
ਕੋਰੋਨਾ ਵਾਇਰਸ ਦੇ ਵਧਦੇ ਫੈਲਾਅ ਅਤੇ ਤਾਲਾਬੰਦੀ ਦੀ ਹਾਲਤ ਬਾਰੇ ਗ੍ਰਹਿ ਅਤੇ ਸਿਹਤ ਮੰਤਰਾਲੇ ਦੇ ਸਾਂਝੇ ਪੱਤਰਕਾਰ ਸੰਮੇਲਨ ਦੌਰਾਨ ਸਿਹਤ ਮੰਤਰਾਲੇ ਦੇ ਸੰਯੁਕਤ
ਨਵੀਂ ਦਿੱਲੀ, 11 ਮਈ: ਕੋਰੋਨਾ ਵਾਇਰਸ ਦੇ ਵਧਦੇ ਫੈਲਾਅ ਅਤੇ ਤਾਲਾਬੰਦੀ ਦੀ ਹਾਲਤ ਬਾਰੇ ਗ੍ਰਹਿ ਅਤੇ ਸਿਹਤ ਮੰਤਰਾਲੇ ਦੇ ਸਾਂਝੇ ਪੱਤਰਕਾਰ ਸੰਮੇਲਨ ਦੌਰਾਨ ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਦਸਿਆ ਕਿ ਪਿਛਲੇ 24 ਘੰਟਿਆਂ ਵਿਚ ਦੇਸ਼ ਵਿਚ ਕੋਰੋਨਾ ਵਾਇਰਸ ਦੀ ਲਾਗ ਦੇ 4213 ਨਵੇਂ ਮਾਮਲੇ ਸਾਹਮਣੇ ਆਏ ਹਨ ਜਦਕਿ 1559 ਲੋਕ ਠੀਕ ਵੀ ਹੋਏ ਹਨ। ਉਨ੍ਹਾਂ ਕਿਹਾ ਕਿ ਮਰੀਜ਼ਾਂ ਦੇ ਠੀਕ ਹੋਣ ਦੀ ਦਰ 31.15 ਫ਼ੀ ਸਦੀ ਹੋ ਚੁੱਕੀ ਹੈ। ਦੇਸ਼ ਭਰ ਵਿਚ ਪੀੜਤ ਮਰੀਜ਼ਾਂ ਦੀ ਕੁਲ ਗਿਣਤੀ 67152 ਹੈ ਜਦਕਿ ਮ੍ਰਿਤਕਾਂ ਦੀ ਗਿਣਤੀ 2206 ਹੈ।
ਮੰਤਰਾਲੇ ਨੇ ਦਸਿਆ ਕਿ ਪੀੜਤ 44029 ਲੋਕਾਂ ਦਾ ਇਲਾਜ ਹੋ ਰਿਹਾ ਹੈ ਜਦਕਿ 20916 ਲੋਕ ਸਿਹਤਯਾਬ ਹੋ ਚੁਕੇ ਹਨ ਅਤੇ ਇਕ ਵਿਅਕਤੀ ਦੇਸ਼ ਤੋਂ ਬਾਹਰ ਜਾ ਚੁਕਾ ਹੈ। ਮੰਤਰਾਲੇ ਮੁਤਾਬਕ ਹੁਣ ਤਕ 31.15 ਫ਼ੀ ਸਦੀ ਲੋਕ ਸਿਹਤਯਾਬ ਹੋ ਚੁੱਕੇ ਹਨ। ਦੇਸ਼ ਵਿਚ ਕੁਲ 2206 ਮੌਤਾਂ ਵਿਚੋਂ ਮਹਾਰਾਸ਼ਟਰ ਵਿਚ ਸੱਭ ਤੋਂ ਵੱਧ 832 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਗੁਜਰਾਤ ਵਿਚ 493, ਮੱਧ ਪ੍ਰਦੇਸ਼ ਵਿਚ 215, ਪਛਮੀ ਬੰਗਾਲ ਵਿਚ 185, ਰਾਜਸਥਾਨ ਵਿਚ 107, ਯੂਪੀ ਵਿਚ 74, ਦਿੱਲੀ ਵਿਚ 73, ਤਾਮਿਲਨਾਡੂ ਵਿਚ 47 ਅਤੇ ਆਂਧਰਾ ਪ੍ਰਦੇਸ਼ ਵਿਚ 45 ਲੋਕਾਂ ਦੀ ਮੌਤ ਹੋਈ ਹੈ। ਕਰਨਾਟਕ ਅਤੇ ਪੰਜਾਬ ਵਿਚ 31-31 ਪੀੜਤਾਂ ਦੀ ਮੌਤ ਹੋ ਚੁੱਕੀ ਹੈ। ਮੰਤਰਾਲੇ ਦੇ ਅੰਕੜਿਆਂ ਮੁਤਾਬਕ ਮੇਘਾਲਿਆ ਅਤੇ ਉਤਰਾਖੰਡ ਵਿਚ ਇਕ ਇਕ ਵਿਅਕਤੀ ਦੀ ਮੌਤ ਹੋਈ ਹੈ। ਹੁਣ ਤਕ ਕੋਰੋਨਾ ਵਾਇਰਸ ਲਾਗ ਤੋਂ 70 ਫ਼ੀ ਸਦੀ ਤੋਂ ਵੱਧ ਉਨ੍ਹਾਂ ਲੋਕਾਂ ਦੀ ਜਾਨ ਗਈ ਹੈ ਜਿਹੜੇ ਪਹਿਲਾਂ ਕਿਸੇ ਨਾਲ ਕਿਸੇ ਬੀਮਾਰੀ ਤੋਂ ਪੀੜਤ ਸਨ। ਅਗਰਵਾਲ ਨੇ ਕਿਹਾ, 'ਸਾਡੇ ਅੰਕੜਿਆਂ ਦਾ ਮਿਲਾਨ ਆਈਸੀਐਮਆਰ ਨਾਲ ਕੀਤਾ ਜਾ ਰਿਹਾ ਹੈ ਜਦਕਿ ਰਾਜ ਵਾਰ ਅੰਕੜੇ ਪੁਸ਼ਟੀ ਅਤੇ ਮਿਲਾਨ ਦਾ ਮਾਮਲਾ ਹੈ।' (ਏਜੰਸੀ)