ ਇਕ ਬੇਰੁਜ਼ਗਾਰ ਮਿਲਿਆ। ਦਸ ਦਈਏ ਕਿ ਇਸ ਤੋਂ ਪਹਿਲਾਂ ਚੋਣ ਕਮਿਸ਼ਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁੱਧ ਕਥਿਤ ਰੂਪ ਤੋਂ ਅਪਮਾਨਜਨਕ ਟਿੱਪਣੀ ਕਰਕੇ ਚੋਣ ਜ਼ਾਬਤਾ ਦਾ ਉਲੰਘਣ ਕਰਨ ਲਈ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੂੰ ਇਕ ਨਵਾਂ ਕਾਰਣ ਦੱਸੋ ਨੋਟਿਸ ਜਾਰੀ ਕੀਤਾ ਸੀ।
Narendra Modi
ਕਮਿਸ਼ਨ ਨੂੰ ਭਾਜਪਾ ਵੱਲੋਂ ਸ਼ਿਕਾਇਤ ਮਿਲੀ ਸੀ ਕਿ ਸਿੱਧੂ ਨੇ 29 ਅਪ੍ਰੈਲ ਨੂੰ ਮੱਧ ਪ੍ਰਦੇਸ਼ ਵਿਚ ਇਕ ਚੋਣ ਰੈਲੀ ਦੌਰਾਨ ਪ੍ਰਧਾਨ ਮੰਤਰੀ ਬਾਰੇ ਨਿਰਾਦਰੀ ਵਾਲੀਆਂ ਟਿੱਪਣੀਆਂ ਕੀਤੀਆਂ ਸਨ। ਉਹਨਾਂ ਨੇ ਕਥਿਤ ਤੌਰ ’ਤੇ ਪ੍ਰਧਾਨ ਮੰਤਰੀ ’ਤੇ ਰਾਫੇਲ ਜਹਾਜ਼ ਸੌਦੇ ਵਿਚ ਪੈਸੇ ਬਣਾਉਣ ਦਾ ਅਰੋਪ ਲਗਾਇਆ ਸੀ। ਸਿੱਧੂ ਨੇ ਇਸ ਦੇ ਨਾਲ ਹੀ ਕਿਹਾ ਸੀ ਕਿ ਉਹਨਾਂ ਨੇ ਅਮੀਰਾਂ ਨੂੰ ਰਾਸ਼ਟਰੀ ਬੈਂਕਾਂ ਨੂੰ ਲੁੱਟਣ ਤੋਂ ਬਾਅਦ ਦੇਸ਼ ਤੋਂ ਭਜਾਉਣ ਦੀ ਆਗਿਆ ਵੀ ਦਿੱਤੀ ਹੈ।
Punjab Minister & Congress leader Navjot Singh Sidhu in Indore, MP: Modi Ji uss dulhan ki tarah hain jo roti kum baelti hai aur chudiyaan zada khankati hai taaki mohalle walon ko yeh pata chale ki woh kaam kar rahi hai. Bas yahi hua hai Modi sarkaar mein. pic.twitter.com/WOPJXbMm1x
— ANI (@ANI) May 11, 2019
ਕਮਿਸ਼ਨ ਨੇ ਅਪ੍ਰੈਲ ਵਿਚ ਸਿੱਧੂ ’ਤੇ 72 ਘੰਟੇ ਲਈ ਪ੍ਰਚਾਰ ਕਰਨ ’ਤੇ ਰੋਕ ਲਾਈ ਸੀ। ਕਮਿਸ਼ਨ ਨੇ ਸਿੱਧੂ ’ਤੇ ਕਾਰਵਾਈ ਮੁਸਲਿਮ ਸਮੁਦਾਇ ਨੂੰ ਕਥਿਤ ਤੌਰ ’ਤੇ ਇਹ ਚੇਤਾਵਨੀ ਦੇਣ ਲਈ ਕੀਤੀ ਸੀ ਕਿ ਬਿਹਾਰ ਵਿਚ ਉਹਨਾਂ ਦੀਆਂ ਵੋਟਾਂ ਨੂੰ ਵੰਡਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਸਿੱਧੂ ਨੇ ਮੋਦੀ ’ਤੇ ਹੋਰ ਵੀ ਸਖ਼ਤ ਸ਼ਬਦਾਂ ਦਾ ਵਾਰ ਕਰਦੇ ਹੋਏ ਕਿਹਾ ਕਿ ਮੋਦੀ ਵਿਚ ਜੇਕਰ ਹਿੰਮਤ ਹੈ..
..ਤਾਂ ਉਹ ਰੁਜ਼ਗਾਰ, ਨੋਟਬੰਦੀ ਅਤੇ ਜੀਐਸਟੀ ਵਰਗੇ ’ਤੇ ਚੋਣਾਂ ਲੜਨ ਪਰ ਉਹ ਸਿਰਫ਼ ਧਰਮ ਅਤੇ ਜਾਤ ’ਤੇ ਲੋਕਾਂ ਨੂੰ ਵੰਡ ਕੇ ਚੋਣਾਂ ਲੜ ਰਹੇ ਹਨ। ਉਹਨਾਂ ਨੇ ਗੰਗਾ ਨਦੀ ਦੀ ਸਫ਼ਾਈ, ਦੋ ਕਰੋੜ ਨੌਕਰੀਆਂ ਦੇਣ ਅਤੇ ਵਿਦੇਸ਼ੀ ਬੈਂਕਾਂ ਵਿਚ ਜਮ੍ਹਾਂ ਕਾਲਾ ਧਨ ਵਾਪਸ ਲਿਆਉਣ ਵਰਗੇ ਵਾਅਦੇ ਕੀਤੇ ਸਨ ਜਿਹਨਾਂ ਹੁਣ ਤਕ ਪੂਰਾ ਕੀਤਾ ਨਹੀਂ ਗਿਆ।